ਪ੍ਰਤੀ ਬੇਨਤੀ ਦੇ ਆਧਾਰ ਤੇ ਲਾਇਸੰਸ ਰੱਦ : ਡਿਪਟੀ ਕਮਿਸ਼ਨਰ

ਬਠਿੰਡਾ, 21 ਮਾਰਚ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ Punjab Prevention of Human Smuggling Rules, 2013 framed under the Punjab Prevention of Human Smuggling Act, 2012 ਤਹਿਤ ਪ੍ਰਤੀ ਬੇਨਤੀ ਦੇ ਅਧਾਰ ਤੇ ਲਾਇਸੈਂਸ ਰੱਦ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਰੱਦ ਲਾਇਸੰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ  “M/s Unique IELTS Centre ਦੇ ਨਾਮ ਤੇ ਸ਼੍ਰੀ ਰਾਜ ਭਾਰਤੀ ਪੁੱਤਰ ਸ਼੍ਰੀ ਕੋਰ ਸਿੰਘ ਵਾਸੀ ਹਾਊਸ ਨੰਬਰ 20461 ਗਲੀ ਨੰਬਰ 11, ਗੁਰੂ ਤੇਗ ਬਹਾਦਰ ਨਗਰ ਬਠਿੰਡਾ ਨੂੰ ਆਈਲੈਟਸ ਇੰਸਟੀਚਿਊਟ ਦਾ ਲਾਇਸੰਸ ਨੰਬਰ 230/ਐਏ 2/ਐਮਸੀ 6 ਮਿਤੀ 11-11-2022 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10-11-2027 ਤੱਕ ਹੈ।

ਹੁਕਮ ਅਨੁਸਾਰ ਹੁਣ ਪ੍ਰਾਰਥੀ ਸ਼੍ਰੀ ਰਾਜ ਭਾਰਤੀ ਪੁੱਤਰ ਸ਼੍ਰੀ ਕੋਰ ਸਿੰਘ ਵਲੋਂ 22-2-2024 ਨੂੰ ਆਪਣੀ ਲਿਖਤੀ ਰੂਪ ਚ ਦਰਖਾਸਤ ਪੇਸ਼ ਕੀਤੀ ਗਈ ਸੀ ਕਿ ਉਸ ਨੇ ਨਿੱਜੀ ਕਾਰਨਾਂ ਅਤੇ ਘਰੇਲੂ ਮਜ਼ਬੂਰੀਆਂ ਕਾਰਨ ਜਨਵਰੀ 2024 ਤੋਂ ਬੰਦ ਕਰ ਦਿੱਤਾ ਹੈ, ਇਸ ਲਈ ਉਸ ਦਾ ਆਈਲੈਟਸ ਇਸਟੀਚਿਊਟ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ।

ਇਸ ਲਈ ਪ੍ਰਾਰਥੀ ਪਾਸੋਂ ਪ੍ਰਾਪਤ ਹੋਈ ਪ੍ਰਤੀਬੇਨਤੀ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਫੋਸ਼ਨਲ ਰੈਗੂਲੇਸ਼ਨ ਐਕਟ-2012 ਦੇ ਤਹਿਤ ਨਿਯਮ 2013 ਅਧੀਨ ਸ਼੍ਰੀ ਰਾਜ ਭਾਰਤੀ ਪੁੱਤਰ ਸ਼੍ਰੀ ਕੋਰ ਸਿੰਘ ਵਾਸੀ ਹਾਊਸ ਨੰਬਰ 20461 ਗਲੀ ਨੰਬਰ 11, ਗੁਰੂ ਤੇਗ ਬਹਾਦਰ ਨਗਰ ਬਠਿੰਡਾ ਦਾ ਲਾਇਸੰਸ ਨੰਬਰ 230/ਐਏ 2/ਐਮਸੀ 6 ਮਿਤੀ 11-11-2022 “M/s Unique IELTS Centre ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (g) ਅਨੁਸਾਰ ਤੁਰੰਤ ਪ੍ਰਭਾਵ ਦੇ ਰੱਦ/ਕੈਂਸਲ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸ ਦੇ ਖੁੱਦ ਜਾਂ ਇਸਦੀ ਫਰਮ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦਾ ਜਿੰਮੇਵਾਰ ਹੋਵੇਗਾ।

Leave a Reply

Your email address will not be published. Required fields are marked *