ਸਰਕਾਰੀ ਹਾਈ ਸਕੂਲ ਨਿਜ਼ਾਮ ਵਾਲਾ ਵਿਖੇ ਵਾਤਾਵਰਨ ਦੀ ਸੰਭਾਲ ਲਈ ਲਗਾਏ ਗਏ ਫ਼ਲਦਾਰ ਤੇ ਛਾਂ-ਦਾਰ ਬੂਟੇ

ਫਿਰੋਜ਼ਪੁਰ 22 ਅਗਸਤ 2024:

ਸਰਕਾਰੀ ਹਾਈ ਸਕੂਲ ਨਿਜ਼ਾਮਵਾਲਾ ਵੱਲੋਂ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਅਤੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਰੱਖਣ ਦੇ ਮੰਤਵ ਨਾਲ ਛਾਂ-ਦਾਰ ਬੂਟੇ ਲਗਾਏ ਗਏ।

          ਇਸ ਮੌਕੇ ਹੈੱਡ ਮਾਸਟਰ ਸ਼੍ਰੀ ਮਨਦੀਪ ਸਿੰਘ ਘਈ ਨੇ ਦੱਸਿਆ ਕਿ ਅੱਜ ਦੇ ਸਮੇਂ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਜ਼ਰੂਰਤ ਕਿਉਂਕਿ ਰੁੱਖਾਂ ਦੇ ਕੱਟਣ ਕਾਰਨ ਅਤੇ ਪ੍ਰਦੂਸ਼ਣ ਕਾਰਨ ਵਾਤਾਵਰਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਹੈ। ਇਸ ਲਈ ਜੇਕਰ ਅਸੀਂ ਬੂਟੇ ਲਾਉਣ ਦੇ ਉਪਰਾਲੇ ਕਰਾਂਗੇ ਤਾਂ ਹੀ ਸਾਡਾ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਰਹੇਗਾ।

          ਇਸ ਮੌਕੇ ਹੈੱਡ ਟੀਚਰ ਸ਼੍ਰੀ ਕਪਿਲ ਦੇਵ ਨੇ ਕਿਹਾ ਕਿ ਅੱਜ ਦੇ ਸਮੇਂ ਵਾਤਾਵਰਨ ’ਚ ਕਈ ਦੂਸ਼ਿਤ ਰਸਾਇਣਿਕ ਗੈਸਾਂ ਦੀ ਭਰਮਾਰ ਹੋ ਗਈ ਹੈ। ਲੋਕਾਂ ਵੱਲੋਂ ਵੱਡੀ ਤਦਾਦ ਵਿਚ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਇਹੋ ਜਿਹੇ ਵਾਤਾਵਰਨ ’ਚ ਆਕਸੀਜਨ ਦੀ ਘਾਟ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਕਈ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇਕਰ ਅਸੀਂ ਬੂਟੇ ਲਗਾਉਣ ਦੇ ਉਪਰਾਲੇ ਕਰਾਂਗੇ ਤਾਂ ਹੀ ਸਾਡਾ ਵਾਤਾਵਰਨ ਸ਼ੁੱਧ ਹੋਵੇਗਾ। ਰੁੱਖ ਜਿੱਥੇ ਮਨੁੱਖ ਲਈ ਸਹਾਇਕ ਸਿੱਧ ਹੁੰਦੇ ਹਨ, ਉੱਥੇ ਪੰਛੀਆਂ ਦੇ ਰੈਣ-ਬਸੇਰੇ ਦਾ ਵੀ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਚੁੱਕਿਆ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਕਿ ਅਸੀਂ ਪ੍ਰਦੂਸ਼ਿਤ ਵਾਤਾਵਰਨ ਦੇ ਖਾਤਮੇ ਲਈ ਇਕੱਠੇ ਹੋ ਕੇ ਵੱਡੀ ਗਿਣਤੀ ਵਿੱਚ ਆਪਣੇ ਆਲੇ ਦੁਆਲੇ ਰੁੱਖ ਲਗਾਉਣੇ ਚਾਹੀਦੇ ਹਨ।

          ਇਸ ਮੌਕੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਸਕੂਲ ਵਿਚ ਪੌਦੇ ਲਗਾਏ ਅਤੇ ਬੱਚਿਆਂ ਨੂੰ ਵੀ ਬੂਟੇ ਲਾਉਣ ਲਈ ਵੰਡੇ ਗਏ ਤੇ ਬੱਚਿਆਂ ਨੂੰ ਬੂਟਿਆਂ ਦੀ ਸੰਭਾਲ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਮੌਕੇ ਅਧਿਆਪਕ ਗੁਰਪ੍ਰੀਤ ਕੌਰ ,ਕੰਚਨ ਕੱਕੜ, ਜਯੋਤੀ ਰਾਣੀ , ਸਨੀਆ ਰਾਣੀ, ਬੇਅੰਤ ਸਿੰਘ, ਸ਼ਿਵ ਬਹਾਦੁਰ ਵਰਮਾ, ਮਲਕੀਤ ਸਿੰਘ, ਜਸਪਾਲ ਸਿੰਘ, ਚਤਰਪਾਲ ਸਿੰਘ, ਪਵਨ ਕੁਮਾਰ, ਕਿਰਨਦੀਪ ਕੌਰ ਅਤੇ ਪਿੰਡ ਦੇ ਵਾਤਾਵਰਨ ਪ੍ਰੇਮੀ ਹਾਜ਼ਰ ਸਨ।

Leave a Reply

Your email address will not be published. Required fields are marked *