ਡੀ.ਸੀ. ਵੱਲੋਂ ਸਿੱਖਿਆ ਖੇਤਰ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ

ਫ਼ਿਰੋਜ਼ਪੁਰ, 2 ਅਪ੍ਰੈਲ 2024:

          ਅਧਿਆਪਕ ਸਮਾਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦੇ ਹਨ। ਅਧਿਆਪਕ ਵਿਦਿਆਰਥੀਆਂ ਲਈ ਮਜ਼ਬੂਤ ਬੁਨਿਆਦ ਅਤੇ ਮਾਰਗਦਰਸ਼ਕ ਬਣਕੇ ਉਨ੍ਹਾਂ ਵਿਚ ਕਦਰਾਂ-ਕੀਮਤਾਂ ਦਾ ਪ੍ਰਵਾਹ ਕਰਦੇ ਹਨ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਦੇਸ਼ ਤੇ ਸਮਾਜ ਦੇ ਚੰਗੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਾਧੂ ਜਮਾਤਾਂ ਲਗਾਉਣ ਤੇ ਲਗਨ ਅਤੇ ਮਿਹਨਤ ਨਾਲ ਵਿਦਿਆਰਥੀਆਂ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਸਪੋਰਟ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ।

          ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦਾ ਅਜਿਹਾ ਥੰਮ੍ਹ ਹਨ ਜਿਸ ‘ਤੇ ਭਵਿੱਖ ਵਿੱਚ ਹੋਣ ਵਾਲੇ ਚੰਗੇ ਬਦਲਾਅ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਸਕੂਲੀ ਸਮੇਂ ਤੋਂ ਵਧੇਰੇ ਕਲਾਸਾਂ ਲਗਾਉਣ ਵਾਲੇ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਰ ਵਧੇਰੇ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦੇ ਆਪਣੀ ਡਿਊਟੀ, ਸਮਾਜ ਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਭਾਵਨਾ ਲਈ ਸ਼ਲਾਘਾ ਕੀਤੀ।

          ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸੰਜੀਵ ਕੁਮਾਰ ਗੌਤਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ.) ਪ੍ਰਗਟ ਸਿੰਘ ਬਰਾੜ ਨੇ ਆਖਿਆ ਕਿ ਇਨ੍ਹਾਂ ਅਧਿਆਪਕਾਂ ਵੱਲੋਂ ਸੈਸ਼ਨ 2023-2024 ਦੌਰਾਨ ਮਿਸ਼ਨ-100% ਤਹਿਤ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਬੋਰਡ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਕਸਟਰਾ ਜਮਾਤਾਂ ਲਗਾਈਆਂ ਗਈਆਂ ਸਨ ਅਤੇ ਸੈਸ਼ਨ 2024-2025 ਵਾਸਤੇ ਐਨਰੋਲਮੈਂਟ ਕੰਪੇਨ ਵਿੱਚ ਇਨ੍ਹਾਂ ਅਧਿਆਪਕਾਂ ਵੱਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਨੀਲਮ ਰਾਣੀ ਡੀ.ਈ.ਓ.(ਐ.ਸਿ.) ਨੇ ਵੀ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਉਸਾਰੂ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

