ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਾਮ ਨੋਮੀ ਮੋਕੇ ਸ਼ੋਭਾ ਯਾਤਰਾ ਵਿੱਚ ਕੀਤੀ ਸ਼ਿਰਕਤ

ਸ਼੍ਰੀ ਅਨੰਦਪੁਰ ਸਾਹਿਬ 06 ਅਪ੍ਰੈਲ ()

ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬੀਤੇ ਦਿਨੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਨਾਤਨ ਧਰਮ ਸਭਾ ਵੱਲੋਂ ਸਜਾਈ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਗਈ।ਇਸ ਮੋਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੂਹ ਸੰਗਤਾਂ ਨੂੰ ਰਾਮ ਨੋਮੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

      ਇਸ ਮੋਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਵੱਖ ਵੱਖ ਥਾਵਾਂ ਤੇ ਰਾਮ ਨੋਮੀ ਦਾ ਪਵਿੱਤਰ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਨਸਾਨ ਦੇ ਜਰੂਰੀ ਰੁਝੇਵਿਆਂ ਦੇ ਨਾਲ ਨਾਲ ਧਾਰਮਿਕ ਸਮਾਗਮਾਂ ਅਤੇ ਸਮਾਜਿਕ ਕਾਰਜਾਂ ਵਿੱਚ ਵੱਧ ਚੜ ਕੇ ਭਾਗ ਲੈਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ,ਸੰਗਠਨਾਂ ਅਤੇ ਇਨਾਂ ਦੇ ਆਗੂਆਂ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਮੁੱਖਤਾ ਤੇ ਉਪਲੱਬਧ ਕਰਵਾਈਆਂ ਜਾਣਗੀਆਂ ਅਤੇ ਵਿਕਾਸ ਦੇ ਨਾਲ ਨਾਲ ਇਲਾਕਾ ਵਾਸੀਆਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਵੀ ਉਪਰਾਲੇ ਕਰ ਰਹੇ ਹਾਂ।ਉਨ੍ਹਾਂ ਨੇ ਕਿਹਾ ਕਿ ਮੇਰੇ ਹਲਕੇ ਦੇ ਕਣ ਕਣ ਵਿੱਚ ਧਾਰਮਿਕ ਰੰਗਤ ਹੈ, ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਇਸ ਪਵਿੱਤਰ ਧਰਤੀ ਦੀ ਸੇਵਾ ਦਾ ਮਾਣ ਮਿਲਿਆ ਹੈ।ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਪੰਡਿਤ ਹਰੀਓਮ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

      ਇਸ ਮੌਕੇ ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ,ਅਖਿਲ ਕੌਸ਼ਲ,ਮੁਨੀਸ਼ ਕੌਸ਼ਲ,ਆਸ਼ੂ ਧੀਮਾਨ,ਮੁਨੀਸ਼ ਕੇਅਰਪਾਲ,ਨਿੰਨੂ ਪੰਡਿਤ ਜੀ,ਮੁਕੇਸ਼ ਕੁਮਾਰ ਸ਼ੰਨੂ, ਚੰਦਨ ਸ਼ਰਮਾ,ਮਨੋਜ ਗਾਂਧੀ,ਨਿਤਿਨ ਸ਼ਰਮਾ ਤੇ ਹੋਰ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *