ਫਾਜ਼ਿਲਕਾ 27 ਨਵੰਬਰ
ਫਾਜਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਰਕਾਰੀ ਸਕੂਲ ਲੜਕੀਆਂ ਵਿੱਚ ਹੋਏ ਸਲਾਨਾ ਸਮਾਰੋਹ ਵਿੱਚ ਸ਼ਿਰਕਤ ਕੀਤੀ| ਇਸ ਸਮਾਗਮ ਦੌਰਾਨ ਉਨ੍ਹਾਂ ਨੇ ਸਕੂਲ ਦੀ ਕਾਇਆ ਕਲਪ ਲਈ ਵੱਖ-ਵੱਖ ਕੰਮਾਂ ਲਈ ਗਰਾਂਟਾਂ ਦਾ ਐਲਾਨ ਕੀਤਾ| ਇਸ ਮੌਕੇ ਉਹਨਾਂ ਦੀ ਧਰਮ ਪਤਨੀ ਖੁਸ਼ਬੂ ਸਵਨਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਮੁੱਖ ਲੋੜਾਂ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੋਨਾਂ ਲਈ ਹਰ ਯੋਗ ਉਪਰਾਲੇ ਕਰ ਰਹੀ| ਉਨ੍ਹਾਂ ਕਿਹਾ ਕੇ ਅੱਜ 7 ਲੱਖ ਰੁਪਏ ਦੀ ਗ੍ਰਾਂਟ ਸਕੂਲ ਦੀਆਂ ਛੱਤਾਂ ਅਤੇ ਹੋਰ ਰਿਪੇਅਰ ਲਈ ਦਿੱਤੀ ਗਈ ਹੈ । 5 ਲੱਖ 53 ਹਜਾਰ ਰੁਪਏ ਦੀ ਗ੍ਰਾਂਟ ਨਾਲ ਸਕੂਲ ਵਿੱਚ ਨਵਾਂ ਪ੍ਰਬੰਧਕੀ ਕੰਪਲੈਕਸ ਦਾ ਪੁਨਰ ਨਿਰਮਾਣ ਅਤੇ ਰਿਪੇਅਰ ਕੀਤੀ ਜਾਏਗੀ ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਹ ਕੰਮ ਜਲਦੀ ਹੀ ਨੇਪਰੇ ਚੜੇਗਾ। ਉਨ੍ਹਾਂ ਕਿਹਾ ਕੇ ਲੱਗਭਗ 3 ਲੱਖ 70 ਹਜ਼ਾਰ ਰੁਪਏ ਦੀ ਲਾਗਤ ਨਾਲ ਵਿਦਿਆਰਥੀਆਂ ਨੂੰ ਵੱਖ ਵੱਖ ਇਤਿਹਾਸਕ ਅਤੇ ਉੱਚ ਸਿੱਖਿਆ ਸੰਸਥਾਂਵਾਂ ਦਾ ਟੂਰ ਕਰਵਾਉਣ ਲਈ ਗ੍ਰਾਂਟ ਦਿੱਤੀ ਗਈ ਹੈ| 1.50 ਲੱਖ ਰੁਪਏ ਦੀ ਗ੍ਰਾਂਟ ਹੋਸਟਲ ਵਿੱਚ ਰਹਿ ਰਹੀਆਂ ਬੱਚਿਆਂ ਲਈ ਨਵੇਂ ਬਰਤਨ ਅਤੇ ਬਿਸਤਰ ਖਰੀਦਣ ਲਈ ਜਾਰੀ ਕੀਤੇ ਗਏ ਹਨ ਅਤੇ ਗਰੀਬ ਬੱਚਿਆਂ ਨੂੰ ਪੇਪਰਾਂ ਦੀ ਤਿਆਰੀ ਕਰਨ ਲਈ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਨੋਟਸ ਫੋਟੋ ਸਟੇਟ ਕਰਵਾ ਕੇ ਅਤੇ ਹੋਰ ਸ਼ਟੁਦੇ ਮਟੀਰਿਅਲ ਦੇਣ ਲਈ ਲੱਗਭਗ 3ਲੱਖ ਰੁਪਏ ਦੀ ਲੀਪ ਗ੍ਰਾਂਟ ਦਿੱਤੀ ਗਈ ਹੈ।
ਵਿਧਾਇਕ ਫਾਜ਼ਿਲਕਾ ਨੇ ਕਿਹਾ ਕਿ ਲੜਕੀਆਂ ਨੂੰ ਆਤਮ ਰੱਖਿਆ ਲਈ ਟ੍ਰੇਡ ਕਰਨਾ ਬਹੁਤ ਜਰੂਰੀ ਹੋ ਗਿਆ ਹੈ ਇਸ ਲਈ ਸਕੂਲ ਵਿੱਚ ਹੀ ਸਕੂਲ ਦੀਆਂ ਵਿਦਿਆਰਥਨਾਂ ਨੂੰ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਲਈ ਗ੍ਰਾਂਟ ਦਿੱਤੀ ਗਈ ਹੈ ਅਤੇ ਜੇਕਰ ਹੋਰ ਵੀ ਲੋੜ ਪਈ ਤਾਂ ਇਸ ਕੰਮ ਲਈ ਹੋਰ ਗਰਾਂਟ ਜਾਰੀ ਕੀਤੀ ਜਾਵੇਗੀ।
ਇਸ ਮੌਕੇ ਸੁਨੀਲ ਮੈਣੀ, ਗਗਨਦੀਪ ਸਿੱਧੂ, ਸੰਦੀਪ ਚਲਾਣਾ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਕੂਲ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ|