ਟਰੈਫਿਕ ਐਜੂਕੇਸ਼ਨ ਸੈੱਲ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਟਰਾਂਸਪੋਰਟ ਡਰਾਈਵਰਾਂ ਨਾਲ ਟਰੈਫਿਕ ਨਿਯਮਾ ਸਬੰਧੀ ਲਗਾਇਆ ਸੈਮੀਨਾਰ

ਅੰਮ੍ਰਿਤਸਰ 5 ਫਰਵਰੀ 2024–

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵਲੋ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਟਰਾਂਸਪੋਰਟ ਡਰਾਈਵਰਾਂ ਨਾਲ ਟਰੈਫਿਕ ਨਿਯਮਾ ਸਬੰਧੀ ਇਕ ਸੈਮੀਨਾਰ ਆਯੋਜਿਤ ਕੀਤਾ। ਜਿਸ ਵਿਚ ਉਹਨਾਂ ਨੂੰ ਟਰੈਫਿਕ ਦੌਰਾਨ ਹੋਣ ਵਾਲੇ ਹਾਦਸਿਆਂ ਤੋ ਜਾਗਰੂਕ ਕੀਤਾ ਤਾਂ ਜੋ ਸੜਕ ਤੇ ਹੋਣ ਵਾਲੇ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇਉਹਨਾਂ ਨੂੰ ਦੱਸਿਆ ਕਿ ਆਪਣੇ ਵਹੀਕਲਾ ਨੂੰ ਘਟ ਰਫ਼ਤਾਰ ਵਿਚ ਚਲਾਓਜਿਵੇਂ ਕੇ ਉਹਨਾਂ ਨੂੰ ਡਿਜੀਲੋਕਰ ਬਾਰੇ ਦੱਸਿਆਡਿਊਟੀ ਤੇ ਆਉਣ ਅਤੇ ਜਾਣ ਸਮੇ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਲਾਲ ਬੱਤੀ ਦੀ ਉਲੰਘਣਾ ਨਾ ਕਰਨਆਪਣੇ ਵਹੀਕਲ ਦੇ ਸਾਰੇ ਕਾਗਜ਼ ਪੂਰੇ ਰੱਖਣਹਮੇਸ਼ਾ ਚਾਰ ਪਹੀਆ ਵਾਹਨ ਚਲਾਉਂਦੇ ਸਮੇ ਖ਼ਾਸ ਤੌਰ ਤੇ ਸੀਟ ਬੈਲਟ ਲਗਾ ਕੇ ਰੱਖਣਾਮੋਬਾਈਲ ਫ਼ੋਨ ਦੀ ਵਰਤੋ ਨਾ ਕਰਨਾਰੋਂਗ ਸਾਈਡ ਨਹੀ ਚੱਲਣਾ ਅਤੇ ਸਵਾਰੀਆ ਅਤੇ ਭਾਰ ਢੋਣ ਵਾਲੀਆ ਗੱਡੀਆ ਤੇ ਉਹਨਾ ਦੀ ਸਮਰੱਥਾ ਦੇ ਅਨੁਸਾਰ ਸਵਾਰੀਆ ਅਤੇ ਭਾਰ ਢੋਣ੍ਹ। ਇਸ ਮੌਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਟਰਾਂਸਪੋਰਟ ਦੇ ਇੰਚਾਰਜ ਸ: ਨਿਰਮਲ ਸਿੰਘਸ: ਕਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋ ਇਲਾਵਾ ਫੋਰ ਐੱਸ ਕਾਲਜ ਆਫ ਕਾਮਰਸ ਐਂਡ ਅਲਾਈਡ ਸਟੱਡੀ ਕਸ਼ਮੀਰ ਐਵਿਨਿਊ ਅੰਮ੍ਰਿਤਸਰ ਵਿਖੇ ਬੱਚਿਆ ਨਾਲ ਟਰੈਫਿਕ ਸੈਮੀਨਾਰ ਕੀਤਾ ਅਤੇ ਬੱਚਿਆ ਨੂੰ ਟਰੈਫਿਕ ਨਿਯਮਾ ਪ੍ਰਤੀ ਜਾਗਰੂਕ ਕੀਤਾ। ਬੱਚਿਆ ਨੂੰ 18 ਸਾਲ ਤੋ ਘਟ ਉਮਰ ਦੇ ਬੱਚਿਆ ਨੂੰ ਵਹੀਕਲ ਨਾ ਚਲਾਉਣ ਬਾਰੇ ਪ੍ਰੇਰਿਤ ਕੀਤਾ। ਉਹਨਾਂ ਨੂੰ 2 ਪਹੀਆ ਵਾਹਨ ਚਲਾਉਣ ਸਮੇ ਹੈਲਮੇਟ ਦੀ ਵਰਤੋ ਕਰਨ ਲਈ ਦੱਸਿਆ ਗਿਆਫਸਟ ਏਡ ਕਿੱਟ ਬਾਰੇ ਦੱਸਿਆ। ਉਹਨਾਂ ਨੂੰ ਕਿਸੇ ਵੀ ਤਰਾ ਦਾ ਨਸ਼ਾ ਕਰਕੇ ਕੋਈ ਵੀ ਵਹੀਕਲ ਨਾ ਚਲਾਉਣ ਬਾਰੇ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਨਸ਼ਿਆ ਅਤੇ ਮੋਰਲ ਵੈਲਯੂ ਬਾਰੇ ਦੱਸਿਆ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਸਵਿਤਾ ਖੰਨਾ ਹਾਜ਼ਰ ਸਨ ਯਾਦ ਰਹੇ ਕੇ ਟਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਬੀਤੇ ਸਮੇ ਤੋ ਟਰੈਫਿਕ ਨਿਯਮਾ ਸਬੰਧੀ ਵੱਖੋ ਵੱਖ ਜਗਾਵਾ ਤੇ ਸੈਮੀਨਾਰ ਲੱਗਾ ਕੇ ਲੋਕਾ ਨੂੰ ਜਾਗਰੂਕ ਕਰ ਰਹੇ ਹਨ। ਜਨਤਾ ਵੀ ਇਸ ਕੰਮ ਦੀ ਸਲਾਘਾ ਕਰ ਰਹੀ ਹੈ ਕੇ ਇਹੋ ਜਿਹੇ ਸੈਮੀਨਾਰ ਲੱਗਣੇ ਚਾਹੀਦੇ ਹਨ ਜਿਸਦੇ ਨਾਲ ਆਮ ਪਬਲਿਕ ਜਾਗਰੂਕ ਹੁੰਦੀ ਹੈ ਅਤੇ ਸੜਕ ਹਾਦਸੇ ਘਟ ਹੁੰਦੇ ਹਨ।

Leave a Reply

Your email address will not be published. Required fields are marked *