ਪੁਲਿਸ ਵਿਭਾਗ ਵੱਲੋਂ ਕਰਵਾਏ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਤਹਿਤ ਹੋਈਆਂ ਖੇਡਾ ਦੇ ਨਤੀਜਿਆਂ ਦਾ ਐਲਾਨ

ਫਾਜ਼ਿਲਕਾ 2 ਫਰਵਰੀ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ. ਗੌਰਵ ਯਾਦਵ ਵੱਲੋਂ ਨਸ਼ਿਆਂ  ਖਿਲਾਫ ਕਰਵਾਈਆਂ  ਜਾ ਰਹੀਆਂ  ਗਤੀਵਿਧੀਆਂ ਦੀ ਲੜੀ ਤਹਿਤ ਐਸਐਸਪੀ ਸ. ਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਅਬੋਹਰ ਦੇ ਕ੍ਰਿਕਟ ਸਟੇਡੀਅਮ ਵਿੱਚ ਮੁਕੰਮਲ ਹੋਏ 2 ਦਿਨਾ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਡਾਂ  ਦੇ ਨਤੀਜੇ ਐਲਾਨੇ ਗਏ।

ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕ੍ਰਿਕਟ ਖੇਡ ਵਿਚ ਫਾਜ਼ਿਲਕਾ ਸਿਟੀ ਟੀਮ ਨੂੰ ਹਰਾ ਕੇ ਡੀ.ਏ.ਵੀ. ਕ੍ਰਿਕਟ ਕਲਬ ਅਬੋਹਰ ਟੀਮ ਜੇਤੂ ਰਹੀ। ਕੁਸ਼ਤੀ ਮੁਕਾਬਲੇ ਵਿਚ  ਲਵਪ੍ਰੀਤ ਸਿੰਘ ਚੰਨਣ ਖੇੜਾ,  ਅਭਿਮਨਿਓ ਖੈਰਪੁਰ, ਰੋਬਿਨਪੀਤ ਅਬੋਹਰ,  ਕਰਨ  ਫਿਰੋਜਪੁਰ ਅਤੇ ਸੁਮਿਤ ਜਲਾਲਾਬਾਦ ਨੇ ਜਿਤ ਪ੍ਰਾਪਤ ਕੀਤੀ। ਕਬੱਡੀ ਵਿਚ ਅਰਨੀਵਾਲਾ  ਸਕੂਲ ਪਹਿਲੇ ਅਤੇ ਅਰਨੀਵਾਲਾ  ਕਲਬ ਦੂਸਰੇ ਸਥਾਨ ਤੇ ਰਹੀ।

ਰਸਾ ਕਸ਼ੀ ਮੁਕਾਬਲੇ ਵਿਚ ਡਬਵਾਲਾ ਕਲਾਂ ਨੇ ਪਹਿਲਾ ਸਥਾਨ ਅਤੇ ਦਲਮੀਰ ਖੇੜਾ ਨੇ ਦੂਸਰਾ ਸਥਾਨ ਹਾਸਲ ਕੀਤਾ। ਵਾਲੀਬਾਲ ਖੇਡ ਵਿਚ ਦੀਵਾਨ ਖੇੜਾ ਨੇ ਰਾਮਕੋਟ ਨੂੰ ਹਰਾ ਕੇ ਮੈਚ ਅਤੇ ਟਰਾਫੀ ਆਪਦੇ ਨਾਮ ਕੀਤੀ। ਜੇਤੂ ਖਿਡਾਰੀਆਂ ਨੂੰ ਵਿਧਾਇਕ ਬਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਜ਼ਿਲ੍ਹਾ  ਪੁਲਿਸ ਮੁੱਖੀ ਸ. ਮਨਜੀਤ ਸਿੰਘ ਢੇਸੀ,  ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ, ਦੀਪ ਕੰਬੋਜ ਆਦਿ ਵੱਲੋਂ ਜੇਤੂ ਖਿਡਾਰੀਆਂ ਨੂੰ ਜਿਥੇ ਸਨਮਾਨਿਤ ਕੀਤਾ ਗਿਆ ਉਥੇ ਉਜਵਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *