ਕ੍ਰਾਈਮ ਬ੍ਰਾਂਚ ਦੀ ਵੱਡੀ ਕਾਮਯਾਬੀ, 5 ਕਰੋੜ ਦੀ ਫਿਰੌਤੀ ਮਾਮਲੇ ‘ਚ ਦੋ ਗ੍ਰਿਫਤਾਰੀ- ਗਗਨ ਅਜੀਤ ਸਿੰਘ

ਮਾਲੇਰਕੋਟਲਾ 20 ਅਪ੍ਰੈਲ :

ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 19 ਅਪ੍ਰੈਲ 2025 ਨੂੰ ਕਪਤਾਨ ਪੁਲਿਸ ਇੰਨਵੈਸਟੀਗੇਸਨ ਸਤਪਾਲ ਸ਼ਰਮਾ ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮਾਲੇਰਕੋਟਲਾ ਕੁਲਦੀਪ ਸਿੰਘ ਨਿਗਰਾਨੀ ਹੇਠ ਇੰਸਪੈਕਟਰ ਮਨਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-1 ਮਾਲੇਰਕੋਟਲਾ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ।

ਉਨ੍ਹਾਂ ਦੱਸਿਆ ਕਿ ਉਕਤ ਟੀਮ ਵਲੋਂ 12 ਅਪ੍ਰੈਲ 2025 ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਬਲਤੇਜ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਮਾਡਲ ਟਾਊਨ ਨੇੜੇ ਲੁਧਿਆਣਾ ਬਾਈਪਾਸ ਮਾਲੇਰਕੋਟਲਾ ਥਾਣਾ ਸਿਟੀ-1 ਮਾਲੇਰਕੋਟਲਾ ਨੂੰ +1(905)5147567 ਤੋਂ ਵਟਸਐਪ ਰਾਹੀਂ ਮੁੱਦਈ ਬਲਤੇਜ ਸਿੰਘ ਦੇ ਮੋਬਾਈਲ ਨੰਬਰ 87288-07000 ਪਰ ਕਾਲ ਕਰਕੇ ਕਰੀਬ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਮੁਕੱਦਮਾ ਨੰਬਰ 67 ਮਿਤੀ 12.04.25 ਅ/ਧ 308(2),351(4),62 BNS ਥਾਣਾ ਸਿਟੀ-1 ਮਾਲੇਰਕੋਟਲਾ ਦਰਜ ਰਜਿਸਟਰ ਕੀਤਾ ਗਿਆ ਸੀ, ਦੌਰਾਨੇ ਤਫ਼ਤੀਸ਼ ਥਾਣਾ ਸਿਟੀ-1 ਮਾਲੇਰਕੋਟਲਾ ਦੀ ਪੁਲਿਸ ਵੱਲੋਂ ਸਾਈਬਰ ਸੈੱਲ ਮਾਲੇਰਕੋਟਲਾ ਦੀ ਮਦਦ ਨਾਲ ਦੋਸ਼ੀਆਂ ਵੱਲੋਂ ਮੁੱਦਈ ਬਲਤੇਜ ਸਿੰਘ ਉਕਤ ਨੂੰ ਕੀਤੀ ਵਟਸਐੱਪ ਕਾਲ ਦੇ ਨੰਬਰਾਂ ਨੂੰ ਟਰੇਡ ਕਰਕੇ ਮੁਕੱਦਮਾ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਹਾਕਮ ਸਿੰਘ ਵਾਸੀ ਬੁਆਣੀ ਥਾਣਾ ਦੋਰਾਹਾ ਅਤੇ ਲਵਪ੍ਰੀਤ ਸਿੰਘ ਉਰਫ਼ ਵਿਕੀ ਪੁੱਤਰ ਲਛਮਣ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾਂ ਪਿੰਡ ਬੁਟਾਹਰੀ ਥਾਣਾ ਡੇਹਲੋ ਜ਼ਿਲ੍ਹਾ ਲੁਧਿਆਣਾ ਨੂੰ ਦੋਸ਼ੀ ਨਾਮਜ਼ਦ ਕਰਕੇ ਹਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ, ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਹੋਰ ਅਜਿਹੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿੰਨਾ ਦੀ ਪੁੱਛਗਿੱਛ ਤੋਂ ਅਜਿਹੇ ਹੋਰ ਮੁਕੱਦਮਿਆਂ ਦੇ ਟਰੇਡ ਹੋਣ ਦੀ ਆਸ ਹੈ, ਤਫ਼ਤੀਸ਼ ਜਾਰੀ ਹੈ।

ਦੋਸ਼ੀਆਂ ਦੇ ਨਾਮ:  1. ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਹਾਕਮ ਸਿੰਘ ਵਾਸੀ ਬੁਆਣੀ ਥਾਣਾ ਦੋਰਾਹਾ ਪੁਲਿਸ ਜ਼ਿਲ੍ਹਾ ਖੰਨਾ

                2. ਲਵਪ੍ਰੀਤ ਸਿੰਘ ਉਰਫ਼ ਵਿਕੀ ਪੁੱਤਰ ਲਛਮਣ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾਂ ਪਿੰਡ ਬੁਟਾਹਰੀ

               ਥਾਣਾ ਡੇਹਲੋ ਜ਼ਿਲ੍ਹਾ ਲੁਧਿਆਣਾ

Leave a Reply

Your email address will not be published. Required fields are marked *