ਨਗਰ ਨਿਗਮ ਅੰਮ੍ਰਿਤਸਰ ਨੇ ਸ਼ਹਿਰ ਵਿੱਚ ਸੜਕਾਂ ਦੀ ਸਫ਼ਾਈ ਦੇ ਕੰਮ ਨੂੰ ਸੁਚਾਰੂ ਬਣਾਉਣ ਲਈ ਸਿਹਤ ਵਿਭਾਗ ਲਈ ਇੱਕ ਹੋਰ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨ ਕੀਤੀ ਸ਼ਾਮਲ

ਅੰਮ੍ਰਿਤਸਰ  10.01.2024:   

ਡਿਪਟੀ ਕਮਿਸ਼ਨਰਅੰਮ੍ਰਿਤਸਰ ਅਤੇ ਕਮਿਸ਼ਨਰ ਨਗਰ ਨਿਗਮਅੰਮ੍ਰਿਤਸਰ ਸ. ਘਨਸ਼ਾਮ ਥੋਰੀ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦਾ ਇਹ ਮੁੱਖ ਫਰਜ਼ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਸਾਰੀਆਂ ਨਾਗਰਿਕ ਸਹੂਲਤਾਂ ਪ੍ਰਦਾਨ ਕਰੇ। ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੀ ਬਿਹਤਰ ਸੜਕ ਸਵੀਪਿੰਗ ਲਈਨਗਰ ਨਿਗਮ ਅੰਮ੍ਰਿਤਸਰ ਨੇ ਆਪਣੇ ਫਲੀਟ ਵਿੱਚ ਇੱਕ ਹੋਰ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨ ਸ਼ਾਮਲ ਕੀਤੀ ਹੈ  ਅਤੇ ਹੁਣ ਪੰਜ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨ ਅਤੇ 4 ਹੋਰ ਛੋਟੀਆਂ ਮਸ਼ੀਨਾ ਕੁੱਲ 9 ਰੋਡ ਸਵੀਪਿੰਗ ਮਸ਼ੀਨਾਂ ਦਿਨ-ਰਾਤ ਕੰਮ ਕਰਨਗੀਆਂ। ਨਵੀਂ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨ NCAP ਅਧੀਨ PPCB ਗ੍ਰਾਂਟ ਅਧੀਨ 40.77 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਹੈ ਅਤੇ ਮੈਸਰਜ਼ ਹਰ ਇੰਟਰਨੈਸ਼ਨਲ ਦੁਆਰਾ ਇਸ ਦੀ ਖਰੀਦ ਲਈ ਉਚਿਤ ਪ੍ਰਕਿਰਿਆ ਅਪਣਾ ਕੇ ਸਪਲਾਈ ਕੀਤੀ ਗਈ ਹੈ।

ਸ੍ਰੀ ਥੋਰੀ ਨੇ ਸ਼ਹਿਰ ਵਾਸੀਆਂ ਨੂੰ ਸਾਫ਼-ਸਫ਼ਾਈ ਰਾਹੀਂ ਸ਼ਹਿਰ ਦੇ ਵਾਤਾਵਰਨ ਨੂੰ ਸੰਭਾਲਣ ਲਈ ਨਗਰ ਨਿਗਮਅੰਮ੍ਰਿਤਸਰ ਦਾ ਸਹਿਯੋਗ ਦੇਣ ਲਈ ਕਿਹਾ।ਅਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਸੜਕਾਂ ਤੇ ਕੂੜਾ ਨਾ ਸੁੱਟਣ ਅਤੇ ਕੂੜੇਦਾਨਾਂ ਵਿੱਚ ਸੁੱਟਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *