ਅਜਨਾਲਾ 23 ਫਰਵਰੀ
ਬੀਤੇ ਕੱਲ੍ਹ ਅਜਨਾਲਾ ਸੱਕੀ ਨਾਲਾ ਪੁੱਲ ‘ਤੇ ਟਰੈਕਟਰ ਟਰਾਲੀ ਅਤੇ ਬੱਸ ਵਿਚਾਲੇ ਹੋਈ ਦੁਰਘਟਨਾਂ ‘ਚ ਮਾਰੇ ਗਏ 42 ਸਾਲਾ ਕਿਸਾਨ ਬਲਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪਰਿਵਾਰ ਦੀ ਆਰਥਿਕ ਸਹਾਇਤਾ ਕਰੇਗੀ ਉਹਨਾਂ ਕਿਹਾ ਕਿ ਬੀਤੀ ਰਾਤ ਵਾਪਰੇ ਇਸ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਲੱਗਾ ਅਤੇ ਅੱਜ ਮੈਂ ਮੌਕੇ ‘ਤੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਹਾਦਸੇ ਦਾ ਕਾਰਨ ਪੁੱਲ ਦੀ ਘੱਟ ਚੌੜਾਈ ਸੀ। ਉਹਨਾਂ ਕਿਹਾ ਕਿ ਅਸੀਂ ਇਸ ਪੁਲ ਨੂੰ ਚੌੜਾ ਵੀ ਕਰਾਂਗੇ ਅਤੇ ਬਲਜੀਤ ਸਿੰਘ ਦੇ ਪਰਿਵਾਰ ਦੀ ਵੀ ਪੂਰੀ ਮਦਦ ਕਰਾਂਗੇ।
ਸ ਧਾਲੀਵਾਲ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਕਮਾਊ ਮੈਂਬਰ ਦੇ ਤੁਰ ਜਾਣ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਤਾਂ ਟੁੱਟਦਾ ਹੀ ਹੈ, ਇਸ ਦੇ ਨਾਲ ਨਾਲ ਪਰਿਵਾਰ ਆਰਥਿਕ ਤੌਰ ਤੇ ਵੀ ਟੁੱਟ ਜਾਂਦਾ ਹੈ। ਇਸ ਲਈ ਜਰੂਰੀ ਹੈ ਕਿ ਸਰਕਾਰ ਇਹਨਾਂ ਦੀ ਸੰਭਵ ਮਦਦ ਕਰੇ ਤਾਂ ਜੋ ਇਹ ਮੁੜ ਪੈਰਾਂ ਤੇ ਖੜੇ ਹੋ ਸਕਣ।