ਭਾਜਪਾ ਕੌਂਸਲਰ ਮਨੋਜ ਸੋਨਕਰ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੇ ਨਵੇਂ ਮੇਅਰ ਬਣ ਗਏ ਹਨ,ਉਨ੍ਹਾਂ ਨੇ ‘ਆਪ’-ਕਾਂਗਰਸ ਦੇ I.N.D.I.A ਉਮੀਦਵਾਰ ਕੁਲਦੀਪ ਟੀਟਾ ਨੂੰ 4 ਵੋਟਾਂ ਨਾਲ ਹਰਾਇਆ। ਮੇਅਰ ਦੀ ਚੋਣ ਲਈ ਸੰਸਦ ਮੈਂਬਰਾਂ ਅਤੇ 35 ਕੌਂਸਲਰਾਂ ਨੇ ਆਪਣੀ ਵੋਟ ਪਾਈ,ਜਿਨ੍ਹਾਂ ਵਿੱਚੋਂ ਭਾਜਪਾ ਦੇ ਮਨੋਜ ਨੂੰ 16 ਅਤੇ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ, ਜਦਕਿ 8 ਵੋਟਾਂ ਗਿਣਤੀ ਵਿੱਚ ਸ਼ਾਮਲ ਨਹੀਂ ਹੋਈਆਂ,ਹਾਲਾਂਕਿ,ਇਹ ਅਯੋਗ ਸੀ ਜਾਂ ਕੋਈ ਹੋਰ ਕਾਰਨ ਸੀ,ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ,ਖਾਸ ਗੱਲ ਇਹ ਹੈ ਕਿ ਦੇਸ਼ ‘ਚ ਵਿਰੋਧੀ ਪਾਰਟੀਆਂ ਦੀ ਭਾਜਪਾ ਅਤੇ I.N.D.I.A ਵਿਚਕਾਰ ਇਹ ਪਹਿਲਾ ਸਿੱਧਾ ਮੁਕਾਬਲਾ ਸੀ,ਜਿਸ ਨੂੰ ਭਾਜਪਾ ਜਿੱਤਣ ਵਿਚ ਸਫਲ ਰਹੀ,ਦੂਜੇ ਪਾਸੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ‘ਤੇ ਕਈ ਵੋਟਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ,ਕਾਂਗਰਸ ਅਤੇ ‘ਆਪ’ ਕੌਂਸਲਰ ਦੋਸ਼ ਲਗਾ ਰਹੇ ਹਨ ਕਿ ਵੀਡੀਓ ‘ਚ ਅਨਿਲ ਮਸੀਹ ਕਈ ਵੋਟਾਂ ‘ਤੇ ਪੈੱਨ ਚਲਾਉਂਦੇ ਨਜ਼ਰ ਆ ਰਹੇ ਹਨ,ਇਸ ਗੱਲ ਦਾ ਸਬੂਤ ਵੀਡੀਓ ਵਿੱਚ ਵੀ ਹੈ,ਸਦਨ ਵਿੱਚ ਕਾਫੀ ਹੰਗਾਮਾ ਚੱਲ ਰਿਹਾ ਹੈ,ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਕੁਲਦੀਪ ਕੁਮਾਰ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੇ ਸਨ, ਜਦਕਿ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਉਮੀਦਵਾਰ ਉਤਾਰਿਆ ਸੀ।