ਸਪੋਰਟਸ ਵਿੰਗ 2024-25 (ਸਕੂਲਜ਼) ਲਈ ਟਰਾਇਲ 22 ਮਾਰਚ 2024 ਨੂੰ ਕਰਵਾਏ ਜਾਣਗੇ

ਫ਼ਰੀਦਕੋਟ, 19 ਮਾਰਚ,2024

ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ 2024-25 ਦੇ ਸ਼ੈਸ਼ਨ ਲਈ ਵੱਖ-ਵੱਖ ਸਪੋਰਟਸ ਵਿੰਗ ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਸਿਲੈਕਸ਼ਨ ਟਰਾਇਲ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਟਰਾਇਲ ਮਿਤੀ 22-03-2024 ਨੂੰ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ। ਇਹ ਸਿਲੈਕਸ਼ਨ ਟਰਾਇਲ ਵਾਲੀਬਾਲ, ਕੁਸ਼ਤੀ, ਹੈਂਡਬਾਲ, ਕਬੱਡੀ, ਹਾਕੀ, ਸ਼ੂਟਿੰਗ, ਤੈਰਾਕੀ ਅਤੇ ਬਾਸਕਟਬਾਲ ਗੇਮਾਂ ਵਿੱਚ ਕਰਵਾਏ ਜਾ ਰਹੇ ਹਨ।

 ਜਾਣਕਰੀ ਸਾਂਝੀ ਕਰਦਿਆਂ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਟਰਾਇਲ ਦੇਣ ਵਾਲੇ ਖਿਡਾਰੀ/ਖਿਡਾਰਨਾਂ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋਆਂ, ਅਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣਗੇ। ਇਨ੍ਹਾ ਖੇਡ ਟਰਾਇਲਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ 14 ਲਈ 01-01-2011, ਅੰਡਰ 17 ਲਈ 01-01-2008 ਅਤੇ ਅੰਡਰ 19 ਲਈ 01-01-2006 ਜਾਂ ਇਸਤੋਂ ਬਾਅਦ ਦਾ ਹੋਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਟਰਾਇਲ ਦੇਣ ਲਈ ਖਿਡਾਰੀ ਹਰੇਕ ਟਰਾਇਲ ਵੈਨਿਊ ‘ਤੇ ਸਬੰਧਤ ਮਿਤੀ ਨੂੰ ਸਵੇਰੇ 08:00 ਵਜੇ ਰਿਪੋਰਟ ਕਰਨਗੇ। ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਇਨ੍ਹਾ ਟਰਾਇਲਾਂ ਦੌਰਾਨ ਕੁਸ਼ਤੀ ਕੋਚਿੰਗ ਸੈਂਟਰ ਕੋਟਕਪੂਰਾ ਲਈ ਡਾ. ਹਰੀ ਸਿੰਘ ਸੇਵਕ ਸਕੂਲ ਕੋਟਕਪੂਰਾ ਅਤੇ ਕੁਸਤੀ ਕੋਚਿੰਗ ਸੈਂਟਰ ਫਰੀਦਕੋਟ ਲਈ ਵਿੰਗ ਟਰਾਇਲ ਕੁਸਤੀ ਹਾਲ ਨਹਿਰੂ ਸਟੇਡੀਅਮ, ਫਰੀਦਕੋਟ ਹੋਵੇਗਾ ਅਤੇ ਬਾਬਾ ਸੈਦੂ ਸਾਹ ਜੀ ਹੈਂਡਬਾਲ ਕੋਚਿੰਗ ਸੈਂਟਰ ਕੰਮੇਆਣਾ ਲਈ ਵਿੰਗ ਟਰਾਇਲ ਪਿੰਡ ਕੰਮੇਆਣਾ ਹੋਵੇਗਾ, ਹੈਂਡਬਾਲ ਕੋਚਿੰਗ ਸੈਂਟਰ ਨਹਿਰੂ ਸਟੇਡੀਅਮ ਫਰੀਦਕੋਟ ਲਈ ਵਿੰਗ ਟਰਾਇਲ ਨਹਿਰੂ ਸਟੇਡੀਅਮ ਫਰੀਦਕੋਟ ਹੋਵੇਗਾ, ਬਾਸਕਟਬਾਲ ਕੋਚਿੰਗ ਸੈਂਟਰ ਡਾ. ਹਰੀ ਸਿੰਘ ਸੇਵਕ ਸਕੂਲ, ਕੋਟਕਪੂਰਾ ਦੇ ਵਿੰਗ ਟਰਾਇਲ ਡਾ. ਹਰੀ ਸਿੰਘ ਸੇਵਕ ਸਕੂਲ, ਕੋਟਕਪੂਰਾ ਹੋਵੇਗਾ, ਬਾਸਕਟਬਾਲ ਕੋਚਿੰਗ ਸੈਂਟਰ ਫਰੀਦਕੋਟ ਲਈ ਵਿੰਗ ਟਰਇਲ ਨਹਿਰੂ ਸਟੇਡੀਅਮ ਫਰੀਦਕੋਟ ਹੋਵੇਗਾ, ਗੋਮ ਤੈਰਾਕੀ ਦੇ ਟਰਾਇਲ ਤੈਰਾਕੀ ਪੂਲ ਬਰਜਿੰਦਰਾ ਕਾਲਜ ਵਿਖੇ ਹੋਣਗੇ, ਗੇਮ ਸੂਟਿੰਗ ਦੇ ਟਰਾਇਲ ਸੂਟਿੰਗ ਅਕੈਡਮੀ ਫਰੀਦਕੋਟ ਵਿਖੇ ਹੋਣਗੇ, ਗੇਮ ਹਾਕੀ ਦੇ ਟਰਾਇਲ ਸਥਾਨ ਐਸਟਰੋਟਰਫ ਸਟੇਡੀਅਮ ਫਰੀਦਕੋਟ ਵਿਖੇ ਹੋਵੇਗਾ, ਗੇਮ ਕਬੱਡੀ ਦਾ ਟਰਾਇਲ ਸਥਾਨ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਵੇਗਾ, ਵਾਲੀਬਾਲ ਖੇਡ ਲਈ ਵਾਲੀਬਾਲ ਲੜਕਿਆਂ ਦੇ ਟਰਾਇਲ ਵਾਲੀਬਾਲ ਕੋਚਿੰਗ ਸੈਂਟਰ ਹਰੀ ਨੇ ਅਤੇ ਲੜਕੀਆਂ ਦੇ ਟਰਾਇਲ ਸਰਕਾਰੀ ਕੰਨਿਆਂ ਸੀਨੀ. ਸਕੈ ਸਕੂਲ ਜੈਤੋ ਵਿਖੇ ਲਏ ਜਾਣਗੇ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

Leave a Reply

Your email address will not be published. Required fields are marked *