ਖਡੂਰ ਸਾਹਿਬ, 28 ਫਰਵਰੀ :
ਨਸ਼ੇ ਦੇ ਵਪਾਰ ਖਿਲਾਫ਼ ਲੜਾਈ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ, ਖਡੂਰ ਸਾਹਿਬ ਹਲਕੇ ਵਿੱਚ ਪੁਲਿਸ ਨੇ ਵਿਆਪਕ ਕਾਰਵਾਈ ਕੀਤੀ ਹੈ। ਹਲਕੇ ਦੇ ਕਈ ਪਿੰਡਾਂ ਵਿੱਚ ਪੁਲਿਸ ਵੱਲੋਂ ਛਾਪੇ ਮਾਰੇ ਗਏ, ਜਿਸ ਦੌਰਾਨ ਕਈ ਨਸ਼ਾ ਵੇਚਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਗਈ।
ਇਹ ਕਾਰਵਾਈ ਡੀਐਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਦੀ ਅਗਵਾਈ ਹੇਠ ਐਸਐਚਓ ਪ੍ਰਭਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ। ਕੁਝ ਦਿਨ ਪਹਿਲਾਂ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਖੁਦ ਐਸ ਐਸ ਪੀ ਸਾਹਿਬ ਨੂੰ ਨਸ਼ਾ ਵੇਚਣ ਵਾਲਿਆਂ ਦੀ ਲਿਸਟ ਦੇ ਕੇ ਆਏ ਸਨ, ਜਿਸ ‘ਤੇ ਪੁਲਿਸ ਵੱਲੋਂ ਤੁਰੰਤ ਗੰਭੀਰਤਾ ਨਾਲ ਕਦਮ ਚੁੱਕਿਆ ਗਿਆ। ਇਨ੍ਹਾਂ ਲਿਸਟਾਂ ਤੋਂ ਇਲਾਵਾ, ਪੁਲਿਸ ਨੇ ਆਪਣੇ ਇਨਫੋਰਮਰਾਂ ਰਾਹੀਂ ਵੀ ਜਾਣਕਾਰੀ ਇਕੱਠੀ ਕਰਕੇ ਕਾਰਵਾਈ ਕੀਤੀ।
ਇਸ ਮੁਹਿੰਮ ਤਹਿਤ, ਨਸ਼ਾ ਵੇਚਣ ਵਾਲਿਆਂ ‘ਤੇ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਜੋ ਵੀ ਨਸ਼ਾ ਵਿਕਰੀ ਜਾਂ ਇਸ ਦੇ ਸਹਾਇਕ ਪੱਖ ਵਿੱਚ ਮਿਲੇਗਾ, ਉਸ ਦੇ ਖ਼ਿਲਾਫ਼ ਪੁਲਿਸ ਤੁਰੰਤ ਐਕਸ਼ਨ ਲਵੇਗੀ। ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ, ਕਿ ਜੇਕਰ ਕਿਸੇ ਵੀ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਣ ਜਾਂ ਫੈਲਾਉਣ ਵਿੱਚ ਸ਼ਾਮਲ ਹੋਵੇ, ਤਾਂ ਉਸ ਦੀ ਤੁਰੰਤ ਪੁਲਿਸ ਜਾਂ ਸਾਡੇ ਦਫ਼ਤਰ ਨੂੰ ਜਾਣਕਾਰੀ ਦਿਓ।
ਆਪਣੇ ਹਲਕੇ ਵਿੱਚ ਨਸ਼ਾ ਮੁਕਤ ਸਮਾਜ ਬਣਾਉਣ ਲਈ ਵਚਨਬੱਧ ਹਾਂ ਅਤੇ ਇਸ ਲੜਾਈ ਵਿੱਚ ਹਰ ਨਸ਼ਾ ਵੇਚਣ ਵਾਲੇ ਦੀ ਗਿਰਫ਼ਤਾਰੀ ਤੱਕ ਇਹ ਯਤਨ ਜਾਰੀ ਰਹੇਗਾ। ਹਲਕੇ ਦੀ ਜਨਤਾ, ਪੁਲਿਸ ਤੇ ਸਾਡੇ ਯਤਨਾਂ ਨਾਲ ਨਸ਼ੇ ਦੀ ਮਾਰ ਤੋਂ ਹਲਕੇ ਨੂੰ ਮੁਕਤ ਕਰਵਾਇਆ ਜਾਵੇਗਾ। ਇਸ ਮੌਕੇ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ
“ਪਿੰਡਾਂ ਦਾ ਵਿਕਾਸ, ਨਸ਼ਿਆਂ ਦਾ ਵਿਨਾਸ਼!” ਪੂਰੇ ਜ਼ੋਰ ਨਾਲ ਕਰਾਂਗੇ |