Himachal News (fastpunjab) ਹਿਮਾਚਲ ਵਿੱਚ ਫਿਰ ਤੋਂ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਏਥੇ ਹੋ ਰਹੀ ਭਾਰੀ ਬਾਰਿਸ਼ ਕਾਰਜ ਜਨਜੀਵਨ ਅਸਤ ਵਿਅਸਤ ਹੋਇਆ ਪਾਇਆ ਹੈ, ਲੋਕਾਂ ਦਾ ਘਰ ਤੋਂ ਨਿਕਲਣਾ ਮੁਸਕਿਲ ਹੋ ਗਿਆ ਹੈ, ਇਸ ਭਾਰੀ ਬਾਰਿਸ਼ ਦੇ ਦੌਰਾਨ 2 ਦੀ ਮੌਤ ਹੋਣ ਦੀ ਪੁਸਟੀ ਹੋਈ ਹੈ।
ਅਟਲ ਸੁਰੰਗ ਰੋਹਤਾਂਗ, ਜਲੋਦੀ ਪਾਸ, ਲਾਹੌਲ ਘਾਟੀ ‘ਚ ਸ਼ਨੀਵਾਰ ਨੂੰ ਵੀ ਬਰਫਬਾਰੀ ਜਾਰੀ ਰਹੀ। ਬਰਫ਼ਬਾਰੀ ਅਤੇ ਮੀਂਹ ਕਾਰਨ ਠੰਢ ਵਧ ਗਈ ਹੈ। ਬਰਫਬਾਰੀ ਕਾਰਨ ਸ਼ਨੀਵਾਰ ਨੂੰ ਵੀ ਸੂਬੇ ਦੇ ਚਾਰ ਰਾਸ਼ਟਰੀ ਰਾਜ ਮਾਰਗਾਂ ਸਮੇਤ 504 ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ। 674 ਬਿਜਲੀ ਟਰਾਂਸਫਾਰਮਰ ਠੱਪ ਰਹੇ। ਸ਼ੁੱਕਰਵਾਰ ਰਾਤ ਨੂੰ ਸੂਬੇ ਦੇ 9 ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ ਮਨਫ਼ੀ ਦਰਜ ਕੀਤਾ ਗਿਆ। ਹੋਰ ਖੇਤਰਾਂ ਵਿੱਚ ਵੀ ਘੱਟੋ-ਘੱਟ ਪਾਰਾ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਰਾਜਧਾਨੀ ਸ਼ਿਮਲਾ ‘ਚ ਸ਼ਨੀਵਾਰ ਸਵੇਰੇ ਮੌਸਮ ਸਾਫ ਰਿਹਾ।ਸਵੇਰੇ ਕਰੀਬ 10.30 ਵਜੇ ਸ਼ਹਿਰ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ। ਕਰੀਬ ਅੱਧੇ ਘੰਟੇ ਤੱਕ ਬਰਫਬਾਰੀ ਜਾਰੀ ਰਹੀ। ਹਾਲਾਂਕਿ ਬਾਅਦ ‘ਚ ਮੀਂਹ ਕਾਰਨ ਕਈ ਥਾਵਾਂ ‘ਤੇ ਬਰਫ ਪਿਘਲ ਗਈ। ਸ਼ਿਮਲਾ ‘ਚ ਸ਼ਨੀਵਾਰ ਨੂੰ ਵਾਹਨਾਂ ਦੀ ਆਵਾਜਾਈ ਸੁਚਾਰੂ ਰਹੀ।
ਚੰਬਾ ਜ਼ਿਲ੍ਹੇ ਵਿੱਚ ਹੋਲੀ ਦੌਰਾਨ ਭੇਡਾਂ-ਬੱਕਰੀਆਂ ਲਈ ਚਾਰਾ ਇਕੱਠਾ ਕਰਨ ਗਏ ਵਿਅਕਤੀ ਦੀ ਬਰਫ਼ ਤੋਂ ਤਿਲਕਣ ਅਤੇ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਤੋਸ਼ ਕੁਮਾਰ (34) ਪੁੱਤਰ ਮੁਰਲੀ ਰਾਮ ਵਾਸੀ ਪਿੰਡ ਭਟਾਡਾ ਡਾਕਖਾਨਾ ਭਾਰੜੀ ਵਜੋਂ ਹੋਈ ਹੈ।
ਡਲਹੌਜ਼ੀ ਦਾ ਸੈਰ-ਸਪਾਟਾ ਸਥਾਨ ਦੈਨਕੁੰਡ ਵਿੱਚ ਦੂਸਰੀ ਮੌਤ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹੋਈ, ਨੌਜਵਾਨ ਦੀ ਪਛਾਣ ਸ਼ਿਵਮ (21) ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਨਗਲੀ, ਡਾਕਖਾਨਾ ਬਾਗਧਰ, ਤਹਿਸੀਲ ਡਲਹੌਜ਼ੀ ਵਜੋਂ ਹੋਈ ਹੈ।