ਧੀਆਂ ਹਰ ਖੇਤਰ ਵਿੱਚ ਮੋਹਰੀ ਭੁਮਿਕਾ ਅਦਾ ਕਰ ਰਹੀਆਂ ਹਨ-ਡਾ. ਗੁਰਚੇਤਨ ਪ੍ਰਕਾਸ਼

ਮਾਨਸਾ, 12 ਜਨਵਰੀ :
ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੱਚਾ-ਬੱਚਾ ਹਸਪਤਾਲ ਮਾਨਸਾ ਵਿਖੇ ਲੌਹੜੀ ਧੀਆਂ ਦੀ ਮਨਾਈ ਗਈ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਮਾਨਸਾ ਡਾ. ਗੁਰਚੇਤਨ ਪ੍ਰਕਾਸ਼ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਧੀਆਂ ਦੀ ਹਰ ਖੇਤਰ ਵਿਚ ਮੋਹਰੀ ਭੂਮਿਕਾ ਰਹੀ ਹੈ ਅਤੇ ਧੀਆਂ ਪੜ੍ਹਾਈ, ਨੌਕਰੀ, ਸੈਨਿਕ ਸੇਵਾਵਾਂ, ਪੁਲਾੜ ਵਿਗਿਆਨ, ਹਵਾਈ ਊਡਾਨ ਆਦਿ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਦੀਆਂ ਹਨ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਨਵ-ਜੰਮੀਆਂ 7 ਧੀਆਂ ਨੂੰ ਗਰਮ ਕੰਬਲ ਅਤੇ ਲੋਹੜੀ ਦੇ ਕੇ ਵਿਸ਼ੇਸ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੀ.ਐਨ.ਡੀ.ਟੀ.ਐਕਟ ਅਧੀਨ ਬੱਚੀਆਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ‘ਬੇਟੀ ਬਚਾਓ ਬੇਟੀ ਪੜਾਓ’ ਦੇ ਨਾਹਰੇ ’ਤੇ ਅਮਲ ਕਰਨ ਲਈ ਜਾਗਰੂਕਤਾ ਦੇ ਉਦੇਸ਼ ਨਾਲ ਲੋਹੜੀ ਧੀਆਂ ਦੀ ਵਰਗੇ ਪ੍ਰੋਗਰਾਮ ਹਰ ਸਾਲ ਕੀਤੇ ਜਾ ਰਹੇ ਹਨ। ਅੱਜ ਦੇ ਸਮੇ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਨਾਲੋਂ ਪਿੱਛੇ ਨਹੀਂ ਹਨ ਅਤੇ ਪੜ੍ਹਾਈ, ਖੇਡਾਂ ਤੋਂ ਇਲਾਵਾ ਹਰ ਵਰਗ ਵਿੱਚ ਆਪਣੇ ਦੇਸ਼ ਦਾ ਨਾਮ ਉੱਚਾ ਕਰ ਰਹੀਆਂ ਹਨ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਵਿਜੈ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਮਨਾਉਣ ਦਾ ਮੁੱਖ ਮੰਤਵ ਸਮਾਜ ਵਿੱਚ ਧੀਆਂ ਪ੍ਰਤੀ ਸਮਾਜ ਦੀ ਸੋਚ ਵਿੱਚ ਤਬਦੀਲੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਧੀਆਂ ਅਤੇ ਪੁੱਤਰਾਂ ਨੂੰ ਯੋਗਤਾ ਅਨੁਸਾਰ ਬਰਾਬਰ ਮੌਕੇ ਦੇਣੇ ਚਾਹੀਦੇ ਹਨ।
ਇਸ ਮੌਕੇ ਡਾ. ਕਮਲਪ੍ਰੀਤ ਕੌਰ ਬਰਾੜ, ਡਾ. ਬਲਜੀਤ ਕੌਰ, ਡਾ. ਵਰੁਣ ਮਿੱਤਲ, ਡਾ. ਰਸਮੀ, ਡਾ. ਮੇਘਨਾ ਗੁਪਤਾ, ਡਾ.ਪ੍ਰਵੀਨ ਕੁਮਾਰ, ਡਾ. ਕਮਲਦੀਪ, ਅਵਤਾਰ ਸਿੰਘ, ਸ਼ੰਤੋਸ਼ ਭਾਰਤੀ, ਰਜਨੀ ਨਰਸਿੰਗ ਸਿਸਟਰ, ਦੀਪ ਸ਼ਿਖਾ, ਰਵਿੰਦਰ ਕੁਮਾਰ, ਜਗਦੇਵ ਸਿੰਘ, ਕਿਰਨਪਾਲ, ਹਰਪਾਲ ਕਿਰਨ, ਸੁਖਪਾਲ ਕੌਰ, ਰੇਖਾ ਰਾਣੀ, ਦਰਸਨ ਸਿੰਘ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਕੇਵਲ ਸਿੰਘ, ਰੇਣੂ ਬਾਲਾ, ਰਾਮ ਕੁਮਾਰ, ਗੁਰਮੀਤ ਕੌਰ, ਸੰਦੀਪ ਕੌਰ, ਪ੍ਰਤਾਪ ਸਿੰਘ, ਸੰਦੀਪ ਸਿੰਘ ਮਾਨਸਾ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *