ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਕਾਰੋਬਾਰੀਆਂ ਉਤੇ ਨਜ਼ਰ ਰੱਖੀ ਜਾਵੇ- ਜ਼ਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 26 ਮਾਰਚ 2024(       )-ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਕਾਰੋਬਾਰੀਆਂ ਉਤੇ ਲਗਾਤਾਰ ਨਜ਼ਰ ਰੱਖਣ ਦੀ ਹਦਾਇਤ ਕਰਦੇ ਕਿਹਾ ਕਿ ਚੋਣਾਂ ਮੌਕੇ ਨਾਜਾਇਜ਼ ਅਤੇ ਨਕਲੀ ਸ਼ਰਾਬ ਦੀ ਵਿਕਰੀ ਦੀ ਸੰਭਾਵਨਾ ਬਣੀ ਰਹਿੰਦੀ ਹੈਇਸ ਲਈ ਜਰੂਰੀ ਹੈ ਕਿ ਸ਼ਰਾਬ ਅਤੇ ਸਪਿਰਟ ਦੇ ਵਪਾਰ ਉਤੇ ਐਕਸਾਈਜ਼ ਵਿਭਾਗ ਲਗਾਤਾਰ ਜਾਂਚ ਕਰਦਾ ਰਹੇ। ਉਨਾਂ ਦੱਸਿਆ ਕਿ ਬੀਤੇ ਦਿਨ ਪੁਲਿਸ ਵੱਲੋਂ 67 ਥਾਵਾਂ ਉਤੇ ਮਾਰੇ ਗਏ ਛਾਪਿਆਂ ਦੌਰਾਨ 41870 ਲਿਟਰ ਲਾਹਨ ਅਤੇ 145 ਲਿਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਉਨਾਂ ਹਦਾਇਤ ਕੀਤੀ ਕਿ ਲਗਾਤਾਰ ਛਾਪਿਆਂ ਦੇ ਨਾਲ-ਨਾਲ ਨਾਕੇ ਅਤੇ ਫਲਾਇੰਗ ਟੀਮਾਂ ਵੀ ਸ਼ਰਾਬ ਦੀ ਵਿਕਰੀ ਉਤੇ ਨਿਗ੍ਹਾ ਰੱਖਣਤਾਂ ਕਿ ਗਲਤ ਅਨਸਰਾਂ ਨੂੰ ਰੋਕਿਆ ਜਾ ਸਕੇ। ਉਨਾਂ ਹਦਾਇਤ ਕੀਤੀ ਕਿ ਮਾਰਚ ਦੇ ਮਹੀਨੇ ਸ਼ਰਾਬ ਦੇ ਠੇਕਿਆਂ ਦੀ ਬੋਲੀ ਕਾਰਨ ਅਕਸਰ ਸ਼ਰਾਬ ਦੀ ਸਟੋਰੇਜ਼ ਠੇਕੇਦਾਰ ਕਰਦੇ ਹਨ ਅਤੇ ਸਾਡੇ ਲਈ ਜਰੂਰੀ ਹੈ ਕਿ ਅਸੀਂ ਇੰਨਾ ਸ਼ਰਾਬ ਭੰਡਾਰਾਂ ਉਤੇ ਨਿਗ੍ਹਾ ਰੱਖੀਏਤਾਂ ਜੋ ਚੋਣਾਂ ਮੌਕੇ ਸ਼ਰਾਬ ਵੰਡਣ ਵਰਗੇ ਮੌਕਿਆਂ ਨੂੰ ਠੱਲ ਪਾਈ ਜਾ ਸਕੇ। 