          ਡਿਪਟੀ ਡੀ.ਈ.ਓ. ਪ੍ਰਗਟ ਸਿੰਘ ਬਰਾੜ ਨੇ ਦੱਸਿਆ ਕਿ ਐਕਸਟਰਾ ਜਮਾਤਾ ਲਗਾਉਣ ਵਿੱਚ ਮੀਨਾਕਸ਼ੀ ਹਿੰਦੀ ਮਿਸਟ੍ਰੇਸ ਸ.ਸ.ਸ.ਸ. ਕਰੀਆਂ ਪਹਿਲਵਾਨ ਵਰਗੇ ਉਹ ਅਧਿਆਪਕ ਵੀ ਸ਼ਾਮਲ ਹਨ ਜਿਹੜੇ 2022 ਵਿੱਚ ਰਿਟਾਇਰ ਹੋ ਚੁੱਕੇ ਸਨ, ਪਰਤੂੰ ਫਿਰ ਵੀ ਬੜੀ ਲਗਨ ਨਾਲ ਨੈਸ਼ਨਲ ਮੀਨਸ ਕਮ ਸਕਾਲਰਸ਼ਿਪ ਸਕੀਮ ਤਹਿਤ ਹੋਣ ਵਾਲੇ ਪੇਪਰ ਦੀ ਤਿਆਰੀ ਕਰਵਾਈ ਅਤੇ ਬੋਰਡ ਦੀਆਂ ਜਮਾਤਾਂ ਨੂੰ ਪੜ੍ਹਾਇਆ ਗਿਆ। ਡਿੰਪਲ ਕੁਮਾਰ ਮੈਥ ਮਾਸਟਰ ਸਸਸਸ ਸੋਹਨਗੜ ਛੁੱਟੀ ਵਾਲੇ ਦਿਨ ਵੀ ਵਿਦਿਆਰਥੀਆਂ ਦੀਆਂ ਜਮਾਤਾਂ ਲਗਾਉਂਦੇ ਹਨ। ਰਮੇਸ਼ ਕੁਮਾਰ ਹਿੰਦੀ ਮਾਸਟਰ ਸ.ਮਿ.ਸ. ਬੂਈਆਂ ਵਾਲਾ ਦੇ ਇੰਚਾਰਜ ਹਨ ਅਤੇ ਸਕੂਲ ਦੀ ਬਿਹਤਰੀ ਵਾਸਤੇ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਅਜੇ ਕੁਮਾਰ ਲੈਕਚਰਾਰ ਮੈਥ ਸਰਕਾਰੀ (ਕੰਨਿਆ) ਸਸਸ ਜੀਰਾ ਨੇ ਬਾਰ੍ਹਵੀਂ ਦੀਆਂ ਬੋਰਡ ਦੀਆਂ ਐਕਸਟਰਾ ਜਮਾਤਾਂ ਲਗਾਈਆਂ ਹਨ ਅਤੇ ਉਹ ਆਨਲਾਈਨ ਮਾਧਿਅਮ ਰਾਹੀਂ ਵੀ ਆਪਣਾ ਬਣਦਾ ਯੋਗਦਾਨ ਵਿਭਾਗ ਨੂੰ ਦਿੰਦੇ ਰਹਿੰਦੇ ਹਨ, ਅਸ਼ਵਨੀ ਕੁਮਾਰ ਮੈਥ ਮਾਸਟਰ (ਸਟੇਟ ਐਵਾਰਡੀ) ਸ.ਹ.ਸ. ਝੋਕ ਹਰੀ ਹਰ ਨੇ ਐਨ.ਐਮ.ਐਮ.ਐਸ. ਅਤੇ ਅੱਠਵੀਂ, ਦਸਵੀਂ ਦੀਆਂ ਐਕਸਟਰਾ ਜਮਾਤਾਂ ਲਈਆਂ ਅਤੇ ਸਕੂਲ ਦੀ ਸੁੰਦਰਤਾ ਵਾਸਤੇ ਕੰਮ ਕੀਤਾ, ਗੁਰਪ੍ਰੀਤ ਸਿੰਘ ਸਾਇੰਸ ਮਾਸਟਰ ਸਹਸ ਪੀਰ ਇਸਮਾਇਲ ਖਾਂ ਵਿਖੇ ਐਨ.ਐਮ.ਐਮ.ਐਸ. ਅਤੇ ਅੱਠਵੀਂ ਦੱਸਵੀਂ ਦੀਆਂ ਐਕਸਟਰਾ ਜਮਾਤਾਂ ਅਗਸਤ ਤੋਂ ਲਗਾ ਰਹੇ ਹਨ ਅਤੇ ਬਤੌਰ ਰਿਸੋਰਸ ਪਰਸਨ ਅਤੇ ਬਲਾਕ ਮੈਂਟਰ ਦੇ ਤੌਰ ‘ਤੇ ਵੀ ਵਿਭਾਗ ਨੂੰ ਸਮੇਂ ਸਮੇਂ ‘ਤੇ ਯੋਗਦਾਨ ਦਿੰਦੇ ਰਹਿੰਦੇ ਹਨ। ਇਸੇ ਤਰ੍ਹਾਂ ਸੁਨੀਲ ਕੁਮਾਰ ਹਿੰਦੀ ਮਾਸਟਰ ਸਹਸ ਛਾਂਗਾ ਰਾਏ ਉਤਾੜ, ਬੇਅੰਤ ਸਿੰਘ ਸਾਇੰਸ ਮਾਸਟਰ ਸ.ਹ.ਸ. ਨਿਜ਼ਾਮਵਾਲਾ, ਕਰਮਜੀਤ ਸਿੰਘ ਐਸ.ਐਸ. ਮਾਸਟਰ ਸ.ਹ.ਸ. ਬਸਤੀ ਬੇਲਾ ਸਿੰਘ, ਰਜਿੰਦਰ ਕੌਰ ਐਸ.ਐਸ. ਮਿਸਟ੍ਰੈਸ ਸਹਸ ਲਹਿਰਾ ਰੋਹੀ, ਰੇਖਾ ਰਾਣੀ ਐਸ.ਐਸ. ਮਿਸਟ੍ਰੈਸ ਸ.ਹ.ਸ. ਭੜਾਣਾ, ਮਨਦੀਪ ਕੌਰ ਸਾਇੰਸ ਮਿਸਟ੍ਰੈਸ ਸ.ਸ.ਸ.ਸ. ਪੀਰ ਮੁਹੰਮਦ, ਪਰਮਜੀਤ ਕੌਰ ਮੈਥ ਮਿਸਟ੍ਰੈਸ ਸ.ਹ.ਸ. ਮਨਸੂਰਦੇਵਾ, ਕੁਲਵਿੰਦਰ ਸਿੰਘ ਐਸ.ਐਸ. ਮਾਸਟਰ ਸ.ਮਿ.ਸ. ਕਾਲੂ ਅਰਾਈ ਹਿਠਾੜ, ਸੁਰਿੰਦਰ ਸਿੰਘ ਐਸ.ਐਸ. ਮਾਸਟਰ ਸ.ਮਿ.ਸ. ਵਿਰਕ ਖੁਰਦ ਅਤੇ ਰੇਖਾ ਪੰਜਾਬੀ ਮਿਸਟ੍ਰੈਸ ਸ.ਹ.ਸ. ਪਿੰਡੀ ਨੂੰ ਵੀ ਸਕੂਲ ਵਿੱਚ ਐਕਸਟਰਾ ਜਮਾਤਾਂ ਲਗਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਦਫ਼ਤਰ(ਸੈਸਿ) ਤੋਂ ਇੰਚਾਰਜ ਸੁਪਰਡੈਂਟ ਮੈਡਮ ਸੁਮਨ ਗੁਪਤਾ ਸਟੈਨੋ ਸੁਖਚੈਨ ਸਿੰਘ ਅਤੇ ਲਵਦੀਪ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *