ਅੰਮ੍ਰਿਤਸਰ, 10 ਜਨਵਰੀ 2024 ( ) –
ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸੂਰਮਗਤੀ ਅਤੇ ਬਹਾਦਰ ਫੌਜੀ ਵੀਰਾਂ ਦੀ ਵਿਰਾਸਤ ਨੂੰ ਦੇਸ਼ ਦੀਆਂ ਨਵੀਆਂ ਪੀੜੀਆਂ ਨਾਲ ਸਾਂਝੀ ਕਰਨ ਦੇ ਉਪਰਾਲੇ ਤਹਿਤ ਅਟਾਰੀ ਜੀਟੀ ਰੋਡ ਉੱਪਰ ਬਣਾਇਆ ਗਿਆ ਵਾਰ ਮੈਮੋਰੀਅਲ ਹੁਣ ਰਾਤ 9 ਵਜੇ ਤੱਕ ਖੁੱਲਾ ਰਹੇਗਾ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਬਾਬਤ ਵਿਸ਼ੇਸ਼ ਮੀਟਿੰਗ ਕਰਕੇ ਮੈਮੋਰੀਅਲ ਨੂੰ ਵਾਹਗਾ ਸਰਹੱਦ ਤੋਂ ਆਉਣ ਵਾਲੇ ਸੈਲਾਨੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਹ ਪ੍ਰਬੰਧ ਕਰਵਾਏ। ਉਹਨਾਂ ਕਿਹਾ ਕਿ ਸਰਹੱਦ ਤੋਂ ਰੀ ਟਰੀਟ ਵੇਖ ਕੇ ਆਉਂਦੇ ਸੈਲਾਨੀਆਂ ਦੀ ਇਹ ਮੰਗ ਰਹਿੰਦੀ ਸੀ ਕਿ ਵਾਪਸੀ ਵੇਲੇ ਮੈਮੋਰੀਅਲ ਬੰਦ ਹੋਣ ਹੋ ਜਾਣ ਕਾਰਨ ਉਹ ਇਸ ਅਦੁਤੀ ਵਿਰਾਸਤ ਨੂੰ ਵੇਖ ਨਹੀਂ ਪਾਉਂਦੇ । ਇਸ ਲਈ ਇਹ ਮੈਮੋਰੀਅਲ ਰਾਤ ਸਮੇਂ ਖੋਲਿਆ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਘਣ ਸ਼ਾਮ ਥੋਰੀ ਨੇ ਇਸ ਬਾਬਤ ਵਾਰ ਮਮੋਰੀਅਲ ਦੇ ਜਨਰਲ ਮੈਨੇਜਰ ਨਾਲ ਮੀਟਿੰਗ ਕਰਕੇ ਮਮੋਰੀਅਲ ਨੂੰ ਰਾਤ 9 ਵਜੇ ਤੱਕ ਖੁੱਲਾ ਰੱਖਣ ਦੇ ਪ੍ਰਬੰਧ ਕਰਵਾਏ।
ਅੱਜ ਆਰਟੀਏ ਸ ਅਰਸ਼ਦੀਪ ਸਿੰਘ ਨੇ ਇਸ ਬਾਬਤ ਅੰਮ੍ਰਿਤਸਰ ਦੇ ਆਟੋ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਇਸ ਬਾਬਤ ਵਾਹਗਾ ਸਰਹੱਦ ਉੱਤੇ ਜਾਂਦੇ ਸਲਾਨੀਆਂ ਨੂੰ ਦੱਸਣ ਤਾਂ ਜੋ ਉਹ ਵੱਧ ਤੋਂ ਵੱਧ ਇਸ ਮੈਮੋਰੀਅਲ ਦੇ ਦਰਸ਼ਨ ਕਰ ਸਕਣ।