Sunday, March 15
Shadow

23 ਮਈ ਤੋਂ ਈ.ਵੀ.ਐਮ.ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ 21 ਮਈ 2024–

ਲੋਕ ਸਭਾ ਚੋਣਾ2024 ਦੇ ਸੱਤਵੇ ਗੇੜ ਵਿੱਚ ਪੰਜਾਬ ਵਿੱਚ ਹੋਣ ਵਾਲੀ ਵੋਟਿੰਗ  ਜੋ ਕਿ ਮਿਤੀ 01.06.2024 ਨੂੰ ਹੋਣੀ ਹੈ ਦੇ ਸਬੰਧ ਵਿੱਚ ਵਰਤੀਆਂ ਜਾਣ ਵਾਲੀਆਂ ਈ.ਵੀ.ਐਮ./ਵੀ.ਵੀ ਪੈਟ ਦੀ ਕਮਸ਼ਿਨਿੰਗ ਦਾ ਕੰਮ ਚੋਣ ਲੜ ਰਹੇ ਉਮੀਦਵਾਰਾਂ ਜਾਂ ਉਹਨ੍ਹਾਂ ਦੇ ਅਧਿਕਾਰਤ ਨੁਮਾਇੰਦੇ ਦੀ ਹਾਜ਼ਰੀ ਵਿੱਚ ਭਾਰਤ ਚੋਣ ਕਮਿਸ਼ਨ ਨਵੀ ਦਿੱਲੀ ਵੱਲੋ ਪ੍ਰਾਪਤ ਸ਼ਡਿਊਲ ਅਨੁਸਾਰ 23 ਮਈ ਤੋ ਕਮਸ਼ਿਨਿੰਗ ਦਾ ਕੰਮ ਖਤਮ ਹੋਣ ਤੱਕ ਰੋਜਾਨਾ ਸਵੇਰੇ 09.00 ਵਜੇ ਤੋ 6.00 ਵਜੇ ਤੱਕ ਅੰਮ੍ਰਿਤਸਰ ਲੋਕ ਸਭਾ ਚੋਣ ਹਲਕੇ ਦੇ 09 ਅਸੈਂਬਲੀ ਸੈਂਗਮੈਂਟਾਂ ਵਿੱਚ  ਕੀਤਾ ਜਾਵੇਗਾ। ਜਿਸ ਵਿੱਚ ਐਮਮਾਡਲ ਦੀਆਂ ਮਸ਼ੀਨਾ ਬਣਾਉਣ ਵਾਲੀ ਕੰਪਨੀ ਭਾਰਤ ਇਲੈਕਟ੍ਰੋਨਿਕਸ ਲਿਮਟਿਡ (B.E.L) ਬੈਗਲੋਂਰ ਦੇ ਇੰਜੀਨੀਅਰਾਂ ਵੱਲੋ ਈ.ਵੀ.ਐਮ.ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਕਮਸ਼ਿਨਿੰਗ ਦਾ ਕੰਮ ਅਸੈਂਬਲੀ ਸੈਗਮੈਂਟ ਅਜਨਾਲਾ ਵਿਖੇ ਸਰਕਾਰੀ ਕਾਲਜ ਅਜਨਾਲਾਰਾਜਾਸਾਂਸੀ ਦੀ ਕਮਸ਼ਿਨਿੰਗ ਸਰਕਾਰੀ ਨਰਸਿੰਗ ਕਾਲਜ (ਲੜਕੀਆਂ)ਮਜੀਠਾ ਦੀ ਕਮਸ਼ਿਨਿੰਗ ਮਾਈ ਭਾਗੋ ਸਰਕਾਰੀ ਬਹੁ ਤਕਨੀਕੀ ਕਾਲਜਅੰਮ੍ਰਿਤਸਰਅੰਮ੍ਰਿਤਸਰ ਉੱਤਰੀ ਦੀ ਕਮਸ਼ਿਨਿੰਗ  ਮਾਈ ਭਾਗੋ ਸਰਕਾਰੀ ਬਹੁ ਤਕਨੀਕੀ ਕਾਲਜਅੰਮ੍ਰਿਤਸਰਅੰਮ੍ਰਿਤਸਰ ਪੱਛਮੀ  ਦੀ ਕਮਸ਼ਿਨਿੰਗ ਸਰਕਾਰੀ ਬਹੁ ਤਕਨੀਕੀ ਕਾਲਜ ਛੇਹਰਟਾਅੰਮ੍ਰਿਤਸਰ ਕੇਂਦਰੀ ਦੀ ਕਮਸ਼ਿਨਿੰਗ ਸਰਕਾਰੀ ਆਈ,ਟੀ,ਆਈ ਰਣਜੀਤ ਐਵੀਨਿਯੂ ਅੰਮ੍ਰਿਤਸਰਅੰਮ੍ਰਿਤਸਰ ਪੂਰਬੀ ਦੀ ਕਮਸ਼ਿਨਿੰਗ ਸਾਰਾਗੜੀ ਮੈਮੋਰੀਅਲ ਸਕੂਲ ਫਾਰ ਐਮੀਨੈਂਸਟਾਉਨ ਹਾਲ ਮਾਲ ਮੰਡੀਅੰਮ੍ਰਿਤਸਰਅੰਮ੍ਰਿਤਸਰ ਦੱਖਣੀ ਦੀ ਕਮਸ਼ਿਨਿੰਗ ਸਰੂਪ ਰਾਣੀ ਕਾਲਜ (ਲੜਕੀਆਂ)ਅੰਮ੍ਰਿਤਸਰ ਅਤੇ ਅਟਾਰੀ ਦੀ ਕਮਸ਼ਿਨਿੰਗ ਬੀ.ਬੀ.ਕੇ ਡੀ..ਵੀ ਕਾਲਜ  ਲਾਰੇਂਸ ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ।

Leave a Reply

Your email address will not be published. Required fields are marked *