          ਸ੍ਰੀ ਥੋਰੀ ਨੇ ਕਿਹਾ ਕਿ ਅਕਸਰ ਸ਼ਰਾਬ ਦੇ ਬਦਲ ਵਜੋਂ ਕੁੱਝ ਲੋਕ ਸਪਿਰਟ ਨੂੰ ਸ਼ਰਾਬ ਵਜੋਂ ਵੇਚਣ ਦਾ ਕਾਰੋਬਾਰ ਵੀ ਕਰਦੇ ਹਨਜੋ ਕਿ ਬਹੁਤ ਹਾਨੀਕਾਰਕ ਹੁੰਦੀ ਹੈ। ਉਨਾਂ ਕਿਹਾ ਕਿ ਅਜਿਹੀ ਨਕਲੀ ਸ਼ਰਾਬ ਹੀ ਮੌਤਾਂ ਦਾ ਕਾਰਨ ਬਣਦੀ ਹੈਜਿਸ ਨੂੰ ਰੋਕਣ ਲਈ ਸਪਿਰਟ ਦੀਆਂ ਦੁਕਾਨਾਂਸਪਲਾਇਰਾਂ ਦੀ ਲਗਾਤਾਰ ਜਾਂਚ ਕੀਤੀ ਜਾਵੇ ਅਤੇ ਜਿੱਥੇ ਕਿਧਰੇ ਵੀ ਲਾਪਰਵਾਹੀ ਹੋਵੇਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਕਿਸੇ ਨੂੰ ਵੀ ਨਾਜਾਇਜ਼ ਜਾਂ ਨਕਲੀ ਸ਼ਰਾਬ ਦੀ ਵਿਕਰੀ ਕਰਨ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਸਤਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨਾਜਾਇਜ਼ ਧੰਦੇ ਨੂੰ ਰੋਕਣ ਲਈ ਐਕਸਾਇਜ ਅਤੇ ਪੁਲਿਸ ਵਿਭਾਗ ਮਿਲਕੇ ਕੰਮ ਕਰਨ। ਉਨਾਂ ਕਿਹਾ ਕਿ ਸ਼ਰਾਬ ਦੇ ਕੇਸਾਂ ਵਿਚ ਸ਼ਾਮਿਲ ਰਹੇ ਦੋਸ਼ੀਆਂ ਜਾਂ ਇੰਨਾ ਕੇਸਾਂ ਦਾ ਸਾਹਮਣਾ ਕਰ ਰਹੇ ਕਥਿਤ ਦੋਸ਼ੀਆਂ ਉਤੇ ਨਿਗਰਾਨੀ ਰੱਖੀ ਜਾਵੇ। ਉਨਾਂ ਮੰਡ ਇਲਾਕੇ ਵਿਚ ਸਪੈਸ਼ਲ ਪੜਤਾਲ ਦੇ ਹੁੱਕਮ  ਵੀ ਕੀਤੇ। ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਇਸ ਕੰਮ ਲਈ ਪੱਕੇ ਪੁਲਿਸ ਨਾਕਿਆਂ ਦੇ ਨਾਲ-ਨਾਲ ਮੋਬਾਈਲ ਨਾਕੇ ਵੀ ਵੱਧ ਤੋਂ ਵੱਧ ਲਗਾਏ ਜਾਣ ਤੇ ਚੋਣਾਂ ਮੌਕੇ ਕੰਮ ਕਰ ਰਹੀਆਂ ਫਲਾਇੰਗ ਟੀਮਾਂ ਨਾਲ ਇਸ ਬਾਬਤ ਲਗਾਤਾਰ ਰਾਬਤਾ ਰੱਖਿਆ ਜਾਵੇ।

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘਐਸ ਡੀ ਐਮ ਮਨਕੰਵਲ ਸਿੰਘ ਚਾਹਲਡਾ ਹਰਨੂਰ ਕੌਰ ਢਿਲੋਂ ਐਸ ਡੀ ਐਮ ਮਜੀਠਾਸ. ਅਰਵਿੰਦਰ ਸਿੰਘ ਐਸ ਡੀ ਐਮ ਅਜਨਾਲਾਰਵਿੰਦਰ ਸਿੰਘ ਅਰੋੜਾ ਐਸ ਡੀ ਐਮ ਬਾਬਾ ਬਕਾਲਾ ਸਾਹਿਬ,  ਆਰ ਟੀ ਏ ਸ. ਅਰਸ਼ਦੀਪ ਸਿੰਘਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਸਨ।

Leave a Reply

Your email address will not be published. Required fields are marked *