ਅਮਨਦੀਪ ਕੌਰ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਐਨ.ਵਾਈ.ਐਫ 2025 ਦੀ ਰਾਸ਼ਟਰੀ ਪੱਧਰ ਦੀ ਚੈਂਪਿਅਨਸ਼ਿਪ ਲਈ ਹੋਈ ਚੋਣ”

ਫ਼ਰੀਦਕੋਟ 28 ਦਸੰਬਰ (  )

ਐਸ.ਬੀ.ਐਸ ਸਰਕਾਰੀ ਕਾਲਜ, ਕੋਟਕਪੂਰਾ ਦੀ ਗ੍ਰਹਿ ਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਸ਼੍ਰੀਮਤੀ ਅਮਨਦੀਪ ਕੌਰ ਨੇ ਵਿਕਸਤ ਭਾਰਤ ਯੰਗ ਲੀਡਰਜ਼ ਡਾਈਲਾਗ-ਨੈਸ਼ਨਲ ਯੂਥ ਫੈਸਟੀਵਲ 2025 ਦੀ ਰਾਸ਼ਟਰੀ ਪੱਧਰ ਦੀ ਚੈਂਪਿਅਨਸ਼ਿਪ ਵਿੱਚ ਆਪਣੀ ਥਾਂ ਬਣਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਉਨ੍ਹਾਂ ਨੇ ਵਿਕਸਤ ਭਾਰਤ ਕਵੀਜ਼ ਚੈਲੈਂਜ, ਵਿਕਸਤ ਭਾਰਤ ਲੇਖ ਪ੍ਰਤੀਯੋਗਿਤਾ, ਅਤੇ ਵਿਕਸਤ ਭਾਰਤ ਸਟੇਟ ਲੈਵਲ ਚੈਂਪਿਅਨਸ਼ਿਪ ਦੇ ਤਿੰਨ ਮੁਸ਼ਕਿਲ ਦੌਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਕਾਬਲਿਅਤ ਦਾ ਲੋਹਾ ਮਨਵਾਇਆ। ਉਨ੍ਹਾਂ ਨੇ ‘ਔਰਤਾਂ ਨੂੰ ਸਸ਼ਕਤ ਕਰਨਾ ਅਤੇ ਸਮਾਜਿਕ ਸੂਚਕਾਂ ਵਿੱਚ ਸੁਧਾਰ ਲਿਆਉਣਾ’ ਵਿਸ਼ੇ ’ਤੇ ਆਪਣੀ ਗਹਿਰੀ ਸਮਝ ਅਤੇ ਅਭਿਵਕਤੀ ਨਾਲ ਸਭ ਦਾ ਮਨ ਮੋਹ ਲਿਆ। ਤੀਜੇ ਦੌਰ ਵਿੱਚ 25 ਹਿੱਸੇਦਾਰਾਂ ਵਿੱਚੋਂ ਸਿਰਫ 3 ਉਮੀਦਵਾਰਾਂ ਨੂੰ ਚੁਣਿਆ ਗਿਆ, ਜਿਸ ਵਿੱਚ ਅਮਨਦੀਪ ਕੌਰ ਨੇ ਆਪਣੀ ਥਾਂ ਪੱਕੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਚੌਥੇ ਦੌਰ ਵਿੱਚ ਕਾਮਯਾਬ ਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਆਪਣਾ ‘ਵਿਕਸਤ ਭਾਰਤ ਵੀਜ਼ਨ 2047’ 11-12 ਜਨਵਰੀ, 2025 ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲੇਗਾ।

ਅਮਨਦੀਪ ਕੌਰ ਨੇ ਇਸ ਸਫਲਤਾ ਵਿੱਚ ਆਪਣੇ ਪਤੀ ਦੀ ਭੂਮਿਕਾ ਨੂੰ ਖਾਸ ਤੌਰ ’ਤੇ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪਤੀ ਦਾ ਉਤਸ਼ਾਹ, ਸਮਰਥਨ ਅਤੇ ਹੌਸਲਾ-ਅਫਜ਼ਾਈ ਉਨ੍ਹਾਂ ਨੂੰ ਇਸ ਯਾਤਰਾ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਕਰਦੀ ਰਹੀ। ਉਨ੍ਹਾਂ ਨੇ ਗਰਵ ਨਾਲ ਕਿਹਾ ਕਿ ਉਨ੍ਹਾਂ ਦੀ ਸਫਲਤਾ ਵਿੱਚ ਉਨ੍ਹਾਂ ਦੇ ਜੀਵਨ ਸਾਥੀ ਦੀ ਅਹਿਮ ਭੂਮਿਕਾ ਹੈ।

ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਹਰੀਸ਼ ਕੁਮਾਰ ਅਤੇ ਪੂਰੇ ਕਾਲਜ ਸਟਾਫ ਨੇ ਮਿਸਜ਼ ਅਮਨਦੀਪ ਕੌਰ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਹੋਰ ਉੱਚਾਈਆਂ ਪ੍ਰਾਪਤ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਬੌਧਿਕ ਕਾਬਲਿਅਤ ਨੂੰ ਦਰਸਾਉਂਦੀ ਹੈ, ਸਗੋਂ ਦੇਸ਼ ਭਰ ਵਿੱਚ ਨੌਜਵਾਨ ਲੀਡਰਾਂ ਲਈ ਇੱਕ ਮਿਸਾਲ ਵੀ ਕਾਇਮ ਕਰਦੀ ਹੈ।

Leave a Reply

Your email address will not be published. Required fields are marked *