ਸ੍ਰੀ ਅਨੰਦਪੁਰ ਸਾਹਿਬ 12 ਮਾਰਚ ()
ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, 049 ਅਨੰਦਪੁਰ ਸਾਹਿਬ, ਜਸਪ੍ਰੀਤ ਸਿੰਘ, ਪੀ.ਸੀ.ਐਸ. ਵੱਲੋਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅੱਜ ਮੀਟਿੰਗ ਕਰਕੇ ਵੋਟਰ ਸੂਚੀ, ਚੋਣਾਂ ਕੰਡਕਟ ਕਰਨ, ਬੀ.ਐਲ.ਏ. ਦੀ ਨਿਯੁਕਤੀ, ਸ਼ਿਕਾਇਤ ਨਿਵਾਰਣ ਅਤੇ ਚੋਣਾਂ ਸਬੰਧੀ ਕਿਸੇ ਵੀ ਪ੍ਰਕਾਰ ਦੇ ਹੋਰ ਮੁੱਦਿਆਂ ਪ੍ਰਤੀ ਸੁਝਾਅ ਲਏ ਗਏ।
ਇਸ ਦੌਰਾਨ ਉਨਾਂ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਉਨਾਂ ਵੱਲੋਂ ਦਿੱਤੇ ਜਾਣ ਵਾਲੇ ਸੁਝਾਵਾਂ ਤੇ ਅਮਲ ਕੀਤਾ ਜਾਵੇਗਾ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਜੋ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਉਹ ਬੂਥ ਲੈਵਲ ਤੇ ਚੋਣਾਂ ਸਬੰਧੀ ਮੁੱਢਲੀ ਪ੍ਰਕਿਰਿਆ ਨਾਲ ਜੁੜ ਕੇ ਸਮੂਹ ਪ੍ਰਕਿਰਿਆ ਤੇ ਨਜ਼ਰਸਾਨੀ ਕਰ ਸਕਦੇ ਹਨ। ਇਸ ਤੋਂ ਇਲਾਵਾ ਚੋਣਾਂ ਦੌਰਾਨ ਸ਼ਿਕਾਇਤ ਨਿਵਾਰਣ ਸਬੰਧੀ ਸੁਝਾਅ ਦੇਣ ਲਈ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਵੀ ਕੀਤੀ। ਇਸ ਮੀਟਿੰਗ ਦੌਰਾਨ ਤਹਿਸੀਲਦਾਰ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਸੁਮੀਤ ਸਿੰਘ ਢਿੱਲੋਂ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਦਵਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਵੱਲੋਂ ਜਤਿੰਦਰ ਸਿੰਘ ਅਠਵਾਲ ਅਤੇ ਪ੍ਰਤਾਪ ਸਿੰਘ, ਸੀਪੀਆਈ (ਐਮ) ਵੱਲੋਂ ਸੁਰਜੀਤ ਸਿੰਘ ਢੇਰ, ਕਾਂਗਰਸ (ਆਈ) ਵੱਲੋਂ ਰਮੇਸ਼ ਦਸਗਰਾਈਂ ਅਤੇ ਪ੍ਰੇਮ ਸਿੰਘ ਬਾਸੋਵਾਲ, ਸ੍ਰੋਮਣੀ ਅਕਲੀ ਦਲ(ਬ) ਵੱਲੋਂ ਸੰਦੀਪ ਸਿੰਘ ਕਲੋਤਾ, ਬਹੁਜਨ ਸਮਾਜ ਪਾਰਟੀ ਵੱਲੋਂ ਜੋਗਿੰਦਰ ਸਿੰਘ ਹਾਜਰ ਆਏ।