ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਲਗਾਏ ਗਏ ਜਨ ਸੁਵਿਧਾ ਕੈਂਪ

ਫ਼ਰੀਦਕੋਟ 15 ਫ਼ਰਵਰੀ,2024

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਤੇ ਦੁਆਰ ਮੁਹਿੰਮ ਦੇ ਤਹਿਤ ਅੱਜ ਬਲਾਕ ਫ਼ਰੀਦਕੋਟ ਦੇ ਪਿੰਡ ਚੱਕਬੋਦਲਾ, ਡੋਡ, ਚੱਕ ਸਾਹੂ, ਜਨੇਰੀਆ, ਕੋਟਕਪੂਰਾ ਬਲਾਕ ਦੇ ਵਾਰਡ ਨੰ- 11,ਪਿੰਡ ਨੱਥੇਵਾਲਾ,ਭੈਰੋਭੱਟੀ ਅਤੇ ਬਲਾਕ ਜੈਤੋ ਦੇ ਵਾਰਡ ਨੰ-9, ਪਿੰਡ ਲੰਭਵਾਲੀ ਅਤੇ ਸੁਰਘੂਰੀ ਵਿਖੇ ਜਨ ਸੁਵਿਧਾਤ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਇਸ ਮੁਹਿੰਮ ਤਹਿਤ 6 ਫਰਵਰੀ ਤੋਂ ਲਗਾਤਾਰ ਕੈਂਪ ਲੱਗ ਰਹੇ ਹਨ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲਕਦਮੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਵਾਉਣ ਵਿੱਚ ਸਹਾਈ ਸਿੱਧ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਾਰੀਆਂ 43 ਦੇ ਕਰੀਬ ਸੇਵਾਵਾਂ ਇਨ੍ਹਾਂ ਕੈਂਪਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਕੈਂਪ ਤੁਹਾਡੇ ਘਰ ਨੇੜੇ ਲੱਗਦਾ ਹੈ,  ਉਸ ਕੈਂਪ ਵਿਚ ਪਹੁੰਚ ਕੇ ਸਰਕਾਰੀ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਕਾਰਨ ਕਰਕੇ ਲੋਕ ਆਪਣੇ ਪਿੰਡ ਵਿੱਚ ਲਗਾਏ ਕੈਂਪ ਵਿੱਚ ਨਹੀਂ ਪਹੁੰਚ ਸਕੇ ਤਾਂ ਉਹ ਕਿਤੇ ਵੀ ਹੋਰ ਲੱਗ ਰਹੇ ਕੈਂਪ ਵਿੱਚ ਜਾ ਕੇ ਆਪਣਾ ਕੰਮ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਮਿਤੀ 16 ਫ਼ਰਵਰੀ ਨੂੰ ਬਲਾਕ ਫ਼ਰੀਦਕੋਟ ਦੇ ਵਾਰਡ ਨੰ- 12,13,14,15,( ਸਵੇਰੇ 10.00 ਤੋਂ 02.00) ਪਿੰਡ ਸੰਗਰਾਹੂਰ,ਡੱਲੇਵਾਲਾ ( ਸਵੇਰੇ 10.00 ਤੋਂ 12.00) ਸਿਮਰੇਵਾਲਾ, ਖਿਲਚੀਆਂ( ਦੁਪਹਿਰ 02.00 ਤੋਂ 04.00) ਬਲਾਕ ਕੋਟਕਪੂਰਾ ਦੇ ਵਾਰਡ ਨੰ-12 ਪਿੰਡ ਸਿਵੀਆਂ, ( ਸਵੇਰੇ 10.00 ਤੋਂ 12.00)  ਫਿੱਡੇ ਖੁਰਦ ( ਦੁਪਹਿਰ 02.00 ਤੋਂ 04.00) ਬਲਾਕ ਜੈਤੋ ਦੇ ਵਾਰਡ ਨੰ- 10 ਪਿੰਡ ਸੇਢਾ ਸਿੰਘ ਵਾਲਾ, ( ਸਵੇਰੇ 10.00 ਤੋਂ 12.00)   ਖੱਚੜਾਂ ( ਦੁਪਹਿਰ 02.00 ਤੋਂ 04.00) ਕੈਂਪ ਲਗਾਏ ਜਾਣਗੇ।

Leave a Reply

Your email address will not be published. Required fields are marked *