ਭਗਵੰਤ ਮਾਨ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਤੋਂ ਪ੍ਰਭਾਵਿੱਤ ਹੋ ਕੇ ਭਨੂੱਪਲੀ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ

ਨੰਗਲ 18 ਮਈ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਲੋਕ ਪੱਖੀ ਫੈਸਲਿਆ ਅਤੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿੱਤ ਹੋ ਕੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਭਨੂੱਪਲੀ ਪਿੰਡ ਦੀ ਪੰਚਾਇਤ ਦੇ ਸਰਪੰਚ ਮਮਤਾ ਦੇਵੀ, ਪੰਚ ਸੁਰਿੰਦਰ ਕੌਰ, ਪੰਚ ਭੋਲੀ ਦੇਵੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੁਲਿਅਤ ਕੀਤੀ ਹੈ। ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੀ ਮਜੂਦਗੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਆਗੂਆ ਨੇ ਕਿਹਾ ਕਿ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਿਆਪਕ ਅਭਿਆਨ ਚਲਾਕੇ ਕੇ ਸਾਡੇ ਸੂਬੇ ਦੀ ਜੀਵਨ ਧਾਰਾ ਦੀ ਰਾਖੀ ਕੀਤੀ ਹੈ ਉਸ ਤੋਂ ਪ੍ਰਭਾਵਿੱਤ ਹੋ ਕੇ ਅਸੀਂ ਇਹ ਫੈਸਲਾ ਲਿਆ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਨੂੰ ਆਪਣਾ ਸਮਰਥਨ ਦੇ ਕੇ ਇਕ ਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ ਇਸ ਤੋਂ ਪਹਿਲਾ ਭਨੂੱਪਲੀ ਪੰਚਾਇਤ ਮੈਂਬਰ ਮਨੂ ਪੁਰੀ, ਬਲਾਕ ਪ੍ਰਧਾਨ ਭਨੂਪੱਲੀ ਦੀਪਕ ਸੋਨੀ, ਬਲਾਕ ਪ੍ਰਧਾਨ ਜਿੰਦਵੜੀ ਜ਼ਸਪਾਲ ਸਿੰਘ ਢਾਹੇ, ਪਰਮਜੀਤ ਪੰਮੀ, ਬਲਾਕ ਪ੍ਰਧਾਨ ਬ੍ਰਹਮਪੁਰ ਪੰਮੂ ਢਿਲੋ, ਕੁਲਵੀਰ ਸਿੰਘ ਭਨੂੱਪਲੀ ਨੇ ਕਿਹਾ ਕਿ ਭਨੂੱਪਲੀ ਦਾ ਵਿਕਾਸ ਹੁਣ ਹੋਰ ਤੇਜੀ ਨਾਲ ਹੋਵੇਗਾ।
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਪਾਣੀਆਂ ਦੀ ਲੜਾਈ ਅਸੀਂ ਆਪਣੇ ਜਰਨੈਲ ਪੰਜਾਬ ਦੇ ਮੁੱਖੀ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੁਰੂ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ ਹੈ, ਸਾਡੇ ਸੂਬੇ ਕੋਲ ਵਾਧੂ ਪਾਣੀ ਨਹੀਂ ਹੈ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣਾ ਹੈ। ਚੰਗਰ ਦੇ ਨਿਮ ਪਹਾੜੀ ਖੇਤਰ ਵਿੱਚ ਹੁਣ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ।ਸਾਡੀ ਸੈਕੜੇ ਏਕੜ ਜਮੀਨ ਜ਼ੋ ਪਹਿਲਾਂ ਪਾਣੀ ਕਾਰਨ ਬੰਜਰ ਹੋ ਰਹੀ ਸੀ ਉਸਨੂੰ ਹਰਿਆ ਭਰਿਆ ਕਰ ਰਹੇ ਹਾਂ।ਪੰਜਾਬ ਦਾ ਜਮੀਨ ਹੇਠਾਂ ਪਾਣੀ ਬਚਾਉਣਾ ਹੈ, ਉਹਨਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾ ਨੂੰ ਹੇਠ ਪੱਧਰ ਤੱਕ ਲਾਗੂ ਕਰਨ ਲਈ ਪੰਚਾਇਤ ਦਾ ਸਹਿਯੋਗ ਬਹੁਤ ਜਰੂਰੀ ਹੈ।ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਭਨੂੱਪਲੀ ਪੰਚਾਇਤ ਨੇ ਇਲਾਕਾ ਵਾਸੀਆਂ ਦੇ ਹਿੱਤਾਂ ਨੁੰ ਧਿਆਨ ਵਿੱਚ ਰੱਖਦੇ ਹੋਏ ਸਹੀ ਫੈਸਲਾ ਲਿਆ ਹੈ।ਇਹਨਾਂ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਰਹੇਗੀ।

Leave a Reply

Your email address will not be published. Required fields are marked *