Monday, March 16
Shadow

ਹਵਾਈ ਅੱਡੇ ਉੱਤੇ ਆਉਣ ਜਾਣ ਵਾਲੇ ਸਾਰੇ ਚਾਰਟਿਡ ਜਹਾਜਾਂ ਦੀ ਸੂਚਨਾ ਜਿਲਾ ਚੋਣ ਦਫਤਰ ਨੂੰ ਦਿੱਤੀ ਜਾਵੇ – ਥੋਰੀ

ਅੰਮ੍ਰਿਤਸਰ, 22 ਮਈ:—ਜਿਲਾ ਚੋਣ ਅਧਿਕਾਰੀ ਸ੍ਰੀ ਘਨਸਾਮ ਥੋਰੀ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਹਦਾਇਤ ਕੀਤੀ ਕਿ ਚੋਣਾਂ ਦੇ ਚੱਲਦੇ ਹਵਾਈ ਅੱਡੇ ਉੱਤੇ ਆਉਣ ਵਾਲੇ ਸਾਰੇ ਚਾਰਟਿਡ ਜਹਾਜਾਂ ਅਤੇ ਹੈਲੀਕਾਪਟਰ ਦੀ ਸੂਚਨਾ ਚੋਣ ਦਫਤਰ ਨੂੰ ਦਿੱਤੀ ਜਾਵੇ ਤਾਂ ਜੋ ਇੰਨਾ ਉਤੇ ਆਉਣ ਵਾਲੇ ਯਾਤਰੀਆਂ ਉੱਤੇ ਨਜਰ ਰਹੇ  ਅਤੇ ਜਹਾਜਾਂ ਦੀ ਤਲਾਸੀ ਵੀ ਲਈ ਜਾਵੇ। ਉਨਾਂ ਦੱਸਿਆ ਕਿ ਚੋਣ ਜਾਬਤੇ ਤੱਕ ਹਵਾਈ ਅੱਡੇ ਉੱਤੇ ਆਉਣ ਵਾਲੇ ਹਰੇਕ ਮੁਸਾਫਿਰ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵੋਟਰਾਂ ਨੂੰ ਲਾਲਚ ਦੇਣ ਲਈ ਕਿਸੇ ਤਰਾਂ ਵੀ ਵੱਡੀ ਮਾਤਰਾ ਵਿੱਚ ਨਗਦੀ ਆਦਿ ਜਿਲੇ ਵਿੱਚ ਨਾ ਲਿਆਂਦੀ ਜਾ ਸਕੇ । ਉਨਾਂ ਹਵਾਈ ਅੱਡੇ ਉੱਤੇ ਆਉਣ ਵਾਲੀਆਂ ਸਾਰੀਆਂ ਚਾਰਟਿਡ ਉਡਾਨਾਂ ਦਾ ਰਿਕਾਰਡ ਸਾਂਭ ਕੇ ਰੱਖਣ ਦੀ ਹਦਾਇਤ ਵੀ ਕੀਤੀ।

ਜਿਲਾ ਚੋਣ ਅਧਿਕਾਰੀ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਉਹ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਲਈ ਆਉਣ ਵਾਲੇ ਅਜਿਹੇ ਨੇਤਾ ਜਾਂ ਸਟਾਰ ਪ੍ਰਚਾਰਕ ਦੀ ਸੂਚਨਾ ਜਿਲਾ ਚੋਣ ਦਫਤਰ ਨੂੰ ਦੇਣਾ ਯਕੀਨੀ ਬਨਾਉਣ ਤਾਂ ਜੋ ਚੋਣ ਖਰਚੇ ਉੱਤੇ ਨਿਗਾਹ ਰੱਖਣ ਵਾਲੀਆਂ ਟੀਮਾਂ ਨੂੰ ਇਸ ਸਾਰੀ ਮੂਵਮੈਂਟ ਬਾਰੇ ਜਾਣੂੰ ਕਰਵਾਇਆ ਜਾ ਸਕੇ।   

ਇਸ ਮੀਟਿੰਗ ਵਿਚ ਪੁਲਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ,  ਮੈਡਮ ਸੋਨਮ ਆਈ. ਏ ।ਐਸ ਏਅਰਪੋਰਟ ਡਾਇਰੈਕਟਰ ਸ਼੍ਰੀ ਵੀ ਕੇ ਸੇਠਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨ ਕੋਰਐਸ ਡੀ ਐਮ ਲੋਪੋਕੇ ਮੈਡਮ ਅਮਨਦੀਪ ਕੌਰ,ਏ ਡੀ ਸੀ.ਪੀ ਸ: ਪੀ.ਐਸ ਵਿਰਕਏ.ਟੀ.ਸੀ ਇੰਚਾਰਜ਼ ਸ਼੍ਰੀ ਏ.ਕੇ ਸ਼ਰਮਾਡਿਪਟੀ ਕਮਾਂਡੈਟ ਸੀ.ਆਈ .ਐਸ ਐਫ ਬੀ.ਵਿਦਿਆਸਾਗਰ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *