ਡਾਕਟਰਾਂ ਨਾਲ ਕਿਸੇ ਪ੍ਰਕਾਰ ਦੀ ਵਧੀਕੀ ਬਰਦਾਸ਼ਤ ਨਹੀਂ ਹੋਵੇਗੀ : ਵਿਧਾਇਕ ਗੁਪਤਾ

ਅੰਮ੍ਰਿਤਸਰ 20 ਅਗਸਤ ( ) : ਗੁਰੂ ਨਾਨਕ ਹਸਪਤਾਲ  ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਹਲਕਾ ਕੇਂਦਰੀ ਦੇ ਵਿਧਾਇਕ ਡਾ: ਅਜੈ ਗੁਪਤਾਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਅਤੇ ਪੁਲਿਸ ਕਮਿਸ਼ਨਰ ਸ੍ਰ ਰਣਜੀਤ ਸਿੰਘ ਢਿਲੋਂ ਵੱਲੋਂ ਦੌਰਾ ਕੀਤਾ ਗਿਆ ਅਤੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਤੁਹਾਡੇ ਨਾਲ ਹੈ।

ਵਿਧਾਇਕ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਡਾਕਟਰਾਂ ਵੱਲੋਂ ਰੋਸ ਵਜੋਂ ਕੀਤੀ ਹੜਤਾਲ ਕਾਰਨ ਪੈਦਾ ਹੋਏ ਤਨਾਅ ਨੂੰ ਦੂਰ ਕਰਨ ਲਈ ਇਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕੋਲਕਾਤਾ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਅਤੇ ਡਕਾਟਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।   ਇਸ ਮੌਕੇ ਡਾਕਟਰਾਂ ਵੱਲੋਂ ਦੱਸੀਆਂ ਮੰਗਾਂ ਤੇ ਬੋਲਦਿਆਂ ਵਿਧਾਇਕ ਡਾ  ਗੁਪਤਾ  ਨੇ  ਵਿਸ਼ਵਾਸ਼ ਦਿਵਾਇਆ ਕਿ ਅਸੀਂ ਵੀ ਕਿਸੇ ਦੇ ਪੁੱਤ ਅਤੇ ਭਰਾ ਹਾਂ। ਇਸ ਲਈ ਮਹਿਲਾ ਸੁਰੱਖਿਆ ਸਭ ਤੋਂ ਪਹਿਲਾ ਫਰਜ਼ ਹੈਜਿਸ ਨੂੰ ਅਸੀਂ ਨਿਭਾਅ ਰਹੇ ਹਾਂ ਅਤੇ ਅੱਗੇ ਤੋਂ ਵੀ ਚੰਗੇ ਤਰੀਕੇ ਨਾਲ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਜੋ ਹੋਇਆ ਉਹ ਗ਼ਲਤ ਹੈਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਅਜਿਹਾ ਨਾ ਹੋਵੇਜਿਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਵੀ ਇਸ ਕਾਲਜ ਵਿੱਚੋਂ ਪੜ੍ਹ ਕੇ ਡਾਕਟਰ ਬਣਿਆ ਹਾਂ ਅਤੇ ਮੈਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੋਂ ਭਲੀਭਾਂਤ ਜਾਣੂੰ ਹਾਂ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾਵੇਗਾ ਅਤੇ ਐਮਰਜੈਂਸੀ ਰੂਮ ਦੇ ਨਾਲ ਇਕ ਪੁਲਿਸ ਚੌਂਕੀ ਵੀ ਬਣਾਈ ਜਾਵੇਗੀਇਸ ਦੇ ਨਾਲ ਹਸਪਤਾਲ ਅਤੇ ਕਾਲਜ ਵਿੱਚ ਹਾਈਡੈਫੀਨੇਸ਼ਨ ਸੀ:ਸੀ:ਟੀ:ਵੀ ਕੈਮਰੇ ਲਗਾਏ ਜਾਣਗੇ।  ਉਨ੍ਹਾਂ ਕਿਹਾ ਕਿ ਇਨ੍ਹਾਂ ਕੈਮਰਿਆਂ ਦਾ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਮਰਜੈਂਸੀ ਅਤੇ ਵਾਰਡਾਂ ਵਿੱਚ ਡਿਸਪਲੇ ਬੋਰਡ ਤੇ ਜਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਅਧਿਕਾਰੀਆਂ ਦੇ ਨੰਬਰ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਕ ਪੈਨਿਕ ਬਟਨ ਵੀ ਲਗਾਇਆ ਜਾਵੇਗਾ ਜਿਸ ਦਾ ਅਲਾਰਮ ਥਾਣਾ ਮਜੀਠਾ ਰੋਡ ਦੀ ਪੁਲਿਸ ਚੌਂਕੀ ਵਿੱਚ ਲੱਗੇਗਾ। ਡਾ: ਗੁਪਤਾ ਵੱਲੋਂ ਗਰਲਜ ਹੋਸਟਲ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਡਾ: ਗੁਪਤਾ ਵੱਲੋਂ ਹੜਤਾਲੀ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ ਗਈ।

