ਪਰਾਲੀ ਦੀ ਸਾਂਭ ਸੰਭਾਲ ਲਈ ਸਹਿਕਾਰੀ ਸਭਾਵਾਂ ਵੱਲੋਂ ਸਸਤੇ ਅਤੇ ਵਾਜਿਬ ਰੇਟਾਂ ‘ਤੇ ਕਿਰਾਏ ਤੇ ਦਿੱਤੇ ਜਾ ਰਹੇ ਹਨ ਖੇਤੀਬਾੜੀ ਸੰਦ : ਉਪ ਰਜਿਸਟਰਾਰ ਸਹਿਕਾਰੀ ਸਭਾਵਾਂ

ਸ੍ਰੀ ਮੁਕਤਸਰ ਸਾਹਿਬ, 06 ਅਕਤੂਬਰ

ਡਿਪਟੀ ਕਮਿਸ਼ਨਰ, ਸ੍ਰੀ ਰਾਜੇਸ਼ ਤ੍ਰਿਪਾਠੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਾਲੀ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਖੇਤੀਬਾੜੀ ਦੇ ਸੰਦਾਂ ਨੂੰ ਸਹਿਕਾਰੀ ਸਭਾਵਾਂ ਵੱਲੋਂ ਸਸਤੇ ਅਤੇ ਵਾਜਿਬ ਰੇਟਾਂ ‘ਤੇ ਕਿਸਾਨਾਂ ਨੂੰ ਕਿਰਾਏ ‘ਤੇ ਦਿੱਤੇ ਜਾ ਰਹੇ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭੀਤੇਸ਼ ਸਿੰਘ ਸੰਧੂ ਵੱਲੋਂ ਕੀਤਾ ਗਿਆ।

ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਅਨੁਸਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੰਮ ਕਰ ਰਹੀਆਂ 144 ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਪਰਾਲੀ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਕੁੱਲ 445 ਖੇਤੀਬਾੜੀ ਸੰਦ ਮੌਜੂਦ ਹਨ, ਜਿਨ੍ਹਾਂ ਵਿੱਚ 77 ਹੈਪੀ ਸੀਡਰ, 106 ਜ਼ੀਰੋ ਟਿੱਲ ਡ੍ਰਿਲਾਂ, 87 ਸਰਫੇਸ ਸੀਡਰ, 55 ਰੋਟੇਵੇਟਰ, 37 ਉਲਟਾਂਵੇ ਹਲ, 42 ਰੋਟ੍ਰੀ ਸਲੈਸ਼ਰ, 13 ਸੁਪਰ ਸੀਡਰ, 19 ਪੈਡੀ ਮਲਚਰ, 3 ਚੌਪਰ ਅਤੇ 5 ਕਟਰ-ਕਮ-ਸਪ੍ਰੈਡਰ ਮੌਜੂਦ ਹਨ।

ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਹ ਸੰਦ ਮੁਫਤ ਕਿਰਾਏ ‘ਤੇ ਦਿੱਤੇ ਜਾਂਦੇ ਹਨ। ਸਾਲ 2023 ਵਿੱਚ ਇਹ ਸੰਦ ਪਰਾਲੀ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕੁੱਲ 316 ਘੰਟੇ ਮੁਫਤ ਕਿਰਾਏ ‘ਤੇ ਦਿੱਤੇ ਗਏ ਸਨ ਅਤੇ ਇਨਾਂ ਦੀ ਕੁੱਲ ਵਰਤੋਂ 950 ਘੰਟੇ ਰਹੀ।

ਇਨ੍ਹਾਂ ਸੰਦਾਂ ਨੂੰ ਕਿਰਾਏ ‘ਤੇ ਲੈਣ ਲਈ ਕਿਸੇ ਵੀ ਕਿਸਾਨ ਵੱਲੋਂ ਸਬੰਧਤ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।

ਇਸ ਸਕੀਮ ਲਈ ਸਬ ਡਵੀਜਨ ਲੈਵਲ ‘ਤੇ ਸਬੰਧਤ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਬਤੌਰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਜੇਕਰ ਕਿਸੇ ਕਿਸਾਨ ਨੂੰ ਸਭਾ ਵਿੱਚੋਂ ਸੰਦ ਕਿਰਾਏ ‘ਤੇ ਲੈਣ ਲਈ ਦਿੱਕਤ ਪੇਸ਼ ਆਉਂਦੀ ਹੈ ਤਾਂ ਸਬ-ਡਵੀਜਨ ਮਲੋਟ ਅਤੇ ਗਿੱਦੜਬਾਹਾ ਲਈ ਸ਼੍ਰੀ ਪਰੀਪੂਰਨ ਸਿੰਘ, ਸਹਾਇਕ ਰਜਿਸਟਰਾਰ, ਮੋਬ. ਨੰ. 99155-50008 ਅਤੇ ਸਬ-ਡਵੀਜਨ ਸ਼੍ਰੀ ਮੁਕਤਸਰ ਸਾਹਿਬ ਲਈ ਸ਼੍ਰੀ ਰਾਜਨ ਗੁਰਬਕਸ਼ ਰਾਏ, ਸਹਾਇਕ ਰਜਿਸਟਰਾਰ, ਮੋਬ. ਨੰ. 98153-49645 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *