ਜੀ.ਐਸ.ਟੀ. ਮਾਲੀਆ ਵਧਾਉਣ ਲਈ ਸਹਾਇਕ ਕਮਿਸ਼ਨਰ ਰਾਜ ਕਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼

ਸ੍ਰੀ ਮੁਕਤਸਰ ਸਾਹਿਬ, 24  ਸਤੰਬਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੀ.ਐਸ.ਟੀ. ਰੈਵਨਿਊ ਵਧਾਉਣ  ਲਈ ਸ਼੍ਰੀ ਰੋਹਿਤ ਗਰਗ, ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜੀ.ਐਸ.ਟੀ. ਵਧਾਉਣ ਸਬੰਧੀ ਵਪਾਰਕ ਖੇਤਰ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਹੋਈ।
ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਪਾਰੀਆਂ ਨੂੰ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਹਰ ਸੇਲ ਦਾ ਜੀ.ਐਸ.ਟੀ. ਬਿੱਲ ਕੱਟਣ ਸਬੰਧੀ ਹਦਾਇਤ ਕੀਤੀ ਗਈ।
ਮੀਟਿੰਗ ਵਿੱਚ ਪਹੁੰਚੇ ਵਪਾਰੀਆਂ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਜੀ.ਐਸ.ਟੀ. ਵਧਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਵਪਾਰਕ ਖੇਤਰ ਦੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਵਿਭਾਗ ਦੁਆਰਾ ਬਿਨ੍ਹਾਂ ਜੀ.ਐਸ.ਟੀ. ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੇ ਅਤੇ ਜੀ.ਐਸ.ਟੀ. ਚੋਰੀ ਕਰ ਰਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਕਿਸੇ ਵੀ ਵਿਅਕਤੀ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ।
ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਦੇ ਹੋਏ ਵਿਭਾਗ ਦੁਆਰਾ ਨਿਯਮਾਂ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ
ਇਸ ਮੀਟਿੰਗ ਵਿੱਚ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਇੰਦਰਜੀਤ ਬਾਂਸਲ, ਪੈਸਟੀਸਾਈਡ ਐਂਡ ਫਰਟੀਲਾਈਜ਼ਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਅਜਬਿੰਦਰ ਸਿੰਘ, ਬੀ.ਕੇ.ਓ. ਯੂਨੀਅਨ ਤੋਂ ਰਾਜੇਸ਼ ਗਰੋਵਰ ਅਤੇ ਰਵੀ ਅਰੋੜਾ, ਡਿਸਟ੍ਰੀਬਿਊਟਰ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ ਕੁਮਾਰ, ਜਨਰਲ ਸੈਕਟਰੀ ਵਪਾਰ ਮੰਡਲ ਸ਼੍ਰੀ ਦੇਸਰਾਜ ਤਨੇਜਾ, ਫੁੱਟਵੀਅਰ ਯੂਨੀਅਨ ਤੋਂ ਅਸ਼ੋਕ ਕੱਕੜ ਅਤੇ ਸੁਭਾਸ਼ ਮਦਾਨ, ਸ਼੍ਰੀ ਅਮਿਤ ਅਗਰਵਾਲ ਚੇਅਰਮੈਨ ਕਰਿਆਨਾ ਯੂਨੀਅਨ ਮੁਕਤਸਰ, ਰਕੇਸ਼ ਕੁਮਾਰ ਪ੍ਰਧਾਨ ਕਰਿਆਨਾ ਯੂਨੀਅਨ ਮੁਕਤਸਰ, ਰਜਿੰਦਰ ਕੁਮਾਰ ਪ੍ਰਧਾਨ ਕਰਿਆਨਾ ਯੂਨੀਅਨ ਬਰੀਵਾਲਾ, ਜਵੈਲਰਜ਼ ਐਸੋਸੀਏਸ਼ਨ ਤੋਂ ਸੁਰਿੰਦਰ ਸਿੰਘ, ਜਨਰਲ ਮਰਚੈਂਟ ਤੋਂ ਭੂਸ਼ਣ ਵਿੱਜ ਅਤੇ ਸੁਰਿੰਦਰ ਬਾਂਸਲ, ਕਲਾਥ ਮਰਚੈਂਟ ਤੋਂ ਰਿੰਪਲ ਕੁਮਾਰ ਅਤੇ ਭੂਸ਼ਣ ਕੁਮਾਰ, ਹੈਂਡਲੂਮ ਤੋਂ ਲਲਿਤ ਕੁਮਾਰ, ਨਰਿੰਦਰ ਕੁਮਾਰ ਅਤੇ ਸਮੀਰ ਕੁਮਾਰ ਤੋਂ ਇਲਾਵਾ ਕਰ ਵਿਭਾਗ ਦੇ ਸ਼੍ਰੀ ਮਨਜਿੰਦਰ ਸਿੰਘ, ਰਾਜ ਕਰ ਅਫ਼ਸਰ ਅਤੇ ਸ਼੍ਰੀ ਰਵਿੰਦਰ ਕੁਮਾਰ, ਕਰ ਨਿਰੀਖਕ ਸ਼ਾਮਲ ਸਨ।

Leave a Reply

Your email address will not be published. Required fields are marked *