ਡੇਅਰੀ ਵਿਕਾਸ ਵਿਭਾਗ ਨੇ ਪਿੰਡ ਬਾਹੀਆ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ

ਗੁਰਦਾਸਪੁਰ, 07 ਜਨਵਰੀ (          ) – ਪੰਜਾਬ ਡੇਅਰੀ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡਾਇਰੈਕਟਰ ਕੁਲਦੀਪ ਸਿੰਘ ਜੱਸੋਵਖਾਲ, ਡਿਪਟੀ ਡਾਇਰੈਕਟਰ ਡੇਅਰੀ ਵਰਿਆਮ ਸਿੰਘ ਦੀ ਯੋਗ ਅਗਵਾਈ ਹੇਠ ਡੀ.ਡੀ.-6 ਸਕੀਮ ਅਧੀਨ ਅੱਜ ਗੁਰਦਾਸਪੁਰ ਬਲਾਕ ਦੇ ਪਿੰਡ ਬਾਹੀਆ ਵਿਖੇ ਇੱਕ ਦਿਨਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਦੁੱਧ ਉਤਪਾਦਕਾਂ ਨੂੰ ਪਸੂਆਂ ਦੀਆਂ ਬਿਮਾਰੀਆਂ, ਇਹਨਾਂ ਦੇ ਇਲਾਜ ਅਤੇ ਹਰੇ ਚਾਰੇ ਸਬੰਧੀ ਮਾਹਿਰਾਂ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਡੇਅਰੀ ਵਿਕਾਸ ਵਿਭਾਗ ਵੱਲੋਂ ਪਸੂ ਪਾਲਕਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ, ਸਬਸਿਡੀਆਂ ਅਤੇ ਬੀਮਾ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਪਿੰਡ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਦੁੱਧ ਉਤਪਾਦਕਾਂ ਨੇ ਸ਼ਾਮਲ ਹੋ ਕੇ ਲਾਭ ਲਿਆ।

ਇਸ ਮੌਕੇ ਡਾ: ਅਸ਼ੋਕ ਸਿੰਘ ਬਸਰਾ ਅਸਿਸਟੈਂਟ ਡਾਇਰੈਕਟਰ ਬਲਕਾਰ ਸਿੰਘ ਮਿਲਕਫੈੱਡ, ਕਮਲ ਕਿਸ਼ੋਰ ਅਦਵੰਤਾ ਕੰਪਨੀ, ਬਰਜਿੰਦਰ ਸਿੰਘ, ਡੇਅਰੀ ਵਿਕਾਸ ਇੰਸਪੈਕਟਰ, ਡੇਅਰੀ ਵਿਕਾਸ ਇੰਸਪੈਕਟਰ, ਅਨਾਮਿਕਾ ਸ਼ਰਮਾ ਡੇਅਰੀ ਵਿਕਾਸ ਇੰਸਪੈਕਟਰ ਅਤੇ ਸਰਪੰਚ ਜਗਜੀਤ ਸਿੰਘ ਸੰਧੂ ਅਤੇ ਕੰਵਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਗਾਂਹਵਧੂ ਕਿਸਾਨ ਦੁੱਧ ਉਤਪਾਦਕ ਵੀ ਹਾਜ਼ਰ ਸਨ।

Leave a Reply

Your email address will not be published. Required fields are marked *