ਸ੍ਰੀ ਅਨੰਦਪੁਰ ਸਾਹਿਬ 06 ਮਾਰਚ ()
ਹੋਲਾ ਮਹੱਲਾ ਤਿਉਹਾਰ ਮੌਕੇ 10 ਤੋ 15 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ ਪ੍ਰਸਾਸ਼ਨ ਵੱਲੋਂ ਢੁਕਵੇ ਪ੍ਰਬੰਧ ਕੀਤੇ ਗਏ ਹਨ। ਸੁਚਾਰੂ ਟ੍ਰੈਫਿਕ ਵਿਵਸਥਾ ਲਈ ਗੁਰੂ ਨਗਰੀ ਨੂੰ ਆਉਣ ਵਾਲੇ ਸਾਰੇ ਮਾਰਗਾਂ ਦੀ ਮੁਰੰਮਤ ਦਾ ਕੰਮ ਤੇਜੀ ਨਾਲ ਕਰਵਾਇਆ ਜਾ ਰਿਹਾ ਹੈ।
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਤੇ ਉਚੇਰੀ ਸਿੱਖਿਆ, ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਰੂਪਨਗਰ ਦੇ ਆਦੇਸ਼ਾ ਅਨੁਸਾਰ ਲੋਕ ਨਿਰਮਾਣ ਵਿਭਾਗ ਅਤੇ ਨਗਰ ਕੋਸਂਲਾਂ ਦੇ ਅਧਿਕਾਰੀ ਇਨ੍ਹਾਂ ਨਗਰਾਂ ਨੂੰ ਆਉਣ ਵਾਲੇ ਸਾਰੇ ਮੁੱਖ ਮਾਰਗਾਂ ਤੇ ਅੰਦਰੂਨੀ ਸੜਕਾਂ ਦੀ ਤੇਜੀ ਨਾਲ ਮੁਰੰਮਤ ਕਰਵਾ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੋ ਰੂਪਨਗਰ ਅਤੇ ਨੰਗਲ ਤੱਕ ਜਾਣ ਵਾਲੇ ਨੈਸ਼ਨਲ ਹਾਈਵੇ, ਅਗੰਮਪੁਰ ਵੱਲ ਜਾਣ ਵਾਲੇ ਮਾਰਗ ਤੇ ਬਣੇ ਪੁੱਲ ਅਤੇ ਮਾਤਾ ਸ੍ਰੀ ਨੈਣਾ ਦੇਵੀ ਵੱਲੋਂ ਜਾਣ ਵਾਲੇ ਮਾਰਗ ਤੇ ਪੁੱਲਾਂ ਦੀ ਮੁਰੰਮਤ ਤੇ ਪੈਚ ਵਰਕ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਇਸੇ ਤਰਾਂ ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਅਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀਆਂ ਅੰਦਰੂਨੀ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਸੁਚਾਰੂ ਟ੍ਰੈਫਿਕ ਵਿਵਸਥਾ ਲਈ ਕੀਤੇ ਜਾ ਰਹੇ ਮੁਰੰਮਤ ਦੇ ਕੰਮ ਤੋ ਇਲਾਵਾ ਹੋਲਾ ਮਹੱਲਾ ਤਿਉਹਾਰ ਮੋਕੇ ਮੇਲਾ ਖੇਤਰ ਦੇ ਵਿੱਚ ਅਤੇ ਆਲੇ ਦੁਆਲੇ ਕੁੱਲ 22 ਪਾਰਕਿੰਗਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਵਿੱਚ ਕੁਝ ਪਾਰਕਿੰਗਾਂ ਨਵੀਆਂ ਹਨ, ਜਿਸ ਨਾਲ ਆਵਾਜਾਈ ਦਾ ਦਬਾਅ ਘੱਟ ਹੋਵੇਗਾ। ਇਨ੍ਹਾਂ ਪਾਰਕਿੰਗਾਂ ਤੋ ਮੁਫਤ ਸ਼ਟਲ ਬੱਸ ਸਰਵਿਸ ਤੇ ਪਹਿਲੀ ਵਾਰ ਈ-ਰਿਕਸ਼ਾ ਦੀ ਸਹੂਲਤ ਮਿਲੇਗੀ। ਕਾਰਜਕਾਰੀ ਇੰਜ਼ੀਨਿਅਰ ਲੋਕ ਨਿਰਮਾਣ ਵਿਭਾਗ ਸ੍ਰੀ ਵਿਵੇਕ ਦੁਰੇਜਾ ਅਤੇ ਸੈਂਟਰਲ ਵਰਕਸ ਦੇ ਕਾਰਜਕਾਰੀ ਇੰਜੀਨਿਅਰ ਸੰਦੀਪ ਕੁਮਾਰ ਲਗਾਤਾਰ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜਾ ਲੈ ਰਹੇ ਹਨ। 7 ਮਾਰਚ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਸਮੁੱਚੇ ਮੇਲਾ ਖੇਤਰ ਦਾ ਦੌਰਾ ਕਰਨਗੇ ਤੇ ਰੀਵਿਊ ਮੀਟਿੰਗ ਕੀਤੀ ਜਾਵੇਗੀ।
—