ਕੁਸ਼ਟ ਆਸ਼ਰਮ ਵਿੱਚ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ: ਵਿਧਾਇਕ ਡਾ: ਅਜੇ ਗੁਪਤਾ

 ਅੰਮ੍ਰਿਤਸਰ6 ਜਨਵਰੀ: ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ.ਅਜੈ ਗੁਪਤਾ ਨੇ ਅੱਜ ਝਬਾਲ ਰੋਡ ਤੇ ਸਥਿਤ ਕੁਸ਼ਟ ਰੋਗ ਆਸ਼ਰਮ ਦਾ ਨਿਰੀਖਣ ਕੀਤਾ।  ਵਿਧਾਇਕ ਡਾ: ਗੁਪਤਾ ਨੇ ਆਸ਼ਰਮ ਦੇ ਸੰਚਾਲਕ ਨਾਲ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਸਮੇਂ ਕੋੜ੍ਹ ਆਸ਼ਰਮ ਵਿੱਚ 140 ਮਰੀਜ਼ ਰਹਿ ਰਹੇ ਹਨ।  ਕੁਸ਼ਟ ਆਸ਼ਰਮ ਦੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਵਿਧਾਇਕ ਗੁਪਤਾ ਦੇ ਨਾਲ ਰੈੱਡ ਕਰਾਸ ਸੁਸਾਇਟੀ ਦੇ ਇੱਕ ਅਧਿਕਾਰੀ ਨੂੰ ਵੀ ਜਾਣਕਾਰੀ ਇਕੱਤਰ ਕਰਨ ਲਈ ਭੇਜਿਆ ਸੀ।  ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਆਸ਼ਰਮ ਨੂੰ ਦਰਪੇਸ਼ ਮੁੱਖ ਸਮੱਸਿਆ ਸੀਵਰੇਜ ਦੀ ਹੈ।  ਉਨ੍ਹਾਂ ਦੱਸਿਆ ਕਿ ਕੁਸ਼ਟ ਆਸ਼ਰਮ ਦਾ ਰਕਬਾ ਬਹੁਤ ਨੀਵਾਂ ਹੈਮੀਂਹ ਪੈਣ ਤੋਂ ਬਾਅਦ ਕਈ-ਕਈ ਦਿਨ ਪਾਣੀ ਭਰਿਆ ਰਹਿੰਦਾ ਹੈ।  ਸੀਵਰੇਜ ਦੀ ਨਿਕਾਸੀ ਦਾ ਵੀ ਪੂਰਾ ਪ੍ਰਬੰਧ ਨਹੀਂ ਹੈ।  ਉਨ੍ਹਾਂ ਦੱਸਿਆ ਕਿ ਆਸ਼ਰਮ ਦੇ ਸੰਚਾਲਕ ਨੇ ਪਾਣੀ ਦੀ ਟੈਂਕੀ ਦੀ ਮੁਰੰਮਤ ਕਰਵਾਉਣਨਵੇਂ ਟਾਇਲਟ ਸੈੱਟ ਬਣਾਉਣਆਸ਼ਰਮ ਦੀ ਜ਼ਮੀਨ ਨੂੰ ਉੱਚਾ ਕਰਨ ਲਈ ਮਿੱਟੀ ਪਾਉਣਲਾਈਟਾਂ ਲਗਾਉਣਵਾਹਨ ਦੀ ਮੁਰੰਮਤ ਕਰਵਾਉਣ ਅਤੇ ਹੋਰ ਸਮੱਸਿਆਵਾਂ ਬਾਰੇ ਦੱਸਿਆ।  ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਸਬੰਧੀ ਡੀਸੀ ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਆਸ਼ਰਮ ਦੇ ਸੁਧਾਰ ਲਈ ਭਲਕੇ ਇੱਕ ਵਾਰ ਫਿਰ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ ਹੋਗੀ ।  ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਫੰਡ ਵੀ ਮੁਹੱਈਆ ਕਰਵਾਏ ਜਾਣਗੇ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੁਸ਼ਟ ਆਸ਼ਰਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *