Tuesday, March 10
Shadow

ਡਿਪਟੀ ਕਮਿਸ਼ਨਰ ਵੱਲੋਂ 10 ਕਰੋੜ ਰੁਪਏ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਰਵਾਨਗੀ ਜਾਰੀ

ਅੰਮਿ੍ਤਸਰ, 7 ਅਗਸਤ 2024 —

ਪੱਜਾਬ ਸਰਕਾਰ ਵਲੋਂ ਰਾਜ ਵਿਚ ਨਿਵੇਸ਼ ਦੇ ਮੌਕੇ ਵਧਾਉਣ ਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨਾਲ ਸਬੱਧਤ ਕਈ ਤਰ੍ਹਾਂ ਦੀਆਂ ਸਹੂਲਤਾਂ ਆਨ ਲਾਈਨ ਮੁਹਇਆ ਕਰਵਾਈਆਂ ਜਾ ਰਹੀਆਂ ਹਨਜਿਸ ਨਾਲ ਉਦਯੋਗਪਤੀਆਂ ਨੂੱ ਵਖਵਖ ਦਫ਼ਤਰ ਦੇ ਚਕਰ ਨਹੀਂ ਮਾਰਨੇ ਪੈਂਦੇ ਅਤੇ ਸਾਰੀਆਂ ਸਹੂਲਤਾਂ ਇਕੋ ਹੀ ਖਿੜਕੀ ਰਾਹੀਂ ਦੇ ਦਿਤੀਆਂ ਜਾਂਦੀਆਂ ਹਨ ਇਸੇ ਸਹੂਲਤ ਤਹਿਤ ਡਿਪਟੀ ਕਮਿਸ਼ਨਰ ਅੱਮਿ੍ਤਸਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਯੋਗ ਪਾਏ ਗਈਆਂ ਚਾਰ ਸਨਅਤੀ ਇਕਾਈਆਂ ਨੂੰ ਪ੍ਰਵਾਨਗੀ ਪੱਤਰ ਜਾਰੀ ਕੀਤੇਜਿੰਨਾ ਵਿਚ ਕੋਹੇਨੂਰ ਫੈਬਰੀਕੇਟਰ ਬਲ ਕਲਾਂ ਅਤੇ ਅਸ਼ਿਮਾ ਇੰਡਸਟਰੀ ਸ਼ਿਵਾ ਸਨਅਤੀ ਪਾਰਕ ਨਾਗ ਕਲਾਂ ਸ਼ਾਮਿਲ ਹਨ ਉਨਾਂ ਨੇ ਇੰਨਾ ਉਦਮੀਆਂ ਨੂੰ ਸਾਬਸ਼ ਦਿੰਦੇ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡੀ ਕਿਸੇ ਵੀ ਤਰਾਂ ਦੀ ਸਮੱਸਿਆ ਦਾ ਹੱਲ ਸਾਡੀ ਪਹਿਲੀ ਤਰਜੀਹ ਹੈ ਅਤੇ ਤੁਸੀਂ ਜਦ ਵੀ ਮਹਿਸੂਸ ਕਰੋਸਾਡੀ ਮਦਦ ਲੈ ਸਕਦੇ ਹੋ ਇਸ ਮੌਕੇ ਜਨਰਲ ਮੈਨੇਜਰ ਸ੍ਰੀ ਇੱਦਰਜੀਤ ਸਿੱਘ ਟਾਂਡੀ ਨੇ  ਦੱਸਿਆ ਕਿ ਇਨਾਂ  ਇਕਾਈਆਂ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਤੇ ਕਰੀਬ 100 ਤੋਂ ਵੱਧ ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ ਅਤੇ ਇੰਨਾ ਉਦਮੀਆਂ ਵੱਲੋਂ ਆਪਣੇ ਇੰਨਾ ਯੂਨਿਟਾਂ ਉਤੇ 10 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ

ਜਨਰਲ ਮੈਨੇਜਰ ਸ੍ਰੀ ਇੱਦਰਜੀਤ ਸਿੱਘ ਟਾਂਡੀ ਨੇ ਦਸਿਆ ਕਿ ਸਰਕਾਰ ਵਲੋਂ ਸਨਅਤਕਾਰ ਮਿਲਣੀ ਵਿਚ ਵੀ  ਭਰੋਸਾ ਦਿਵਾਇਆ ਗਿਆ ਸੀ ਕਿ ਰਾਈਟ ਟੂ ਬਿਜਨੈਸ ਐਕਟ ਅਧੀਨ ਸਾਰੀਆਂ ਸਹੂਲਤਾਂ ਮੁਹਈਆਂ ਕਰਵਾਈਆਂ ਜਾਣਗੀਆਂ ਅਤੇ ਉਸੇ ਵਾਅਦੇ ਅਨੁਸਾਰ ਸਾਰੇ ਕੰਮ ਹੋ ਰਹੇ ਹਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੱਦਰ ਕਿਸੇ ਵੀ ਸਨਅੱਤਕਾਰ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੇਂ ਸਿਰ ਸਾਰੀਆਂ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਣਗੀਆਂ ਉਨਾਂ ਕਿਹਾ ਕਿ ਮੁੱਖ ਮੰਤਰੀ ਸਭਗਵੰਤ ਸਿੰਘ ਮਾਨ ਰਾਜ ਨੂੰ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਹਨ ਅਤੇ ਇਹ ਕੋਸ਼ਿਸ਼ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਾਰੇ ਪੰਜਾਬ ਵਾਸੀ ਆਪਣੇ ਆਪਣੇ ਕਾਰੋਬਾਰਾਂ ਅਤੇ ਜਿੰਮੇਵਾਰੀਆਂ ਉਤੇ ਧਿਆਨ ਦੇਣ

Leave a Reply

Your email address will not be published. Required fields are marked *