ਤਰਨ ਤਾਰਨ, 27 ਮਈ
ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਕੱਦ ਗਿੱਲ ਵਿਖੇ ਪਿੰਡ ਦੇ ਸਰਪੰਚ ਸਿਮਰਜੀਤ ਸਿੰਘ ਦੀ ਅਗਵਾਈ ਹੇਠ ” ਯੁੱਧ ਨਸਿਆ ਵਿਰੁੱਧ ਪ੍ਰੋਗਰਾਮ ਕਰਵਾਇਆ ਗਿਆ ਇਸ ਪਿੰਡ ਵਿੱਚ ਨਿਵਾਸੀਆਂ ਨੇ ਵੱਡੀ ਤਦਾਦ ਵਿੱਚ ਭਾਗ ਲਿਆ l ਇਸ ਮੌਕੇ ਖਡੂਰ ਸਾਹਿਬ ਵਿੱਚ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸੋਨੀਆਂ ਮਾਨ ਵਿਸ਼ੇਸ ਤੋਰ ਤੇ ਪੁੱਜੇ l ਇਸ ਮੌਕੇ “ਨਸ਼ਾ ਮੁਕਤੀ ਯਾਤਰਾ” ਵਿੱਚ ਸ਼ਾਮਲ ਹੋਣ ਉਪਰੰਤ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੁਨੇਹਾ ਦਿੱਤਾ।
ਸੋਨੀਆਂ ਮਾਨ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਹੁਣ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲ ਰਹੀ ਹੈ ਅਤੇ ਪੰਜਾਬ ਮੁੜ ਤੋਂ ਸਿਹਤਮੰਦ ਪੰਜਾਬ ਬਣਨ ਵੱਲ ਵੱਧ ਧਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਹੁਣ ਕਿਸੇ ਦੀ ਵੀ ਸਿਆਸੀ ਸ਼ਹਿ ਪ੍ਰਾਪਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ਼ ਇਹ ਫੈਸਲਾਕੁਨ ਯੁੱਧ ਲਈ ਸੂਬੇ ਦੇ ਹਰੇਕ ਪੰਜਾਬ ਵਾਸੀ ਦਾ ਸਹਿਯੋਗ ਬਹੁਤ ਜਰੂਰੀ ਹੈ l ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ , ਪੰਜਾਬ ਦੇ ਅਮੀਰ ਵਿਰਸੇ ਨੂੰ ਯਾਦ ਕਰਦਿਆਂ ਕਿਹਾ ਕਿ ਕਿਸੇ ਵੀ ਦੁਨੀਆ ਵਿੱਚ ਪੰਜਾਬ ਨੂੰ ਪੰਜਾਬ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਕਿਉਕਿ ਇਥੇ ਸਾਡੇ ਗੁਰੂਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਰਬੰਸ ਵਾਰ ਕੇ ਇੱਕ ਅਦੁੱਤੀ ਮਿਸਾਲ ਪੇਸ਼ ਕੀਤੀ l
ਉਨ੍ਹਾਂ ਇਸ ਮੌਕੇ ਪੰਜਾਬ ਦੇ ਪੁਰਾਣੇ ਅਮੀਰ ਵਿਰਸੇ ਨੂੰ ਵੀ ਯਾਦ ਕੀਤਾ ਅਤੇ ਇਸ ਦੌਰਾਨ ਉਹਨਾਂ ਪਿੰਡ ਵਾਸੀਆਂ ਨੂੰ ਨਸ਼ਾ ਵਿਕਣ ਤੋਂ ਰੋਕਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ। ਇਸ ਤੋ ਪਹਿਲਾ ਐਸ ਐਚ ਓ ਥਾਣਾ ਸਦਰ ਕਸ਼ਮੀਰ ਸਿੰਘ, ਸਰਪੰਚ ਪਿੱਦੀ ਗੁਰਜੀਤ ਸਿੰਘ ਘੈਣਾ, ਬਾਬਾ ਪਾਲ ਸਿੰਘ ਆਦਿ ਨੇ ਵੀ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਜਾਂ ਇਸ ਵਿੱਚ ਆਪਣਾ ਸਹਿਯੋਗ ਕਰਨ ਦੀ ਅਪੀਲ ਕੀਤੀ l ਇਸ ਮੌਕੇ ਹਲਕਾ ਖਡੂਰ ਸਾਹਿਬ ਮਾਝਾ ਜੋਨ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਜਸਕਰਨ ਸਿੰਘ ਗਿੱਲ, ਜਿਲ੍ਹਾ ਕੋਆਰਡੀਨੇਟਰ ਅਮਰਿੰਦਰ ਸਿੰਘ ਐਮੀ, ਬਲਾਕ ਪ੍ਰਧਾਨ ਬਲਜੀਤ ਸਿੰਘ,ਸਰਬਜੀਤ ਸਿੰਘ ਕੋਹਾੜਕਾ ਆੜਤੀਆ, ਗੋਰਾ ਦੁਗਲ ਵਾਲਾ, ਰਜਿੰਦਰ ਸਿੰਘ ਰੂੜੇਆਸਲ ਤਰਸੇਮ ਸਿੰਘ ਭੱਠਲ ਭਾਈਕੇ ਤੋ ਇਲਾਵਾ ਕੇਵਲ ਸਿੰਘ, ਲਖਬੀਰ ਕੌਰ,ਗੁਰਮੁਖ ਸਿੰਘ, ਕੇਵਲ ਸਿੰਘ ਵਪਾਰੀ, ਸਰਵਨ ਸਿੰਘ ਟਾਇਰਾਂ ਵਾਲੇ,ਸੀਤਲ ਸਿੰਘ ਜਸਬੀਰ ਕੌਰ, ਗੁਰਵਿੰਦਰ ਸਿੰਘ ਗੋਰਾ, (ਸਾਰੇ ਪੰਚ ਪਿੰਡ ਕੱਦ ਗਿੱਲ ਕਲਾ) ਰਾਣਾ ਪਹਿਲਵਾਨ,ਬਾਬਾ ਚਰਨਜੀਤ ਸਿੰਘ ਚੰਨਾ,ਇਕਬਾਲ ਸਿੰਘ ਬਾਲੀ, ਸਰਵਨ ਸਿੰਘ ਸੱਮੂ, ਇਕਬਾਲ ਸਿੰਘ ਬਾਲੀ,ਪ੍ਰਗਟ ਸਿੰਘ, ਤਲਜਿੰਦਰ ਸਿੰਘ ਬੱਬੂ,ਲਖਵਿੰਦਰ ਸਿੰਘ ਲੱਖਾਂ ਬਿਜਲੀ ਵਾਲੇ, ਗੁਰਭੇਜ ਸਿੰਘ, ਜੱਜਬੀਰ ਸਿੰਘ, ਖਜ਼ਾਨ ਸਿੰਘ, ਗੁਰਭੇਜ ਸਿੰਘ ਭੇਜਾ, ਬਲਵਿੰਦਰ ਸਿੰਘ, ਸਤਿਨਾਮੁ ਸਿੰਘ, ਡਾ. ਜਤਿੰਦਰ ਸਿੰਘ ਬਾਠ, ਸਵਿੰਦਰ ਸਿੰਘ ਸਾਬਕਾ ਸਰਪੰਚ, ਜਲਵਿੰਦਰ ਸਿੰਘ ਬੱਬੀ, ਗੁਰਨਾਮ ਸਿੰਘ ਪੰਚ ਕੱਦ ਗਿੱਲ ਖੁਰਦ, ਲੱਖਾਂ ਸਿੰਘ