ਪਟਿਆਲਾ ਵਿਖੇ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਭਾਖੜਾ ਨਹਿਰ ‘ਚ ਡਿੱਗੀ, ਡਰਾਇਵਰ ਹੋਇਆ ਲਾਪਤਾ

Patiala 04, Feburary :ਪਟਿਆਲਾ ਵਿਖੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਇਥੋਂ ਦੇ ਕਸਬਾ ਸ਼ੁਤਰਾਣਾ ਵਿਖੇ ਬੀਤੀ ਰਾਤ ਗੈਸ ਸਿਲੰਡਰਾਂ (Gas Cylinders) ਨਾਲ ਭਰੀ ਹੋਈ ਪਿਕਅੱਪ ਗੱਡੀ ਭਾਖੜਾ ਨਹਿਰ ਵਿਚ ਡਿੱਗ ਪਈ,ਨਹਿਰ ਵਿਚ ਡਿੱਗੇ ਸਿਲੰਡਰਾਂ ਦੀ ਤੇਜ਼ੀ ਨਾਲ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ,ਇਸ ਹਾਦਸੇ ਵਿਚ ਡਰਾਈਵਰ ਪਾਣੀ ਦੇ ਤੇਜ਼ ਵਹਾਅ ਵਿਚ ਲਾਪਤਾ ਹੋ ਗਿਆ ਹੈ,ਜਿਸ ਦੀ ਪੁਲਿਸ ਅਤੇ ਪਰਿਵਾਰ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ,ਮਿਲੀ ਜਾਣਕਾਰੀ ਮੁਤਾਬਕ ਪਾਤੜਾਂ ਦੀ ਗੈਸ ਏਜੰਸੀ ਦੀ ਗੈਸ ਸਿਲੰਡਰਾਂ ਵਾਲੀ ਗੱਡੀ ਭਾਖੜਾ ਨਹਿਰ ਦੀ ਪਟੜੀ ‘ਤੇ ਖਨੌਰੀ ਤੋਂ ਸ਼ੁਤਰਾਣਾ ਕਸਬੇ ਵੱਲ ਆ ਰਹੀ ਸੀ ਤਾਂ ਪਿੰਡ ਨਾਈਵਾਲਾ ਨੇੜੇ ਗੱਡੀ ਬੈਕ ਕਰਦੇ ਸਮੇਂ ਅਚਾਨਕ ਗੱਡੀ ਭਾਖੜਾ ਨਹਿਰ ਵਿਚ ਡਿੱਗ ਗਈ,ਲਾਪਤਾ ਡਰਾਈਵਰ ਦੀ ਪਛਾਣ ਗੁਰਦਿੱਤ ਸਿੰਘ, ਪਿੰਡ ਪਾਤੜਾ  ਵਜੋਂ ਹੋਈ ਹੈ,ਸੂਚਨਾ ਮਿਲਦੇ ਹੀ ਸ਼ੁਤਰਾਣਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਗੱਡੀ ਤਾਂ ਬਰਾਮਦ ਕਰ ਲਈ ਹੈ ਪਰ ਗੁਰਦਿੱਤ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ।  ਗੁਰਦਿੱਤ ਸਿੰਘ 07 ਭੈਣਾ ਦਾ ਇਕੱਲਾ ਭਰਾ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਇੱਕ 2 ਸਾਲ ਦੀ ਬੱਚੀ ਵੀ ਹੀ।

Leave a Reply

Your email address will not be published. Required fields are marked *