ਡੀ ਸੀ ਵੱਲੋਂ ਗਠਿਤ ਕਮੇਟੀ ਨੇ ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ ਪਾਈਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਅਪ੍ਰੈਲ, 2024:

ਡੇਰਾਬੱਸੀ ਦੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੀ ਸੀ ਆਸ਼ਿਕਾ ਜੈਨ ਦੁਆਰਾ ਗਠਿਤ ਮਿਥੇਨੌਲ ਅਤੇ ਉਦਯੋਗਿਕ ਸਪਿਰਿਟ  ਦੀ ਵਿਕਰੀ ਅਤੇ ਵਰਤੋਂ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਮੰਗਲਵਾਰ ਨੂੰ ਡੇਰਾਬੱਸੀ ਦੀ ਇੱਕ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ ਪਾਈਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਬ ਡਵੀਜ਼ਨ ਪੱਧਰੀ ਕਮੇਟੀ ਵਿੱਚ ਉਹ ਖੁਦ, ਸ਼ਰੂਤੀ ਸ਼ਰਮਾ, ਬਲਾਕ ਪੱਧਰੀ ਵਿਸਥਾਰ ਅਫ਼ਸਰ (ਉਦਯੋਗ), ਗੁਰਵਿੰਦਰ ਸਿੰਘ ਆਬਕਾਰੀ ਇੰਸਪੈਕਟਰ ਅਤੇ ਸਤਨਾਮ ਸਿੰਘ, ਸਹਾਇਕ ਸਬ ਇੰਸਪੈਕਟਰ, ਇੰਚਾਰਜ, ਮੁਬਾਰਕਪੁਰ ਪੁਲਿਸ ਚੌਕੀ ਸ਼ਾਮਲ ਸਨ। ਕਮੇਟੀ ਨੇ ਚਾਰ ਉਦਯੋਗਿਕ ਇਕਾਈਆਂ ਦਾ ਸਾਂਝੇ ਤੌਰ ‘ਤੇ ਦੌਰਾ ਕੀਤਾ, ਜਿੱਥੇ ਮਿਥੇਨੌਲ ਨੂੰ ਕੱਚੇ ਮਾਲ ਵਜੋਂ ਵਰਤਿਆ ਜਾਂਦਾ ਹੈ।

ਜਿਨ੍ਹਾਂ ਫੈਕਟਰੀਆਂ ਦੀ ਜਾਂਚ ਕੀਤੀ ਗਈ ਉਨ੍ਹਾਂ ਵਿੱਚ ਮੈਸਰਜ਼ ਪਾਵਰ ਕੈਮ ਟੈਕ, ਇੰਡਸਟਰੀਅਲ ਫੋਕਲ ਪੁਆਇੰਟ, ਡੇਰਾਬੱਸੀ, ਮੈਸਰਜ਼ ਐਲੇ ਕੈਮ ਲੈਬਜ਼ ਪ੍ਰਾਈਵੇਟ ਲਿਮਟਿਡ, ਡੇਰਾਬੱਸੀ, ਮੈਸਰਜ਼ ਸੁਰਭੀ ਪੋਲੀਮਰਸ, ਡੇਰਾਬੱਸੀ ਅਤੇ ਮੈਸਰਜ਼ ਸਿੰਥਾਈਮਡ ਲੈਬਜ਼ ਪ੍ਰਾਈਵੇਟ ਲਿਮਿਟੇਡ, ਡੇਰਾਬੱਸੀ ਸ਼ਾਮਲ ਹਨ।

ਇਹਨਾਂ ਯੂਨਿਟਾਂ ਵਿੱਚੋਂ, ਸੁਰਭੀ ਪੋਲੀਮਰਸ ਅਤੇ ਸਿੰਥਾਈਮਡ ਲੈਬਜ਼ ਕੋਲ ਕੱਚੇ ਮਾਲ ਅਤੇ ਕਿਰਿਆਸ਼ੀਲ ਤੱਤ ਦੇ ਤੌਰ ‘ਤੇ ਮੀਥੇਨੌਲ ਦੀ ਵਰਤੋਂ ਦਾ ਸਹੀ ਰਿਕਾਰਡ ਅਤੇ ਸਟੋਰੇਜ ਦੀ ਮਾਤਰਾ ਤੋਂ ਰਿਕਾਰਡ ਅਨੁਸਾਰ ਪਾਈ ਗਈ। ਐਲੇ ਕੈਮ ਲੈਬਜ਼ ਨੇ ਕਿਹਾ ਕਿ ਹਾਲਾਂਕਿ ਯੂਨਿਟ ਕੋਲ ਇਸ ਸਮੇਂ ਮਿਥੇਨੌਲ ਦੇ ਸਟੋਰੇਜ ਲਈ ਲਾਇਸੈਂਸ ਹੈ, ਪਰ ਯੂਨਿਟ ਨਾ ਤਾਂ ਕਿਸੇ ਵੀ ਰੂਪ ਵਿੱਚ ਮਿਥੇਨੌਲ ਖਰੀਦ ਰਹੀ ਹੈ ਅਤੇ ਨਾ ਹੀ ਇਸਦੀ ਵਰਤੋਂ ਕਰ ਰਹੀ ਹੈ।

ਐਸ ਡੀ ਐਮ ਗੁਪਤਾ ਨੇ ਕਿਹਾ ਕਿ ਚੌਥੀ ਯੂਨਿਟ ਪਾਵਰ ਕੈਮ ਟੈਕ ਕੱਚੇ ਮਾਲ ਵਜੋਂ ਮੇਥੇਨੌਲ ਦੀ ਵਰਤੋਂ ਕਰਕੇ ਫਾਰਮਾਲਡੀਹਾਈਡ ਦਾ ਉਤਪਾਦਨ ਕਰਦੀ ਹੈ ਪਰ ਮਿਥੇਨੌਲ ਦੇ ਸਟਾਕ ਰਜਿਸਟਰ ਅਤੇ ਬਿੱਲਾਂ ਨੂੰ ਦਿਖਾਉਣ ਵਿੱਚ ਅਸਫਲ ਰਹੀ ਜੋ ਘੋਰ ਲਾਪਰਵਾਹੀ ਦਾ ਕਾਰਨ ਬਣਦੀ ਹੈ। ਪ੍ਰਬੰਧਕਾਂ ਨੂੰ ਰਿਕਾਰਡ ਰੱਖਣ ਚ ਲਾਪਰਵਾਹੀ ਵਰਤਣ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਨਾ ਕਰਨ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਐਸ ਡੀ ਐਮ ਡੇਰਾਬੱਸੀ ਨੇ ਦੱਸਿਆ ਕਿ ਕੰਪਨੀ ਨੂੰ 18 ਅਪ੍ਰੈਲ ਨੂੰ ਸਵੇਰੇ 10 ਵਜੇ ਤੱਕ ਕਮੇਟੀ ਦੇ ਸਾਹਮਣੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ, ਨਹੀਂ ਤਾਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *