ਮਿਸ਼ਨ ਨਿਸ਼ਚੈ ਤਹਿਤ ਮੁਕਾਬਲੇ ਕਰਵਾਏ ਗਏ

ਫ਼ਰੀਦਕੋਟ, 22 ਅਗਸਤ (   ) ਨੋਜਵਾਨਾਂ ਨੂੰ ਨਸ਼ਿਆਂ ਦੇ ਸਾਰੇ ਦੁਸ਼-ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਦੇ ਮੰਤਵ ਨਾਲ ਅਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਪਰਾਲੇ ਤਹਿਤ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਚੇਚੇ ਤੌਰ ਤੇ ਇੱਕ ਅਹਿਮ ਯੋਜਨਾ ਉਲੀਕੀ ਗਈ ਹੈ ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਨੋਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖ ਰਹੇ ਬੱਚਿਆਂ ਨੂੰ ਇਸ ਮੁਹਿੰਮ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਜਿਸ ਦਾ ਨਾਮ ਮਿਸ਼ਨ ਨਿਸ਼ਚੈ ਰੱਖਿਆ ਗਿਆ ਹੈ, ਦੇ ਤਹਿਤ ਬੱਚਿਆ ਨੂੰ ਜਾਗਰੂਕ ਕਰਨ ਵਾਸਤੇ ਪੇਂਟਿੰਗ, ਸਲੋਗਨ, ਕਵਿਤਾ ਉਚਾਰਣ, ਪੇਪਰ ਰੀਡਿੰਗ ਅਤੇ ਨਾਟਕ ਮੁਕਾਬਲੇ ਕਰਵਾਏ ਗਏ।

ਇਹ ਮੁਕਾਬਲੇ ਜ਼ਿਲੇ ਦੇ ਸਰਕਾਰੀ, ਪ੍ਰਾਈਵੇਟ, ਮਾਨਤਾ ਪ੍ਰਾਪਤ, ਐਫ਼ੀਲੇਟਿਡ, ਐਸੋਸੀਏਇਡ, ਸੀ.ਬੀ.ਐਸ.ਈ., ਆਈ.ਸੀ.ਐਸ.ਈ.ਬੋਰਡ ਦੇ ਸਕੂਲਾਂ ਅੰਦਰ ਮੁਕਾਬਲੇ ਕਰਵਾਏ ਗਏ ਹਨ।

      ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਦੀ ਨਿਰਦੇਸ਼ਨਾ ਤਹਿਤ ਸਕੂਲ ਮੁਖੀਆਂ, ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕਰਵਾਇਆ।

ਦੂਜੇ ਪੜਾਅ ’ਚ ਸਕੂਲ ਪੱਧਰ ਤੇ ਜੇਤੂ ਵਿਦਿਆਰਥੀਆਂ ਨੇ ਅੱਗੇ ਬਲਾਕ ਪੱਧਰ ਦੇ ਮੁਕਾਬਲਿਆਂ ’ਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈਂਦਿਆਂ ਨਸ਼ੇ ਨੂੰ ਸਮਾਜ ’ਚ ਜੜੋਂ ਪੁੱਟਣ ਵਾਸਤੇ ਵੱਖ-ਵੱਖ ਕਲਾ ਵੰਨਗੀਆਂ ਰਾਹੀਂ ਖੂਬਸੂਰਤੀ ਨਾਲ ਸੰਦੇਸ਼ ਦਿੱਤਾ। ਫ਼ਰੀਦਕੋਟ ਦੇ ਪੰਜ ਬਲਾਕਾਂ ਅੰਦਰ ਕਰਵਾਏ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਬਲਾਕ ਫ਼ਰੀਦਕੋਟ-1 ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਵਿਖੇ ਕਰਵਾਏ ਗਏ।

ਇਨ੍ਹਾਂ ਮੁਕਾਬਲਿਆਂ ’ਚੋਂ ਪੇਪਰ ਰੀਡਿੰਗ ’ਚ ਖੁਸ਼ਮੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ ਨੇ ਪਹਿਲਾ, ਕਵਿਤਾ ਉਚਾਰਣ ’ਚ ਅਭੀਜੋਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ ਨੇ ਪਹਿਲ, ਸਲੋਗਨ ਲਿਖਣ ਦੇ ਮੁਕਾਬਲੇ ’ਚ ਗਨੀਸ਼ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਨੇ ਪਹਿਲਾ, ਪੋਸਟਰ ਤਿਆਰ ਕਰਨ ਦੇ ਮੁਕਾਬਲੇ ’ਚ ਖੁਸ਼ਲਦੀਪ ਸਿੰਘ ਸਰਕਾਰੀ ਹਾਈ ਸਕੂਲ ਸਾਦਿਕ ਨੇ ਪਹਿਲਾ, ਨਾਟਕ ਮੁਕਾਬਲੇ ’ਚ ਮਨਵੀਰ ਕੌਰ ਐਂਡ ਪਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ।

