“ਮਾਨਸਿਕ ਸਿਹਤ, ਇਲਾਜ ਅਤੇ ਬਜ਼ੁਰਗਾਂ ਦੀ ਦੇਖਭਾਲ” ਵਿਸ਼ੇ ‘ਤੇ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ

ਕੀਰਤਪੁਰ ਸਾਹਿਬ  06 ਮਾਰਚ  ()

ਡਾ: ਤਰਸੇਮ ਸਿੰਘ ਦੇ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਰਤਪੁਰ ਸਾਹਿਬ ਸਥਿਤ ਮੁੱਢਲੇ ਸਿਹਤ ਕੇਂਦਰ ਵਿਚ ਆਸ਼ਾ ਵਰਕਰਾਂ ਲਈ “ਮਾਨਸਿਕ ਸਿਹਤ, ਇਲਾਜ ਅਤੇ ਬਜ਼ੁਰਗਾਂ ਦੀ ਦੇਖਭਾਲ” ਵਿਸ਼ੇ ‘ਤੇ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਅੱਜ ਸ਼ੁਰੂ ਹੋ ਗਿਆ ਹੈ।

     ਡਾ: ਦਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਚਲਾਏ ਗਏ ਇਸ ਪ੍ਰੋਗਰਾਮ ਦਾ ਉਦੇਸ਼ ਆਸ਼ਾ ਵਰਕਰਾਂ ਅਤੇ ਆਸ਼ਾ ਫ਼ੈਸਿਲੀਟੇਟਰ ਦੀ ਸਮਝ ਅਤੇ ਯੋਗਤਾ ਵਿਚ ਵਾਧਾ ਕਰਨਾ ਹੈ ਤਾਂ ਜੋ ਉਹ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਦੀਆਂ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧੇਰੇ ਬਾਰੀਕੀ ਨਾਲ ਸਮਝ ਸਕਣ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦੀ ਮੱਦਦ ਮੁਹੱਇਆਂ ਕਰਵਾਈ ਜਾ ਸਕੇ।

     ਡਾ.ਦਲਜੀਤ ਕੌਰ ਨੇ ਕਿਹਾ ਕਿ ਅਕਸਰ ਤਣਾਅ ਅਤੇ ਉਦਾਸੀ ਨੂੰ ਬਿਮਾਰੀ ਨਹੀਂ ਮੰਨਿਆ ਜਾਂਦਾ ਜਦਕਿ ਉਦਾਸੀ ਵਰਗੀ ਸਮੱਸਿਆ ਨੂੰ ਸਵੀਕਾਰਨਾ ਅਤੇ ਉਸ ਦਾ ਹੱਲ ਲੱਭਣਾ ਲੁਕਾਉਣ ਵਾਲੀ ਗੱਲ ਨਹੀਂ। ਉਹਨਾਂ ਕਿਹਾ ਕਿ ਜੇ ਅਸੀਂ ਸਹੀ ਸਮੇਂ ‘ਤੇ ਮਾਨਸਿਕ ਸਿਹਤ ਵਿੱਚ ਉਤਰਾਅ -ਚੜ੍ਹਾਅ ਨੂੰ ਪਛਾਣ ਕੇ ਲੋੜੀਂਦੀ ਸਹਾਇਤਾ ਲੈਣ ਤੋਂ ਪਰਹੇਜ਼ ਕਰਦੇ ਹਾਂ, ਤਾਂ ਇਹ ਸਾਡੀ ਮਾਨਸਿਕ ਸਿਹਤ ‘ਤੇ ਡੂੰਘਾ ਅਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ।

        ਇਸ ਮੌਕੇ ਬਲਾਕ ਐਜੂਕੇਟਰ ਰਤਿਕਾ ਉਬਰਾਏ ਤੇ ਸੀ.ਐਚ.ਓ ਗਗਨਦੀਪ ਕੌਰ ਨੇ ਅੱਜ 40 ਆਸ਼ਾਂ ਵਰਕਰਾਂ ਅਤੇ ਆਸ਼ਾ ਫ਼ੈਸਿਲੀਟੇਟਰ ਨੂੰ ਸਿਖਲਾਈ ਦੇਣ ਦੇ ਨਾਲ-ਨਾਲ  ਉਹਨਾਂ  ਨੂੰ ਮਰੀਜ਼ਾਂ ਦੀ ਮਾਨਸਿਕ ਸਿਹਤ ਵਿਚ ਸੁਧਾਰ ਲਿਆਉਣ ਵਿੱਚ ਸਹਾਈ ਢੰਗ-ਤਰੀਕਿਆਂ  ਬਾਰੇ ਜਾਣਕਾਰੀ ਦਿੱਤੀ।

      ਇਸ ਮੌਕੇ ਬਲਾਕ ਐਸ.ਆਈ ਸਿਕੰਦਰ ਸਿੰਘ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਆਸ਼ਾ ਵਰਕਰਾਂ ਨੂੰ ਬਜ਼ੁਰਗਾਂ ਦੀ ਦੇਖਭਾਲ, ਇਲਾਜ ਅਤੇ ਉਹਨਾਂ ਦੀ ਮਾਨਸਿਕ ਸਿਹਤ ਸਬੰਧੀ ਸਿੱਖਿਅਤ ਕਰਕੇ ਬੁਢਾਪੇ ‘ਚ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕਰਨਾ ਹੈ। ਇਸ ਮੌਕੇ ਸੀ.ਓ ਭਰਤ ਕਪੂਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

Leave a Reply

Your email address will not be published. Required fields are marked *