ਜੀਐਸਟੀ ਐਕਟ 2017 ਤਹਿਤ ਸਰਵਿਸਜ਼ ਸੈਕਟਰ ਦੇ ਅਨ-ਰਜਿਸਟਰਡ ਡੀਲਰਾਂ ਲਈ ਵਿਸ਼ੇਸ਼ ਸਰਵੇਖਣ ਜਾਰੀ: ਪਰਮਜੀਤ ਸਿੰਘ

ਹੁਸ਼ਿਆਰਪੁਰ, 22 ਜਨਵਰੀ: ਪੰਜਾਬ ਸਰਕਾਰ ਦੇ ਕਰ ਵਿਭਾਗ ਦੇ ਵਿੱਤ ਕਮਿਸ਼ਨਰ (ਕਰ) ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਹਾਇਕ ਕਮਿਸ਼ਨਰ ਸਟੇਟ ਟੈਕਸ ਪਰਮਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹੇ ਭਰ ਵਿਚ 10 ਜਨਵਰੀ ਤੋਂ 10 ਫਰਵਰੀ ਤੱਕ ਸਰਵਿਸ ਸੈਕਟਰ ਦੇ ਅਨ-ਰਜਿਸਟਰਡ ਡੀਲਰਾਂ ਨੂੰ ਜੀਐਸਟੀ ਐਕਟ-2017 ਤਹਿਤ ਰਜਿਸਟਰ ਕਰਨ ਲਈ ਵਿਸ਼ੇਸ਼ ਸਰਵੇਖਣ ਚਲਾਇਆ ਜਾ ਰਿਹਾ ਹੈ।
ਇਸੇ ਲੜੀ ਵਿਚ ਬੁੱਧਵਾਰ ਸਹਾਇਕ ਕਮਿਸ਼ਨਰ ਪਰਮਜੀਤ ਸਿੰਘ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਬਾਰ ਐਸੋਸੀਏਸ਼ਨ ਨਾਲ ਇਕ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਬਾਰ ਐਸੋਸੀਏਸ਼ਨ ਨੂੰ ਇਸ ਵਿਸ਼ੇਸ਼ ਸਰਵੇਖਣ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਰਵੇਖਣ ਪੰਜਾਬ ਰਾਜ ਵਿਚ ਵਪਾਰ ਕਰਨ ਵਾਲੇ ਸਾਰੇ ਅਨ-ਰਜਿਸਟਰਡ ਡੀਲਰਾਂ ਨੂੰ ਜੀਐਸਟੀ ਐਕਟ 2017 ਤਹਿਤ ਰਜਿਸਟਰ ਕਰਨ ਦੇ ਉਦੇਸ਼ ਨਾਲ ਚਲਾਇਆ ਜਾ ਰਿਹਾ ਹੈ।
ਮੀਟਿੰਗ ਵਿਚ ਅਧਿਕਾਰੀਆਂ ਨੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਰਵਿਸ ਸੈਕਟਰ ਵਿਚ ਜੁੜੇ ਵੱਧ ਤੋਂ ਵੱਧ ਅਨ-ਰਜਿਸਟਰਡ ਡੀਲਰਾਂ ਨੂੰ ਰਜਿਸਟਰ ਕਰਨ ਲਈ ਪ੍ਰੇਰਿਤ ਕਰਨ। ਇਹ ਕਦਮ ਨਾ ਸਿਰਫ਼ ਜੀਐਸਟੀ ਦੀ ਪਾਲਣਾ ਨੂੰ ਯਕੀਨੀ ਬਣਾਏਗਾ ਬਲਕਿ ਪਾਰਦਰਸ਼ਤਾ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਵੀ ਉਤਸ਼ਾਹਿਤ ਕਰੇਗਾ। ਇਸ ਸਰਵੇਖਣ ਰਾਹੀਂ ਟੈਕਸ ਵਿਭਾਗ ਗੈਰ-ਰਜਿਸਟਰਡ ਵਪਾਰੀਆਂ ਨੂੰ ਰਜਿਸਟਰਡ ਕਰਕੇ ਅਤੇ ਵਪਾਰਕ ਗਤੀਵਿਧੀਆਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆ ਕੇ ਸੂਬੇ ਦੇ ਮਾਲੀਏ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ।
ਇਸ ਮੀਟਿੰਗ ਵਿਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਕੈਹੜ, ਐਡਵੋਕੇਟ ਪ੍ਰਦੀਪ ਡਡਵਾਲ, ਐਡਵੋਕੇਟ ਜਸਵਿੰਦਰ ਸਿੰਘ, ਚਾਰਟਡ ਕਆਊਂਟੈਂਟ ਪੀ.ਕੇ ਖੰਨਾ, ਐਡਵੋਕੇਟ ਰਾਜੇਸ਼ ਕੁਮਾਰ, ਚਾਰਟਡ ਕਆਊਂਟੈਂਟ ਪੰਕਜ ਮਨਜੋਤ, ਐਡਵੋਕੇਟ ਜਸਪਾਲ ਸਿੰਘ, ਐਡਵੋਕੇਟ ਅੰਕਿਤ ਰੇਖੀ, ਚਾਰਟਡ ਕਆਊਂਟੈਂਟ ਰਵੀ ਜੈਨ, ਐਡਵੋਕੇਟ ਕਰਨ ਭਾਟੀਆ, ਅਨਿਲ ਕੁਮਾਰ ਸੂਦ ਅਤੇ ਸੰਦੀਪ ਕੁਮਾਰ ਸੇਠੀ ਸਹਿਤ ਹੋਰ ਪ੍ਰਮੁੱਖ ਪਤਵੰਤੇ ਵਿਅਕਤੀ ਵੀ ਮੌਜੂਦ ਸਨ।

Leave a Reply

Your email address will not be published. Required fields are marked *