ਸ੍ਰੀ ਅਨੰਦਪੁਰ ਸਾਹਿਬ 24 ਫਰਵਰੀ ()
ਕੀਰਤਪੁਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ 10 ਮਾਰਚ ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ਾ ਵਿਦੇਸਾਂ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਸੰਗਤਾ ਨਤਮਸਤਕ ਹੋਣ ਲਈ ਆਉਂਦੀਆਂ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਹੋਲੇ ਮੁਹੱਲੇ ਦੌਰਾਨ 24 ਘੰਟੇ ਸਾਫ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸੰਗਤਾਂ ਨੂੰ ਬੁਨਿਆਦੀ ਸਹੂਲਤਾਂ ਢੁਕਵੀਆਂ ਥਾਵਾਂ ਤੇ ਉਪਲੱਬਧ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
ਹਰਜੀਤਪਾਲ ਸਿੰਘ ਕਾਰਜਕਾਰੀ ਇੰਜੀਨੀਅਰ ਵੱਲੋ ਦੱਸਿਆ ਗਿਆ ਕਿ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਨੂੰ ਪਾਣੀ ਅਤੇ ਸੀਵਰੇਜ ਦੀਆਂ ਨਿਰਵਿਘਨ ਸੇਵਾਵਾ ਮੁਹੱਇਆ ਕਰਵਾਉਣ ਲਈ ਵਿਭਾਗ ਵੱਲੋ ਕੀਰਤਪੁਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣੇ ਪੱਕੇ ਲੈਵ-ਬਲਾਕਾਂ ਦੀ ਸਾਫ ਸਫਾਈ ਦੇ ਨਾਲ ਰੈਨੋਵੇਸਨ ਦਾ ਕੰਮ, ਸ਼ਹਿਰ ਦੇ ਸੀਵਰੇਜ ਦੀ ਸਾਫ ਸਫਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਸ਼ਰਧਾਲੂਆਂ ਨੂੰ ਅਜਿਹੀਆਂ ਮੁੱਢਲੀ ਸਹੂਲਤਾ ਪ੍ਰਦਾਨ ਕਰਵਾਈਆ ਜਾ ਸਕਣ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋ ਕੀਰਤਪੁਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 11 ਥਾਵਾਂ ਤੇ 200 ਟੈਂਪਰੇਰੀ ਟਾਇਲਟ ਸੈਂਟ, 100 ਯੂਰੀਨਲ ਸੈਟ ਅਤੇ 8 ਮੋਬਾਇਲ ਟਾਇਲਟ ਸੈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਨੂੰ ਸਾਫ ਅਤੇ ਸੁੱਧ ਪੀਣ ਵਾਲੇ ਪਾਣੀ ਲਈ 13 ਥਾਵਾਂ ਤੇ 41 ਬੈਟਰੀ ਆਫ ਟੈਪਸ ਵੀ ਲਗਾਏ ਜਾ ਰਹੇ ਹਨ। ਕੀਰਤਪੁਰ ਸਾਹਿਬ ਨੂੰ 2 ਜੋਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਵੱਖ-ਵੱਖ 11 ਜੋਨਾਂ ਵਿੱਚ ਵੰਡਦੇ ਹੋਏ ਪਾਣੀ ਅਤੇ ਸੀਵਰੇਜ ਦੇ ਪ੍ਰਬੰਧਾ ਦੀ ਨਿਗਰਾਨੀ ਵਿਭਾਗ ਦੇ ਜਿਲ੍ਹਾ ਰੂਪਨਗਰ ਅਧੀਨ ਤੈਨਾਤ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਵੱਲੋ ਰੱਖੀ ਜਾ ਰਹੀ ਹੈ, ਜਿਸ ਨਾਲ ਦੇਸ਼ ਵਿਦੇਸਾਂ ਤੋਂ ਆਏ ਸ਼ਰਧਾਲੂਆਂ ਨੂੰ ਕਿਸੇ ਤ੍ਹਰਾਂ ਦੀ ਕੋਈ ਪ੍ਰੇਸਾਨੀ ਦਾ ਸਾਹਮਣਾ ਨਾਂ ਕਰਨਾਂ ਪਵੇ।
ਕੀਰਤਪੁਰ ਸਾਹਿਬ ਵਿਖੇ ਵਿਭਾਗ ਵੱਲੋ ਕੀਤੇ ਗਏ ਜਲ ਸਪਲਾਈ ਅਤੇ ਸੀਵਰੇਜ ਦੇ ਪ੍ਰਬੰਧਾਂ ਦੀ ਦੇਖ-ਰੇਖ ਦੇ ਓਵਰ ਆਲ ਇੰਚਾਰਜ ਮਾਇਕਲ ਕਾਰਜਕਾਰੀ ਇੰਜੀਨੀਅਰ ਮੰਡਲ ਰੂਪਨਗਰ, ਹਰਮਨਪ੍ਰੀਤ ਸਿੰਘ ਉਪ ਮੰਡਲ ਇੰਜੀਨੀਅਰ ਅਤੇ ਜਸਪ੍ਰੀਤ ਸਿੰਘ ਜੂਨੀਅਰ ਇੰਜੀਨੀਅਰ ਹੋਣਗੇ। ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਭਾਗ ਵੱਲੋ ਜਲ ਸਪਲਾਈ ਅਤੇ ਸੀਵਰੇਜ ਦੇ ਪ੍ਰਬੰਧਾਂ ਦੀ ਦੇਖ-ਰੇਖ ਲਈ ਓਵਰ ਆਲ ਇੰਚਾਰਜ ਅਸ਼ੀਸ ਕੁਮਾਰ ਟੌਂਕ ਉਪ ਮੰਡਲ ਇੰਜੀਨੀਅਰ, ਭਾਵਨਾ ਦੀਵਾਨ ਉਪ ਮੰਡਲ ਇੰਜੀਨੀਅਰ, ਵਿਕਰਜੀਤ ਸਿੰਘ ਸਹਾਇਕ ਇੰਜੀਨੀਅਰ, ਹਰਜਿੰਦਰ ਸਿੰਘ ਜੇ.ਈ ਅਤੇ ਰਜਿੰਦਰ ਸਿੰਘ ਜੇ.ਈ ਆਦਿ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਪ ਮੰਡਲ ਇੰਜੀਨੀਅਰ ਸੰਦੀਪ ਕੁਮਾਰ, ਉਪ ਮੰਡਲ ਇੰਜੀਨੀਅਰ ਸਤਨਾਮ ਸਿੰਘ ਮੱਟੂ , ਉਪ ਮੰਡਲ ਇੰਜੀਨੀਅਰ ਮੁਕੇਸ਼ ਕੁਮਾਰ, ਜੂਨੀਅਰ ਇੰਜੀਨੀਅਰ ਗੁਰਤੇਜ ਸਿੰਘ, ਮਨਜੀਤ ਸਿੰਘ, ਨੀਰਜ, ਅਜੈ ਪਾਲ, ਰਾਹੁਲ ਬਾਂਗੜ ਅਤੇ ਮਨਵੀਰ ਸਿੰਘ ਵੱਲੋ ਲਗਾਤਾਰ ਇਨ੍ਹਾਂ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।