ਭਾਰਤੀ ਸੈਨਾ ’ਚ ਅਗਨੀਵੀਰ (ਵਾਯੂ) ਦੀ ਅਸਾਮੀ ਲਈ ਆਨਲਾਈਨ ਰਜਿਸਟਰੇਸ਼ਨ 17 ਜਨਵਰੀ ਤੋਂ 6 ਫਰਵਰੀ ਤੱਕ-ਡਿਪਟੀ ਕਮਿਸ਼ਨਰ

ਮਾਨਸਾ, 15 ਜਨਵਰੀ :
ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਭਾਰਤੀ ਸੈਨਾ ’ਚ ਅਗਨੀਵੀਰ (ਵਾਯੂ) ਦੀ ਅਸਾਮੀ ਲਈ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜੋ ਚਾਹਵਾਨ ਨੌਜਵਾਨ ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰ ਵਾਯੂ ਦੇ ਰੂਪ ਵਿੱਚ ਭਰਤੀ ਹੋ ਕੇ ਰਾਸ਼ਟਰ ਦੀ ਸੇਵਾ ਕਰਨੀ ਚਾਹੁੰਦੇ ਹਨ, ਉਹ ਇਸ ਭਰਤੀ ਦਾ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਅਣ-ਵਿਆਹੇ ਪੁਰਸ਼ ਤੇ ਮਹਿਲਾ ਉਮੀਦਵਾਰਾਂ ਤੋਂ ਆਨਲਾਈਨ ਰਜਿਸਟਰੇਸ਼ਨ 17 ਜਨਵਰੀ 2024 ਸਵੇਰੇ 11 ਤੋਂ 6 ਫਰਵਰੀ 2024 ਨੂੰ ਰਾਤ 11 ਵਜੇ ਤੱਕ ਵੈਬ ਪੋਰਟਲ https://agnipathvayu.cdac.in/ ’ਤੇ ਆਨਲਾਈਨ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ ਅਤੇ ਇਸ ਭਰਤੀ ਲਈ ਆਨਲਾਈਨ ਪ੍ਰੀਖਿਆ 17 ਮਾਰਚ ਜਾਂ ਉਸ ਤੋਂ ਬਾਅਦ ਹੋਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅੱਗਰਵਾਲ ਨੇ ਦੱਸਿਆ ਕਿ ਹਵਾਈ ਸੈਨਾ ’ਚ ਭਰਤੀ ਲਈ ਨੌਜਵਾਨ ਦਾ ਜਨਮ 2 ਜਨਵਰੀ 2004 ਤੇ 2 ਜੁਲਾਈ 2007 ਦਰਮਿਆਨ ਹੋਇਆ ਹੋਵੇ। ਇਸ ਭਰਤੀ ਲਈ ਵਿਦਿਅਕ ਯੋਗਤਾ ਬਾਰੇ ਉਨ੍ਹਾਂ ਦੱਸਿਆ ਕਿ ਜਿਹੜੇ ਬੱਚਿਆਂ ਨੇ ਸਾਇੰਸ ਵਿਸ਼ੇ ਦੀ ਪੜ੍ਹਾਈ ਕੀਤੀ ਹੈ, ਉਨ੍ਹਾਂ ਉਮੀਦਵਾਰਾਂ ਦੇ ਇੰਗਲਿਸ਼ ਵਿੱਚ 50 ਫੀਸਦੀ ਅੰਕ ਅਤੇ ਕੁੱਲ ਘੱਟੋ-ਘੱਟ 50 ਫੀਸਦੀ ਅੰਕਾਂ ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਮੈਥਮੈਟਿਕਸ, ਫਿਜਿਕਸ ਅਤੇ ਇੰਗਲਿਸ਼ ਸਿਹਤ ਇੰਟਰਮੀਡੀਏਟ ਦਸਵੀਂ, ਬਾਰਵੀਂ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।   ਉਨ੍ਹਾਂ ਦੱਸਿਆ ਕਿ ਡਿਪਲੋਮਾ ਕੋਰਸ ਵਿੱਚ ਕੁੱਲ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟੀਗਰੇਟਡ/ ਮੈਟਰੀਕਲੇਸ਼ਨ ਵਿੱਚ ਜੇਕਰ ਡਿਪਲੋਮਾ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ)  ਸਾਹਿਤ ਕੇਂਦਰ, ਰਾਜ ਤੇ ਯੂਟੀ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾ ਤੋਂ ਇੰਜਨੀਅਰਿੰਗ, ਮਕੈਨੀਕਲ, ਇਲੈਕਟਰੀਕਲ, ਇਲੈਕਟਰੋਨਿਕਸ, ਆਟੋ ਮੋਬਾਈਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲਜੀ ਵਿੱਚ ਤਿੰਨ ਸਾਲਾ ਡਿਪਲੋਮਾ ਕੋਰਸ ਪਾਸ ਕੀਤਾ ਹੋਵੇ ਜਾਂ ਵੋਕੇਸ਼ਨਲ ਕੋਰਸ ਵਿੱਚ ਕੁੱਲ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟਰਮੀਡੀਏਟ/ਮੈਟਰੀਕੁਲੇਸ਼ਨ ਵਿੱਚ ਜੇਕਰ ਵੋਕੇਸ਼ਨਲ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ) ਸਿਹਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਣਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਨਾਨ-ਵਕੇਸ਼ਨਲ ਵਿਸ਼ਾ ਜਿਵੇਂ ਫਿਜ਼ਿਕਸ ਅਤੇ ਮੈਥਮੈਟਿਕਸ ਸਹਿਤ ਦੋ ਸਾਲਾਂ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ। ਜਿਹੜੇ ਨੌਜਵਾਨ ਸਾਇੰਸ ਵਿਸ਼ਿਆਂ ਤੋਂ ਇਲਾਵਾ ਹਨ, ਉਨ੍ਹਾਂ ਨੇ ਕੁੱਲ ਮਿਲਾ ਕੇ ਘੱਟੋ-ਘੱਟ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ ਕਿਸੇ ਸਟਰੀਮ /ਵਿਸ਼ਿਆਂ ਨਾਲ ਇੰਟਰਮੀਡੀਏਟ /10ਵੀਂ/ ਬਾਰਵੀਂ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਜਾਂ ਵੋਕੇਸ਼ਨਲ ਕੋਰਸ ਵਿੱਚ ਕੁੱਲ ਘੱਟੋ-ਘੱਟ 50 ਫੀਸਦੀ ਅੰਕਾਂ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ (ਜਾਂ ਇੰਟਰਮੀਡੀਏਟ/ ਮੈਟਰੀਕੁਲੇਸ਼ਨ ਵਿੱਚ ਜੇਕਰ ਵੋਕੇਸ਼ਨਲ ਕੋਰਸ ਵਿੱਚ ਇੰਗਲਿਸ਼ ਵਿਸ਼ਾ ਨਹੀਂ ਹੈ) ਸਹਿਤ ਕੇਂਦਰ ਰਾਜ ਅਤੇ ਯੂਟੀ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ।
ਉਨ੍ਹਾਂ ਦੱਸਿਆ ਕਿ ਸਾਇੰਸ ਵਿਸ਼ੇ ਦੀ ਪ੍ਰੀਖਿਆ ਲਈ ਯੋਗ ਉਮੀਦਵਾਰ ਇੰਟਰਮੀਡੀਏਟ/ਦਸਵੀ/ਬਾਰਵੀਂ/ਤਿੰਨ ਸਾਲਾ ਡਿਪਲੋਮਾ ਕੋਰਸ ਇਨ ਇੰਜੀਨੀਅਰਿੰਗ ਜਾਂ ਫਿਜ਼ਿਕਸ ਅਤੇ ਮੈਥਸ ਦੇ ਨਾਲ ਵਕੇਸ਼ਨਲ ਵਿਸ਼ਿਆਂ ਸਹਿਤ ਦੋ ਸਾਲਾ ਵੋਕੇਸ਼ਨਲ ਕੋਰਸ ਸਹਿਤ ਸਾਇੰਸ ਵਿਸ਼ਿਆਂ ਤੋਂ ਇਲਾਵਾ ਹੋਰ ਲਈ ਵੀ ਯੋਗ ਹਨ ਅਤੇ ਉਨ੍ਹਾਂ ਨੂੰ ਆਨਲਾਈਨ ਰਜਿਸਟਰੇਸ਼ਨ ਫਾਰਮ ਭਰਦੇ ਸਮੇਂ ਇੱਕ ਸੀਟਿੰਗ ਵਿੱਚ ਸਾਇੰਸ ਵਿਸ਼ਿਆਂ ਤੋਂ ਇਲਾਵਾ ਅਤੇ ਸਾਇੰਸ ਵਿਸ਼ਿਆਂ ਦੀ ਪ੍ਰੀਖਿਆ ਦੋਵਾਂ ਵਿੱਚ ਹਾਜ਼ਰ ਹੋਣ ਦਾ ਵਿਕਲਪ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਅਤੇ ਪ੍ਰੀਖਿਆ ਫੀਸ 550/- ਰੁਪਏ ਹੈ। ਅਗਨੀ ਵੀਰ ਇੰਟੇਕ ਜਨਵਰੀ 2025 ਲਈ ਰਜਿਸਟਰੇਸ਼ਨ ਤੇ ਆਨਲਾਈਨ ਪੱਤਰ ਭਰਨ ਲਈ ਐਂਟਰੀ ਲੈਵਲ ਯੋਗਤਾ, ਮੈਡੀਕਲ ਸਟੈਂਡਰਡ, ਨਿਯਮ ਅਤੇ ਸ਼ਰਤਾਂ, ਹਦਾਇਤਾਂ ਉੱਤੇ ਵਿਸਥਾਰਤ ਜਾਣਕਾਰੀ ਲਈ ਵੈਬਸਾਈਟ https://agnipathvayu.cdac.in/ ’ਤੇ ਲੋਗਇਨ ਕਰ ਸਕਦੇ ਹਨ।

Leave a Reply

Your email address will not be published. Required fields are marked *