ਚਾਇਲਡ ਲਾਇਨ 1098 ਪੰਜਾਬ ਦਾ ਇੱਕ ਵਫਦ ਆਪਣੀਆ ਮੰਗਾ ਨੂੰ ਲੇਕੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਦੇ ਮੰਤਰੀ ਡਾ.ਬਲਜੀਤ ਕੋਰ ਜੀ ਨਾਲ ਮਿਲਿਆ

ਬੱਚਿਆਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿੱਚ ਚੱਲ ਰਹੀ ਚਾਇਲਡ ਲਾਇਨ 1098 ਸੇਵਾ ਜਿਸ ਦੇ ਰਾਹੀ 18 ਸਾਲ ਤੱਕ ਦੇ ਹਰ ਜਰੂਰਤਮੰਦ ਬੱਚਿਆਂ ਨੂੰ ਆਪਾਤਕਾਲੀਨ ਮਦਦ ਦਿੱਤੀ ਜਾਂਦੀ ਸੀ ਨੂੰ ਭਾਰਤ ਸਰਕਾਰ ਨੇ ਨਵੀ ਨੀਤੀ ਮਿਸ਼ਨ ਵਾਤ੍ਸ਼ਾਲਿਆ ਵਿੱਚ ਬਦਲ ਕੇ ਚਾਇਲਡ ਲਾਇਨ ਨੂੰ ਚਲਾਉਣ ