ਸੀਫੇਟ ਵਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਸੀਰੀਅਲ ਪ੍ਰੋਸੈਸਿੰਗ ਅਤੇ ਵੈਲਯੂ-ਐਡੀਸ਼ਨ ਸਿਖਲਾਈ ਦਾ ਆਯੋਜਨ

ਲੁਧਿਆਣਾ, 31 ਜਨਵਰੀ – ਅਨੁਸੂਚਿਤ ਜਾਤੀ ਉਪ-ਯੋਜਨ ਤਹਿਤ ਪੇਂਡੂ ਔਰਤਾਂ ਦੀਆਂ ਆਰਥਿਕ ਸੰਭਾਵਨਾਵਾਂ ਨੂੰ ਵਧਾਉਣ, ਅਨਾਜ ਦੀ ਪ੍ਰੋਸੈਸਿੰਗ ਅਤੇ ਵੈਲਯੂ-ਐਡੀਸ਼ਨ ਬਾਰੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸੈਂਟਰਲ ਇੰਸਟੀਚਿਊਟ ਆਫ਼ ਪੋਸਟ-ਹਾਰਵੈਸਟ ਇੰਜਨੀਅਰਿੰਗ ਐਂਡ ਟੈਕਨਾਲੋਜੀ-ਆਈ.ਸੀ.ਏ.ਆਰ (ਸੀਫੇਟ), ਪੰਜਾਬ ਖੇਤੀਬਾਡੀ ਯੂਨੀਵਰਸਿਟੀ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ।

ਇਹ ਸਿਖਲਾਈ 29 ਤੋਂ 31 ਜਨਵਰੀ ਤੱਕ ਰੂਪਨਗਰ ਜ਼ਿਲ੍ਹੇ ਅਧੀਨ ਚਮਕੌਰ ਸਾਹਿਬ ਤੋਂ ਚੁਣੀਆਂ ਗਈਆਂ 50 ਮਹਿਲਾ ਲਾਭਪਾਤਰੀਆਂ ਨੂੰ ਵਾਢੀ ਤੋਂ ਬਾਅਦ ਦੇ ਪ੍ਰਬੰਧਨ ‘ਤੇ ਕੇਂਦਰਿਤ ਕਰਦੇ ਹੋਏ ਪ੍ਰਦਾਨ ਕੀਤੀ ਗਈ। ਸਹਿਯੋਗੀ ਪਹਿਲਕਦਮੀ ਨੇ ਗ੍ਰਾਂਟ ਥੋਰਨਟਨ ਭਾਰਤ, ਐਚ.ਡੀ.ਐਫ.ਸੀ. ਪਰਿਵਰਤਨ ਪ੍ਰੋਜੈਕਟ, ਅਤੇ ਆਈ.ਸੀ.ਏ.ਆਰ (ਸੀਫੇਟ), ਲੁਧਿਆਣਾ ਨੂੰ ਇਕੱਠਾ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਮਹਿਲਾ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਨਾਲ ਹੋਈ, ਜਿਸ ਤੋਂ ਬਾਅਦ ਇੱਕ ਉਦਘਾਟਨੀ ਸਮਾਰੋਹ ਹੋਇਆ ਜਿਸ ਨੇ ਵਾਢੀ ਤੋਂ ਬਾਅਦ ਦੀਆਂ ਗਤੀਵਿਧੀਆਂ ਅਤੇ ਇਸ ਦੀਆਂ ਵੱਖ-ਵੱਖ ਸੇਵਾਵਾਂ ਵਿੱਚ ਸੀਫੇਟ ਦੇ ਮਹੱਤਵਪੂਰਨ ਯੋਗਦਾਨ ‘ਤੇ ਚਾਨਣਾ ਪਾਇਆ।

ਸੀਫੇਟ ਦੇ ਡਾਇਰਕੈਟਰ ਡਾ. ਨਚੀਕੇਤ ਕੋਤਵਾਲੀਵਾਲੇ ਵਲੋਂ ਵੱਖ-ਵੱਖ ਸਿਖਲਾਈ ਸੈਸ਼ਨਾਂ ਤੋਂ ਬਾਅਦ ਪੇਂਡੂ ਭਾਈਚਾਰੇ ਲਈ ਟਿਕਾਊ ਆਜੀਵਿਕਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸੰਸਥਾ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਡਾ. ਰਣਜੀਤ ਸਿੰਘ, ਹੈੱਡ ਟੀ.ਓ.ਟੀ. ਡਿਵੀਜ਼ਨ ਨੇ ਪੇਂਡੂ ਔਰਤਾਂ ਦੇ ਹੁਨਰ ਨੂੰ ਨਿਖਾਰ ਕੇ ਅਤੇ ਸਹਾਇਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦੀ ਆਮਦਨ ਨੂੰ ਉੱਚਾ ਚੁੱਕਣ ਵਿੱਚ ਖੇਤੀਬਾੜੀ ਕਾਰੋਬਾਰ ਦੀ ਭੂਮਿਕਾ ਬਾਰੇ ਇੱਕ ਲੈਕਚਰ ਦਿੱਤਾ। ਗ੍ਰਾਂਟ ਥਾਰਨਟਨ ਭਾਰਤ ਟੀਮ ਮਨਪ੍ਰੀਤ ਸਿੰਘ, ਸੰਤੋਖ ਸਿੰਘ ਸਾਕਸ਼ੀ ਅਤੇ ਸ਼ਿਖਾ ਕਪੂਰ ਨੇ ਪੂਰੇ ਸਿਖਲਾਈ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਦੀ ਸ਼ਮੂਲੀਅਤ ਨੂੰ ਆਸਾਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

Leave a Reply

Your email address will not be published. Required fields are marked *