ਸੜਕ ਸੁਰੱਖਿਆ ਮਹੀਨਾ ਤਹਿਤ ਸੜਕਾਂ ਦੀ ਉੱਚ ਦਰਜਾ ਬੰਦੀ (ਅਪਗ੍ਰੇਡੇਸ਼ਨ) ਦਾ ਕੰਮ ਕੀਤਾ ਸ਼ੁਰੂ

ਫ਼ਰੀਦਕੋਟ 06 ਫ਼ਰਵਰੀ,2024

ਜ਼ਿਲਾ ਪ੍ਰਸ਼ਾਸਨ ਵੱਲੋਂ ਸੜਕ ਸੁਰੱਖਿਆ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੇ ਚਲਦਿਆਂ ਪੀ.ਡਬਲਿਓ.ਡੀ. ਬੀ.ਐਂਡ.ਆਰ ਅਤੇ ਮੰਡੀ ਬੋਰਡ ਵੱਲੋਂ ਸੜਕੀ ਆਵਾਜਾਈ ਨੂੰ ਦਰੁਸਤ ਰੱਖਣ ਦੇ ਮੰਤਵ ਨਾਲ ਸੜਕਾਂ ਦੀ  ਉੱਚ ਦਰਜਾ ਬੰਦੀ (ਅਪਗ੍ਰੇਡੇਸ਼ਨ) ਦਾ ਕੰਮ ਕੀਤਾ ਜਾ ਰਿਹਾ ਹੈ।

ਐਕਸੀਅਨ ਮੰਡੀ ਬੋਰਡ ਸ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਹੁਕਮਾਂ ਤੇ ਸੜਕਾਂ ਦੇ ਆਲੇ ਦੁਆਲੇ ਬਰਮਾ, ਟੋਇਆ ਅਤੇ ਇਸ ਤਰ੍ਹਾਂ ਦੇ ਹੋਰ ਇੰਜੀਨੀਅਰਿੰਗ ਨੁਕਸ ਦੂਰ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਛੋਟੇ-ਛੋਟੇ ਟੋਇਆ ਕਾਰਨ ਵੀ ਕਈ ਵਾਰ ਬੜੇ ਵੱਡੇ ਅਤੇ ਗੰਭੀਰ ਹਾਦਸੇ ਵਾਪਰ ਜਾਂਦੇ ਹਨ। ਜਿਸ ਵਿੱਚ ਕੇਵਲ ਹੈਲਮਟ ਨਾ ਪਾਉਣ ਕਾਰਨ ਸਿਰ ਦੀ ਸੱਟ ਲੱਗਣ ਕਾਰਨ ਮੌਤ ਵੀ ਹੋ ਜਾਂਦੀ ਹੈ।

ਸੜਕ ਯਾਤਾਯਾਤ ਅਤੇ ਹਾਈਵੇ ਮੰਤਰਾਲੇ ਭਾਰਤ ਸਰਕਾਰ ਦੀ ਇੱਕ ਰਿਪੋਰਟ ਮੁਤਾਬਿਕ ਛੋਟੇ ਵੱਡੇ ਟੋਇਆ ਕਾਰਨ ਸੜਕ ਹਾਦਸਿਆਂ ਵਿੱਚ 25% ਵਾਧਾ ਹੋਇਆ ਹੈ। ਇਸ ਸੜਕ ਸੁਰੱਖਿਆ ਮਹੀਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਜਿੱਥੇ ਹੈਲਮਟ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਉੱਥੇ ਨਾਲ ਹੀ ਚਾਰ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਸੀਟ ਬੈਲਟ ਲਾਜ਼ਮੀ ਤੌਰ ਤੇ ਲਗਾਉਣ ਲਈ ਵੀ ਅਪੀਲ ਕੀਤੀ ਜਾ ਰਹੀ ਹੈ।

ਇਸ ਸਬੰਧੀ ਸਮੂਹ ਵਿਭਾਗਾਂ ਵੱਲੋਂ ਰੋਜ਼ਾਨਾ ਪੱਧਰ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਸੜਕੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਵਾਪਰ ਰਹੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।

Leave a Reply

Your email address will not be published. Required fields are marked *