Tuesday, March 10
Shadow

ਸੁਚੇਤ ਪੋਰਟਲ ਤੇ ਮੋਬਾਇਲ ਐਪ ਤੋਂ ਲਵੋ ਮੌਸਮ ਸਬੰਧੀ ਹਰ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ 18 ਜੂਨ
ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਚੱਲ ਰਹੀ ਗਰਮੀ ਦੀ ਲਹਿਰ ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਗਰਮੀ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤਨ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਦੱਸਿਆ ਕਿ ਕੌਮੀ ਆਪਦਾ ਪ੍ਰਬੰਧਨ ਅਥਾਰਟੀ ਵੱਲੋਂ ਇਕ ਸੁਚੇਤ ਨਾਂਅ ਦਾ ਪੋਰਟਲ ਚਲਾਇਆ ਗਿਆ ਹੈ ਜਿਸ ਤੇ ਮੌਸਮ ਜਾਂ ਹੋਰ ਕੁਦਰਤੀ ਆਫਤਾਂ ਸਬੰਧੀ ਚੇਤਾਵਨੀਆਂ, ਅਲਰਟ ਨਾਲੋ ਨਾਲ ਵੇਖੇ ਜਾ ਸਕਦੇ ਹਨ। ਇਸ ਪੋਰਟਲ ਦਾ ਲਿੰਕ ਹੈ https://sachet.ndma.gov.in/
ਇਸਤੋਂ ਬਿਨ੍ਰਾਂ ਸੁਚੇਤ ਨਾਂਅ ਦੀ ਮੋਬਾਇਲ ਐਪ ਵੀ ਹੈ। ਇਸ ਐਪ ਨੂੰ ਵੀ ਹਰੇਕ ਨਾਗਰਿਕ ਨੂੰ ਆਪਣੇ ਮੋਬਾਇਲ ਵਿਚ ਰੱਖਣਾ ਚਾਹੀਦਾ ਹੈ, ਇਹ ਐਪ ਤੁਹਾਨੁੰ ਤੁਹਾਡੇ ਸਥਾਨ ਦੇ ਅਨੁਸਾਰ ਮੌਸਮ ਚੇਤਾਵਨੀਆਂ ਸ਼ੇਅਰ ਕਰਦੀ ਹੈ।

Leave a Reply

Your email address will not be published. Required fields are marked *