ਇਸ ਦੌਰਾਨ ਸੰਘਰਸ਼ੀ ਡਾਕਟਰਾਂ ਨੇ ਆਪਣੀ ਮੰਗਾਂ ਦੁਹਰਾਉਂਦਿਆਂ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਪੂਰਨ ਤੌਰ ਤੇ ਸੀ.ਸੀ.ਟੀ.ਵੀ ਨਾਲ ਲੈਸ ਕੀਤਾ ਜਾਵੇਪੁਲਿਸ ਗ਼ਸਤ ਵਧਾਈ ਜਾਵੇਮਹਿਲਾ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਹਰ ਪਾਸਿਓਂ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਪੀ.ਸੀ.ਆਰ. ਗਸ਼ਤ ਹੋਰ ਤੇਜ਼ ਹੋਵੇਰਾਤ ਸਮੇਂ ਸਾਰੇ ਗੇਟ ਬੰਦ ਕੀਤੇ ਜਾਣ ਅਤੇ ਇੱਕ ਗੇਟ ਖੁੱਲਾ ਰੱਖਿਆ ਜਾਵੇਜਿਸ ਤੇ ਸੁਰੱਖਿਆ ਗਾਰਡ ਤਾਇਨਾਤ ਹੋਣਕਿਊ.ਆਰ.ਟੀ. (ਕੁਇਕ ਰਿਐਕਸ਼ਨ ਟੀਮ) ਦਾ ਗਠਨ ਕੀਤਾ ਜਾਵੇ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਸਮੇਂ ਤੁਰੰਤ ਇਸ ਟੀਮ ਦੀ ਮਦਦ ਲਈ ਜਾ ਸਕੇ। ਇਸ ਟੀਮ ਦੇ ਦਿਨ ਰਾਤ ਚਾਰ-ਚਾਰ ਮੈਂਬਰ ਤਾਇਨਾਤ ਕੀਤੇ ਜਾਣਹਸਪਤਾਲ ਅੰਦਰ ਵੀਡੀਓਗ੍ਰਾਫੀ ਮਨਾ ਕੀਤੀ ਜਾਵੇਪੀ.ਜੀ.ਆਈ. ਦੀ ਤਰਜ ਤੇ ਹਸਪਤਾਲ ਅੰਦਰ ਮਰੀਜ਼ਾਂ ਨੂੰ ਮਿਲਣ ਆਉਣ ਵਾਲੇ ਵਾਰਸਾਂ ਦਾ ਕਾਰਡ ਬਣਾਇਆ ਜਾਵੇ ਤਾਂ ਕਿ ਇੱਕ ਤੋਂ ਵੱਧ ਵਾਰਸ ਵਾਰਡ ਅੰਦਰ ਦਾਖਲ ਨਾ ਹੋ ਸਕੇ। ਡਾਕਟਰਾਂ ਦੀਆਂ ਇਨ੍ਹਾਂ ਮੰਗਾਂ ਤੇ ਵਾਅਦਾ ਪ੍ਰਗਟ ਕਰਦਿਆਂ ਵਿਧਾਇਕ ਡਾ: ਗੁਪਤਾ  ਨੇ ਕਿਹਾ ਕਿ ਜਿਸ ਤਰ੍ਹਾਂ ਡਾਕਟਰੀ ਟੀਮ ਕਹੇਗੀ ਉਸੇ ਤਰ੍ਹਾਂ ਕੰਮ ਹੋਵੇਗਾ। ਇਨ੍ਹਾਂ ਮੰਗਾਂ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 10 ਤੋਂ 15 ਦਿਨਾਂ ਅੰਦਰ ਨਤੀਜੇ ਦਿਖਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਆਦੇਸ਼ ਦਿੱਤੇ ਹੋਏ ਹਨ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਸਾਡਾ ਮੁੱਖ ਏਜੰਡਾ ਹੈ। ਇਸ ਲਈ ਜੇਕਰ ਚੰਗਾ ਵਾਤਾਵਰਣ ਨਹੀਂ ਹੋਵੇਗਾ ਤਾਂ ਡਾਕਟਰ ਲੋਕਾਂ ਦੀ ਸੇਵਾ ਕਿਵੇਂ ਕਰ ਸਕਣਗੇ। ਇਸ ਲਈ ਅਸੀਂ ਡਾਕਟਰਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਵਚਨਬੱਧ ਹਾਂ। ਹਸਪਤਾਲ ਅੰਦਰ ਚੰਗਾ ਮਾਹੌਲ ਬਨਾਉਣ ਲਈ ਵੀ ਬਚਨਵੱਧ ਹਾਂ। ਇਸ ਦੌਰਾਨ ਵਿਧਾਇਕ   ਨੇ ਡਾਕਟਰਾਂ ਤੋਂ ਸਾਥ ਦੀ ਵੀ ਮੰਗ ਕੀਤੀ ਤਾਂ ਕਿ ਜਿਹੜੇ ਵੀ ਕੰਮ ਹੋਣ ਵਾਲੇ ਹਨ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਤਾਂ ਕਿ ਉਹ ਸਮੇਂ ਸਿਰ ਸਰਕਾਰ ਨਾਲ ਤਾਲਮੇਲ ਕਰਕੇ ਨਿਪਟਾਏ ਜਾ ਸਕਣ।

