ਗਊਸ਼ਾਲਾ ਸੇਵਾ ਸਦਨ ਅੰਨਦਿਆਣਾ ਵਿਖੇ ਗਊਧੰਨ ਭਲਾਈ ਕੈਂਪ ਲਗਾਇਆ ਗਿਆ

ਫ਼ਰੀਦਕੋਟ 18 ਜਨਵਰੀ,2025
ਸ਼੍ਰੀ ਅਸ਼ੋਕ ਕੁਮਾਰ ਸਿੰਗਲਾ  ਚੇਅਰਮੈਨ ਗਊ ਸੇਵਾ ਕਮਿਸ਼ਨ, ਡਾ.ਅਸ਼ੀਸ਼ ਚੁੱਘ ਮੁੱਖ ਕਾਰਜਕਾਰੀ ਅਫਸਰ,ਪੰਜਾਬ ਗਊ ਸੇਵਾ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਡਾ.ਰਾਜਦੀਪ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ,ਫਰੀਦਕੋਟ  ਦੀ ਅਗਵਾਈ ਵਿੱਚ ਗਊਸ਼ਾਲਾ ਸੇਵਾ ਸਦਨ ਅੰਨਦਿਆਣਾ ਗੇਟ ਫਰੀਦਕੋਟ ਵਿਖੇ ਗਊਧੰਨ ਭਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਡਾ.ਜਸਵਿੰਦਰ ਗਰਗ ਅਸਿਸਟੈਂਟ ਡਾਇਰੈਕਟਰ ਵੱਲੋਂ  ਗਊਸ਼ਾਲਾ ਦੇ ਕਰਮਚਾਰੀਆਂ ਨੂੰ ਗਾਵਾਂ ਦੇ ਸੁਚੱਜੇ ਰੱਖ ਰਖਾਵ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਗਊਆਂ ਨੂੰ ਕਿਰਮ ਰਹਿਤ ਕਰਨ ਲਈ ਦਵਾਈ ਦਿੱਤੀ ਗਈ ਅਤੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਗਿਆ।
ਕੈਂਪ ਵਿੱਚ ਲੱਗਭਗ 25,000/- ਰੁਪਏ ਦੀਆਂ ਦਵਾਈਆਂ ਜੋ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲ੍ਹੋ ਬਿੱਲਕੁੱਲ ਮੁਫਤ ਮੁਹੱਈਆ ਕਰਵਾਈਆਂ ਗਈਆਂ ਨਾਲ ਲੱਗਭਗ 400 ਗਊਧੰਨ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੇ ਸਹਿਤ ਸੁਧਾਰ ਲਈ ਟੌਨਿਕ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਨੂੰ ਸੌਪੇ ਗਏ।
ਕੈਂਪ ਵਿੱਚ ਡਾ.ਗੁਰਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫਸਰ ਫਰੀਦਕੋਟ,ਡਾ.ਨਿਤਨ ਗਾਂਧੀ ਵੈਟਰਨਰੀ ਅਫਸਰ,ਡਾ.ਸ਼ਿਵਮ ਵੈਟਰਨਰੀ ਅਫਸਰ,ਡਾ.ਸਾਹਿਲ ਵੈਟਰਨਰੀ ਅਫਸਰ,ਸ਼੍ਰੀ ਸਾਹਿਲ ਖੁਰਾਣਾ ਵੈਟਰਨਰੀ ਇੰਸਪੈਕਟਰ,ਸ਼੍ਰੀ ਰਵਿੰਦਰ ਦਰਜਾਚਾਰ ਵੱਲ੍ਹੋਂ ਯੋਗਦਾਨ ਪਾਇਆ ਗਿਆ।
ਇਸ ਮੌਕੇ ਗਊਸ਼ਾਲਾ ਸੇਵਾ ਸਦਨ ਅੰਨਦਿਆਣਾ ਗੇਟ ਫਰੀਦਕੋਟ ਦੇ ਪ੍ਰਧਾਨ ਸ਼੍ਰੀ ਵਜ਼ੀਰ ਚੰਦ,ਮੈਂਬਰ ਸ਼੍ਰੀ ਰਮਨ ਗੋਇਲ,ਸੁਪਰਵਾਇਜ਼ਰ ਸ਼੍ਰੀ ਸ਼ਲਿੰਦਰ ਪੰਡਿਤ,ਮੈਨੇਜਰ ਸ਼੍ਰੀ ਹਰਜਿੰਦਰ ਸਿੰਘ ਆਦਿ ਕੈਂਪ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਵੱਲੋਂ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਵੱਲੋ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *