ਲੁਧਿਆਣਾ ਅਦਾਲਤ ਵੱਲੋਂ ਭਾਨਾ ਸਿੱਧੂ ਨੂੰ ਵੱਡੀ ਰਾਹਤ, ਲੁਧਿਆਣਾ ਅਦਾਲਤ ਨੇ ਭਾਨਾ ਸਿੱਧੂ ਨੂੰ ਦਿੱਤੀ ਜ਼ਮਾਨਤ
ਭਾਨਾ ਸਿੱਧੂ ਨੂੰ ਵੱਡੀ ਰਾਹਤ ਮਿਲੀ ਹੈ। ਲੁਧਿਆਣਾ ਅਦਾਲਤ ਨੇ ਭਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ। ਭਾਨਾ ਸਿੱਧੂ ‘ਤੇ ਮਹਿਲਾ ਟਰੈਵਲ ਏਜੰਟ ਨੂੰ ਧਮਕਾਉਣ ਅਤੇ 10 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਸਨ।
ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਨੇ ਬਲੈਕ ਮੇਲਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਭਾਨਾ ਸਿੱਧੂ ਨੂੰ ਦੋ ਦਿਨਾਂ ਦੇ ਰਿਮਾਂਡ ਤੋਂ ਬਾਅਦ ਅਦਾਲਤ ਅੱਗੇ ਪੇਸ਼ ਕੀਤਾ ਸੀ । ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ । ਭਾਨਾ ਸਿੱਧੂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਸੀ ਕਿ ਲੋਕਾਂ ਲਈ ਸਦਾ ਲੜਦੇ ਰਹਾਂਗੇ, ਜੇਕਰ ਮੈਨੂੰ ਕੋਈ ਕਰੋੜਾਂ ਰੁਪਏ ਵੀ ਦੇਵੇਗਾ ਤਾਂ ਵੀ ਨਹੀਂ ਵਿਕੇਗਾ ਭਾਨਾ ਸਿੱਧੂ।
ਦੋ ਦਿਨ ਦੇ ਰਿਮਾਂਡ ਤੋਂ ਬਾਅਦ ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਭਾਨਾ ਸਿੱਧੂ ਨੂੰ ਮੁੜ ਤੋਂ ਅਦਾਲਤ ਵਿੱਚ ਕੀਤਾ ਗਿਆ ਪੇਸ਼। ਭਾਨਾ ਸਿੱਧੂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ । ਭਾਨਾ ਸਿੱਧੂ ਨੇ ਕਿਹਾ ਸੀ ਕਿ ਉਹ ਲੋਕਾਂ ਲਈ ਲੜਦਾ ਰਹੇਗਾ। ਉਸ ਨੇ ਕਿਹਾ ਸੀ ਕਿ 10 ਹਜ਼ਾਰ ਲਈ ਭਾਨਾ ਸਿੱਧੂ ਵਿਕਣ ਵਾਲਾ ਨਹੀਂ ਹੈ। ਉੱਥੇ ਹੀ ਇਸ ਮੌਕੇ ‘ਤੇ ਪਹੁੰਚੇ ਭਾਨਾ ਸਿੱਧੂ ਦੇ ਭਰਾ ਨੇ ਵੀ ਕਿਹਾ ਕਿ ਸੀ ਕਿ ਭਾਨਾ ਸਿੱਧੂ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ। ਉਸ ਦੇ ਭਰਾ ਨੇ ਕਿਹਾ ਸੀ ਕਿ ਹੁਣ ਤੱਕ ਅਸੀਂ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਵਾ ਚੁੱਕੇ ਹਾਂ।