ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੜਿੱਕ ਸਕੂਲ ਵਿਖੇ ਯੋਗਾ ਤੇ ਧਿਆਨ ਕੈਂਪ ਲਗਾਇਆ

ਮੋਗਾ, 18 ਦਸੰਬਰ,

          ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਫਾਰ ਐਜ਼ੂਕੇਸ਼ਨਲ ਰਿਸਰਚ ਅਤੇ ਟਰੇਨਿੰਗ ਪੰਜਾਬ ਦੀਆਂ ਸਪੱਸ਼ਟ ਹਦਾਇਤਾਂ ਅਤੇ ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ  ਲਈ ਅੱਜ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਜਿਲ੍ਹਾ ਮੋਗਾ ਵਿਖੇ ਯੋਗਾ ਅਤੇ ਧਿਆਨ ਕੈਂਪ ਲਗਾਇਆ ਗਿਆ। ਇਸ ਕੈਂਪ  ਵਿੱਚ ਜਿਲ੍ਹਾ ਮੋਗਾ ਦੇ ਪ੍ਰਸਿੱਧ ਯੋਗਾ ਟ੍ਰੇਨਰ ਗਗਨਦੀਪ ਕੌਰ ਗਿੱਲ ਜੋ ਕਿ  ਗਗਨ ਡਾਂਸ ਅਤੇ ਯੋਗ ਅਕੈਡਮੀ ਵੀ ਚਲਾ ਰਹੇ ਹਨ, ਆਪਣੇ ਟੀਮ ਮੈਂਬਰਾਂ ਅਰਵਿੰਦਰਪਾਲ ਸਿੰਘ ਗਿੱਲ, ਸਿਮਰਜੀਤ ਕੌਰ, ਹਰਪ੍ਰੀਤ ਕੌਰ ਅਤੇ ਆਰਤੀ ਸ਼ਰਮਾ ਦੇ ਨਾਲ ਪਹੁੰਚੇ,ਉਹਨਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ ਲਈ ਕਈ ਤਰ੍ਹਾਂ ਦੇ ਯੋਗ ਆਸਨ ਕਰਵਾਏ।ਵਿਦਿਆਰਥੀਆਂ ਨੇ ਵੀ ਬਹੁਤ ਅੱਛੇ  ਢੰਗ ਨਾਲ ਯੋਗ ਆਸਨ ਕੀਤੇ ਅਤੇ ਸਿੱਖੇ। ਉਹਨਾਂ ਨੇ  ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿਣ ਲਈ ਅਤੇ ਬੀਮਾਰੀਆਂ ਤੋਂ ਬਚਾਅ ਅਤੇ ਛੁਟਕਾਰਾ ਪਾਉਣ ਵਾਲੇ ਬੜੇ ਦਿਲਚਸਪ ਯੋਗ ਕਰਵਾਏ।ਸਾਰੇ  ਵਿਦਿਆਰਥੀਆ ਨੂੰ ਯੋਗ ਕਰਨ ਤੋਂ ਬਾਅਦ ਕੇਲਿਆ ਨਾਲ ਬਣਾਈ ਹੋਈ  ਮਿਸ਼ਨ ਤੰਦਰੁਸਤ ਰੰਗੋਲੀ ਵਿੱਚੋ ਖਾਣ ਲਈ ਕੇਲੇ ਦਿੱਤੇ ਗਏ ਤਾਂ ਕਿ ਉਹਨਾਂ ਨੂੰ ਫਟਾਫਟ ਊਰਜਾ ਮਿਲ ਸਕੇ।ਗਗਨਦੀਪ ਕੌਰ ਗਿੱਲ ਨੇ ਵੀ ਆਪਣੇ ਦੁਆਰਾ ਲਿਆਂਦੇ ਹੋਏ ਬਿਸਕੁਟ ਬੱਚਿਆਂ ਨੂੰ ਵੰਡੇ ।

          ਸਕੂਲ ਇੰਚਾਰਜ ਗੁਰਜੀਤ ਕੌਰ ਨੇ ਗਗਨਦੀਪ ਕੌਰ ਗਿੱਲ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਬੱਚਿਆਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਸਰੀਰ ਅਤੇ ਦਿਮਾਗ ਠੀਕ ਰਹਿੰਦਾ ਹੈ। ਨੀਲਮ ਰਾਣੀ ਮਿਸ਼ਨ ਤੰਦਰੁਸਤ ਨੋਡਲ ਇੰਚਾਰਜ ਨੇ ਵੀ ਗਗਨਦੀਪ ਕੌਰ ਗਿੱਲ ਯੋਗਾ ਟ੍ਰੇਨਰ ਅਤੇ ਉਹਨਾਂ ਦੀ ਟੀਮ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਕਿ ਉਹਨਾਂ ਦੇ ਸੱਦੇ ਨੂੰ  ਕਬੂਲ ਕਰਦੇ ਹੋਏ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਯੋਗ ਆਸਨ  ਕਰਵਾਉਣ ਲਈ ਆਏ। ਨੀਲਮ ਰਾਣੀ ਤੇ ਵਿਦਿਆਰਥੀਆਂ ਨੇ ਵੱਖਰੇ ਅੰਦਾਜ਼ ਵਿਚ ਰੰਗੋਲੀ ਬਣਾ ਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਜੋਂ ਕਿ ਸਾਰੇ ਮਹਿਮਾਨਾਂ ਨੂੰ ਬੜਾ ਵਧੀਆ ਲੱਗਿਆ।

          ਅੰਤ ਵਿੱਚ  ਯੋਗ ਟੀਚਰ ਅਤੇ ਟ੍ਰੇਨਰ ਅਤੇ ਉਹਨਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੂੰ ਹਰੇ ਬੂਟੇ ਅਤੇ ਮਿਸ਼ਨ ਤੰਦਰੁਸਤ ਦੀਆਂ ਟਰਾਫੀਆ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਨੂੰ ਮਿਸ਼ਨ ਤੰਦਰੁਸਤ ਨੋਡਲ ਇੰਚਾਰਜ ਮੈਡਮ ਨੀਲਮ ਰਾਣੀ ਅਤੇ ਮਿਸ਼ਨ ਤੰਦਰੁਸਤ ਦੇ ਟੀਮ ਮੈਂਬਰ ਲੈਕਚਰਾਰ ਜਤਿੰਦਰਪਾਲ ਸਿੰਘ ,ਮੈਡਮ ਹਰਜੀਤ ਕੌਰ, ਮੈਡਮ ਪਲਕ ਗੁਪਤਾ, ਸ਼੍ਰੀ  ਗੁਰਦੀਪ ਸਿੰਘ ਜੀ ਅਤੇ ਸਾਰੇ ਹੀ ਸਟਾਫ ਦੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਨਾਲ ਸੰਪੰਨ ਕੀਤਾ ਗਿਆ।ਇਸ ਸਮੇਂ ਸਾਰਾ ਚੜਿੱਕ  ਸਕੂਲ ਦਾ ਸਟਾਫ਼ ਵੀ ਹਾਜਰ ਸੀ।

Leave a Reply

Your email address will not be published. Required fields are marked *