 ਬਲਾਕ ਫ਼ਰੀਦਕੋਟ-2 ਦੇ ਮੁਕਾਬਲਿਆਂ ’ਚ  ਕਵਿਤਾ ਉਚਾਰਣ ’ਚ ਜਸਮੀਤ ਕੌਰ ਸਰਕਾਰੀ ਕੰਨਿਆ ਸੀਨਂਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਪਹਿਲਾ, ਪੇਪਰ ਰੀਡਿੰਗ ਮੁਕਾਬਲੇ ’ਚ ਜਪੁਜੀ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਪਹਿਲਾ, ਸਲੋਗਨ ਲਿਖਣ ਦੇ ਮੁਕਾਬਲੇ ’ਚ ਗੁਰਲੀਨ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਪਹਿਲਾ, ਪੇਂਟਿੰਗ ਮੁਕਾਬਲੇ ’ਚ ਅਮਨਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਨੇ ਪਹਿਲਾ ਸਥਾਨ ਹਾਸਲ ਕੀਤਾ।

ਫ਼ਰੀਦਕੋਟ-3 ਦੇ ਮੁਕਾਬਲਿਆਂ ’ਚ ਕਵਿਤਾ ਉਚਾਰਣ ਮੁਕਾਬਲੇ ’ਚ ਰਵਨੀਤ ਕੌਰ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਨੇ ਪਹਿਲਾ, ਪੇਪਰ ਰੀਡਿੰਗ ਮੁਕਾਬਲੇ ’ਚ ਪ੍ਰਭਜੋਤ ਕੌਰ ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਨੇ ਪਹਿਲਾ, ਸਲੋਗਨ ਲਿਖਣ ਦੇ ਮੁਕਾਬਲੇ ’ਚ ਨਵਰੀਤ ਕੌਰ ਸਰਕਾਰੀ ਹਾਈ ਸਕੂਲ ਪਿਪਲੀ ਨਵੀਂ ਨੇ ਪਹਿਲਾ, ਪੇਂਟਿੰਗ ਖੁਸ਼ਦੀਪ ਕੌਰ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਨੇ ਪਹਿਲਾ, ਨਾਟਕ ਮੁਕਾਬਲੇ ’ਚ ਸ਼ੁਗਨਪ੍ਰੀਤ ਕੌਰ ਐਂਡ ਪਾਰਟੀ ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ।

ਬਲਾਕ ਕੋਟਕਪੂਰਾ ਦੇ ਮੁਕਾਬਲਿਆਂ ’ਚ ਪੇਪਰ ਰੀਡਿੰਗ ਮੁਕਾਬਲੇ ’ਚ ਪ੍ਰਭਜੀਤ ਕੌਰ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਪਹਿਲਾ, ਸਲੋਗਨ ਰਾਈਟਿੰਗ ਮੁਕਾਬਲੇ ’ਚ ਖੁਸ਼ਪ੍ਰੀਤ ਕੌਰ ਡੀ.ਏ.ਵੀ.ਪਬਲਿਕ ਸਕੂਲ ਕੋਟਕਪੂਰਾ ਨੇ ਪਹਿਲਾ, ਪੇਂਟਿੰਗ ਮੁਕਾਬਲੇ ’ਚ ਤਮੰਨਾ ਬਾਂਸਲ ਡੀ.ਏ.ਵੀ.ਪਬਲਿਕ ਸਕੂਲ ਕੋਟਕਪੂਰਾ ਨੇ ਪਹਿਲਾ, ਕਵਿਤਾ ਉਚਾਰਣ ਮੁਕਾਬਲੇ ’ਚ ਹਰਨੂਰ ਕੌਰ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਪਹਿਲਾ, ਨਾਟਕ ਮੁਕਾਬਲੇ ’ਚ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਪਹਿਲਾ ਸਥਾਨ ਹਾਸਲ ਕੀਤਾ।

ਬਲਾਕ ਜੈਤੋ ਵਿਖੇ ਕਰਵਾਏ ਮੁਕਾਬਲਿਆਂ ’ਚ ਪੇਪਰ ਰੀਡਿੰਗ ਦੇ ਮੁਕਾਬਲੇ ’ਚ ਜੈਸਮੀਨ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੇ ਪਹਿਲਾ, ਸਲੋਗਨ ਰਾਈਟਿੰਗ ਮੁਕਾਬਲੇ ’ਚ ਸਿਮਰਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ-ਦਬੜੀਖਾਨਾ ਨੇ ਪਹਿਲਾ,ਪੇਂਟਿੰਗ ਮੁਕਾਬਲੇ ’ਚ ਕਰਮਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਨੇ ਪਹਿਲਾ, ਕਵਿਤਾ ਉਚਾਰਣ ਮੁਕਾਬਲੇ ’ਚ ਰਾਜਵੀਰ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ-ਦਬੜੀਖਾਨਾ ਨੇ ਪਹਿਲਾ ਸਥਾਨ ਹਾਸਲ ਕੀਤਾ। ਵੱਖ-ਵੱਖ ਬਲਾਕਾਂ ਦੇ ਜੇਤੂ ਵਿਦਿਆਰਥੀ ਅੱਗੇ ਜ਼ਿਲਾ ਪੱਧਰ ਤੇ ਭਾਗ ਲੈਣਗੇ। ਜ਼ਿਲਾ ਪੱਧਰ ਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *