ਕਿਸਾਨ ਝੋਨੇ ਦੀ ਫਸਲ ਵਿੱਚ ਖਾਦਾਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕਰਨ-ਜਿਲ੍ਹਾ ਸਿਖਲਾਈ ਅਫਸਰ

ਫਰੀਦਕੋਟ 18 ਜੁਲਾਈ

ਖੇਤੀਬਾੜੀ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਸਿਖਲਾਈ ਅਫਸਰ ਡਾ. ਕੁਲਵੰਤ ਸਿੰਘ  ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਪੱਖੀ ਕਲਾਂ ਵਿਖੇ ਨਰਮੇ ਅਤੇ ਝੋਨੇ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ ਲਗਭਗ 55 ਕਿਸਾਨਾਂ ਨੇ ਭਾਗ ਲਿਆ।

 ਕੈਂਪ ਵਿੱਚ  ਡਾ. ਗੁਰਿੰਦਰਪਾਲ ਸਿੰਘ (ਖੇਤੀਬਾੜੀ ਸੂਚਨਾ ਅਫਸਰ) ਵੱਲੋਂ ਕਿਸਾਨਾਂ ਨੂੰ ਝੋਨੇ ਵਿੱਚ ਸੁਚੱਜੀ ਖਾਦਾਂ ਦੀ ਵਰਤੋਂ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ।

 ਡਾ. ਰਾਜਵੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਬਾਸਮਤੀ ਅਤੇ ਨਰਮੇ ਦੀ ਕਾਸ਼ਤ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ ਗਏ।

ਡਾ. ਸਤਬੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਟਰੇਨਿੰਗ ਵੱਲੋਂ ਮਿੱਟੀ ਦੀ ਸਿਹਤ ਸੰਭਾਲ ਅਤੇ ਪਾਣੀ ਦੀ ਪਰਖ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਰਵਿੰਦਰਪਾਲ ਸਿੰਘ, ਏ. ਟੀ. ਐਮ. ਨੇ ਸਟੇਜ਼ ਦਾ ਸੰਚਾਲਨ ਬਾਖੂਬੀ ਨਿਭਾਇਆ।

ਇਸ ਕੈਂਪ ਵਿੱਚ ਪ੍ਰੀਤ ਸਿੰਘ, ਏ. ਟੀ. ਐਮ. ਅਤੇ ਬਲਦੇਵ ਕੁਮਾਰ, ਏ. ਐਸ. ਆਈ. ਤੋਂ ਇਲਾਵਾ ਨੰਬਰਦਾਰ ਪ੍ਰੀਤਮ ਸਿੰਘ, ਸ੍ਰੀ ਦਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *