ਪਹਿਲ ਪ੍ਰੋਜੈਕਟ ਦੀ ਫਾਜ਼ਿਲਕਾ ਜ਼ਿਲ੍ਹੇ ਵਿਚ ਵੀ ਸ਼ੁਰੂਆਤ

ਫਾਜ਼ਿਲਕਾ 8 ਜਨਵਰੀ
ਸਵੈ ਰੋਜਗਾਰ ਦੇ ਕਾਰੋਬਾਰ ਨੂੰ ਉਤਸਾਹਿਤ ਕਰਨ ਅਤੇ ਔਰਤਾਂ ਅੰਦਰ ਦੀ ਪ੍ਰਤੀਭਾ ਨੂੰ ਉਜਾਗਰ ਕਰਨ ਹਿੱਤ ਪੰਜਾਬ ਰਾਜ ਦਿਹਾਤੀ ਆਜੀਵੀਕਾ ਮਿਸ਼ਨ ਤਹਿਤ ਜ਼ਿਲ੍ਹੇ ਅੰਦਰ ਵੀ ਪਹਿਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ| ਔਰਤਾਂ ਦੇ ਮਨੋਬਲ ਤੇ ਹੁਨਰ ਨੂੰ ਨਿਖਾਰਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਔਰਤਾਂ ਵਲੋਂ ਤਿਆਰ ਕੀਤੀ ਸਕੂਲ ਡਰੈੱਸ ਦੀ ਜਾਂਚ ਕਰਨ ਮੌਕੇ ਕੀਤਾ | ਉਨ੍ਹਾਂ ਜਿਥੇ ਡਰੈੱਸ ਲਈ ਵਰਤੇ ਕਪੜੇ ਅਤੇ ਕੀਤੇ ਕੰਮ ਤੇ ਤਸੱਲੀ ਪ੍ਰਗਟ ਕੀਤੀ ਉਥੇ ਛੋਟੀਆਂ ਮੋਟੀਆਂ ਖ਼ਾਮੀਆਂ ਨੂੰ ਸੁਧਾਰਨ ਲਈ ਕਿਹਾ |

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਔਰਤਾਂ ਅੰਦਰ ਦੇ ਹੁਨਰ ਅਤੇ ਜਜਬੇ ਨੂੰ ਹੋਰ ਪ੍ਰਵਾਜ ਮਿਲੇਗੀ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵੀਕਾ ਮਿਸ਼ਨ ਤਹਿਤ ਸੇਲ੍ਫ਼ ਹੈਲਪ ਗਰੁੱਪ ਵਿਚ ਕੰਮ ਕਰਕੇ ਔਰਤਾਂ ਆਪਣੇ ਪੈਰਾਂ ਤੇ ਖੜੀਆਂ ਹੋਣਗੀਆਂ ਤੇ ਆਪਣੇ ਪਰਿਵਾਰ ਦੀ ਆਮਦਨ ਵਿਚ ਸਹਾਰਾ ਬਨਣਗੀਆਂ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 45 ਔਰਤਾਂ ਇਸ ਪ੍ਰੋਜੈਕਟ ਨਾਲ ਜੁੜ ਚੁਕੀਆਂ ਹਨ ਜਿਸ ਵਿਚ 30 ਔਰਤਾਂ ਬਲਾਕ ਜਲਾਲਾਬਾਦ ਅਤੇ 15 ਔਰਤਾਂ ਬਲਾਕ ਅਬੋਹਰ ਤੇ ਖੂਈਆਂ ਸਰਵਰ ਦੀਆਂ ਹਨ | ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਸ ਪ੍ਰੋਜੈਕਟ ਅਧੀਨ ਸਕੂਲ ਯੂਨੀਫਾਰਮ ਸਿਓਨ ਦਾ ਕੰਮ ਮਿਲਿਆ ਹੈ ਇਕ ਦਿਨ ਵਿਚ ਔਸਤ ਇਕ ਔਰਤ ਵਲੋਂ 2 ਸਕੂਲ ਡਰੈੱਸ ਦੀ ਸਿਲਾਈ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਵਿਚ ਇਸ ਵਿਚ ਹੋਰ ਤੇਜੀ ਆਵੇਗੀ| ਉਨ੍ਹਾਂ ਕਿਹਾ ਕਿ ਪ੍ਰਾਪਤ ਮੰਗ ਅਨੁਸਾਰ 10 ਹਜਾਰ ਸਕੂਲ ਡਰੈੱਸ ਦੀ ਸਿਲਾਈ ਕੀਤੀ ਜਾਣੀ ਹੈ| ਉਨ੍ਹਾਂ ਕਿਹਾ ਕਿ ਜਲਾਲਾਬਾਦ ਦੇ ਪਿੰਡ ਮੋਹਾਰ ਸਿੰਘ ਵਾਲਾ ਦੇ ਪੰਚਾਇਤ ਘਰ ਵਿਖ਼ੇ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਕੰਮ ਕਰਨ ਦੇ ਤਜਰਬੇ ਨਾਲ ਔਰਤਾਂ ਦੇ ਮਨੋਬਲ ਚ ਤਾਂ ਵਾਧਾ ਹੋਵੇਗਾ ਹੀ ਦੂਜੇ ਪਾਸੇ ਰੋਜਗਾਰ ਦੇ ਸਾਧਨ ਵੀ ਪੈਦਾ ਹੋਣਗੇ| ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿਚ ਹੋਰ ਵਾਧਾ ਕੀਤਾ ਜਾਵੇਗਾ ਤੇ ਭਵਿੱਖ ਵਿਚ ਹੋਰ ਕੰਮਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ

Leave a Reply

Your email address will not be published. Required fields are marked *