ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇੰਮੀਗਰੇਸ਼ਨ ਕੰਸਲਟੈਂਸੀ ਏਜੰਸੀ ਨੂੰ ਲਾਇਸੰਸ ਜਾਰੀ

ਮਾਲੇਰਕੋਟਲਾ 14 ਜਨਵਰੀ :

                                ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਡਾ. ਪੱਲਵੀ ਵੱਲੋਂ ਕੰਵਲਪ੍ਰੀਤ ਕੌਰ ਢੀਂਡਸਾ ਪਤਨੀ ਚਮਕੌਰ ਸਿੰਘ ਢੀਂਡਸਾ ਵਾਸੀ ਜਾਗੋਵਾਲ ਤਹਿਸੀਲ ਅਤੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਪ੍ਰੋਫੈਸ਼ਨ ਆਫ਼ ਕੰਸਲਟੈਂਸੀ, ਐਮ.ਐਸ ਵਲਡ ਕਿੰਗ ਵੀਜਾ ਕੰਸਲਟੈਂਟ ਪ੍ਰਾਈਵੇਟ ਲਿਮੀਟਡ ਖੋਖਰ ਮਾਰਕਿਟ ਨੇੜੇ ਟਰੱਕ ਯੂਨੀਅਨ ਮਾਲੇਰਕੋਟਲਾ ਲਈ ਕੰਸਲਟੈਂਸੀ ਲਾਇਸੰਸ ਜਾਰੀ ਕੀਤਾ ਗਿਆ ਹੈ। ਇਹ ਲਾਇਸੰਸ 11 ਦਸੰਬਰ 2029 ਤੱਕ ਵੈਧ ਹੋਵੇਗਾ।

                                ਇਹ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਅਤੇ ਸੋਧ ਕੀਤੇ ਗਏ 2014 ਦੇ ਰੂਲਜ਼ ਆਫ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤੇ ਤਹਿਤ ਜਾਰੀ ਕੀਤਾ ਗਿਆ ਹੈ।

                                ਲਾਇਸੰਸ ਧਾਰਕ ਨੂੰ ਲਿਖਿਆ ਜਾਂਦਾ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੇਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ। ਲਾਇਸੰਸ ਧਾਰਕ ਰਾਹੀਂ ਨਿਰਧਾਰਿਤ ਸ਼ਰਤਾਂ ਦੀ ਇੰਨ ਬਿਨ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਏਜੰਸੀ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ।

Leave a Reply

Your email address will not be published. Required fields are marked *