ਇਸ ਮੌਕੇ ਡਿਪਟੀ ਕਮਿਸ਼ਨ ਸ੍ਰੀ ਘਨਸ਼ਾਮ ਥੋਰੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਸਾਜਗਾਰ ਮਾਹੌਲ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕਾਲਜ ਅਤੇ ਹਸਪਤਾਲ ਪ੍ਰਬੰਧਣ ਨੇ ਵੀ ਆਪਣੇ ਤੌਰ ਤੇ 170 ਪੋਕਸੋ ਸੁਰੱਖਿਆ ਗਾਰਡ ਰੱਖੇ ਹੋਏ ਹਨ ਅਤੇ ਲੋੜ ਪੈਣ ਤੇ ਇਨ੍ਹਾਂ ਦੀ ਗਿਣਤੀ ਹੋਰ ਵਾਧਾ ਕੀਤਾ ਜਾਵੇਗਾ। ਇਸ ਮੌਕੇ ਪੁਲਿਸ ਕਮਿਸ਼ਨਰ ਸ੍ਰ ਰਣਜੀਤ ਸਿੰਘ ਢਿਲੋਂ ਨੇ ਕਿਹਾ ਕਿ ਹਸਪਾਤਲ ਅਤੇ ਕਾਲਜ ਦੀ ਸੁਰੱਖਿਆ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਅਤੇ ਇਸ ਦੇ ਆਲੇ ਦੁਆਲੇ ਪੀ:ਸੀ:ਆਰ ਦੀ ਗਸ਼ਤ ਨੂੰ ਹੋਰ ਵਧਾਇਆ ਜਾਵੇਗਾ।

ਇਸ ਮੌਕੇ ਐਸ:ਡੀ:ਐਮ ਸ੍ਰੀ ਲਾਲ ਵਿਸ਼ਵਾਸ਼ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਾਜੀਵ ਦੇਵਗਨਵਾਇਸ ਪ੍ਰਿੰਸੀਪਲ ਡਾ: ਜੇ:ਪੀ: ਅਤਰੀਮੈਡੀਕਲ ਸੁਪਰਡੰਟ ਕਰਮਜੀਤ ਸਿੰਘਡਿਪਟੀ ਮੈਡੀਕਲ ਸੁਪਰਡੰਟ ਡਾ: ਇੰਦਰਪਾਲ ਸਿੰਘ ਗਰੋਵਰਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਮੁਨੀਸ਼ ਅਗਰਵਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

Leave a Reply

Your email address will not be published. Required fields are marked *