ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਹਲਕੇ ਤੋਂ 6ਵੀਂ ਬੱਸ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕੀਤੀ ਰਵਾਨਾ

ਐਸ.ਏ.ਐਸ.ਨਗਰ 28 ਫਰਵਰੀ:

ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ- ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਤਹਿਤ ਸ਼ਰਧਾਲੂਆਂ ਦੇ ਜੱਥੇ ਵਾਲੀ  ਛੇਵੀਂ ਬੱਸ- ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ  ਦਰਸ਼ਨਾਂ ਲਈ ਅੱਜ ਗੁਰਦੁਆਰਾ ਸਿੰਘ ਸਭਾ, ਫੇਜ਼- 11 ਤੋਂ ਰਵਾਨਾ  ਕੀਤੀ ਗਈ, ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਸਫਰ ਦੇ ਲਈ ਲੋੜੀਂਦੇ ਸਾਮਾਨ ਦੀ ਕਿੱਟ ਆਮ ਆਦਮੀ ਪਾਰਟੀ ਦੇ ਯੂਥ ਨੇਤਾ ਅਤੇ ਕੌਂਸਲਰ- ਸਰਬਜੀਤ ਸਿੰਘ ਸਮਾਣਾ ਨੇ  ਸ਼ਰਧਾਲੂਆਂ ਦੇ ਸਪੁਰਦ ਕੀਤੀ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਵਿਸ਼ੇਸ਼ ਕਰਕੇ ਸੀਨੀਅਰ ਸਿਟੀਜਨ ਦੀ ਸੁਵਿਧਾ ਅਤੇ ਤੀਰਥ ਯਾਤਰਾ ਤੇ ਜਾਣ ਦੀ ਇੱਛਾ ਦੇ ਚਲਦਿਆਂ ਇਹ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ, ਅਤੇ ਜਿਹੜੇ ਸ਼ਰਧਾਲੂ ਸੰਗਤ ਦੇ ਨਾਲ ਹੀ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ  ਸਨ ਅਤੇ ਕਿਸੇ ਕਾਰਨ ਕਰਕੇ  ਉਹ ਤੀਰਥ ਯਾਤਰਾ ਤੇ ਨਹੀਂ ਜਾ ਸਕੇ ਸਨ, ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਯੋਜਨਾ ਦੇ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਸ਼ੁਕਰਗੁਜ਼ਾਰ ਹਨ, ਇਸ ਮੌਕੇ ਤੇ ਸ਼ਰਧਾਲੂ  ਮੀਨਾਕਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦੇ ਪੁੱਤਰ ਵਾਂਗ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ  ਫੇਜ਼- 11  ਦੇ ਪ੍ਰਧਾਨ -ਹਰਜੀਤ ਸਿੰਘ,ਕੈਪਟਨ ਕਰਨੈਲ ਸਿੰਘ,ਆਰ.ਐਸ ਢਿੱਲੋਂ, ਡਾਕਟਰ ਰਵਿੰਦਰ ਕੰਬਾਲਾ, ਸਾਬਕਾ ਕੌਂਸਲਰ- ਹਰਪਾਲ ਸਿੰਘ ਚੰਨਾ,ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਅੰਜਲੀ ਸ਼ਰਮਾ, ਗੱਜਣ ਸਿੰਘ, ਉਪਿੰਦਰਜੀਤ ਕੌਰ, ਹਰਵਿੰਦਰ ਕੌਰ -ਬਲਾਕ ਪ੍ਰਧਾਨ- ਆਮ ਆਦਮੀ ਪਾਰਟੀ, ਤਰੁਣਜੀਤ ਸਿੰਘ ਸਵਰਨ ਲਤਾ, ਅਮਰਜੀਤ ਸਿੰਘ,ਗੁਰਦੇਵ ਸਿੰਘ,ਗੋਬਿੰਦਰ ਮਾਵੀ, ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਰਹੇ,

Leave a Reply

Your email address will not be published. Required fields are marked *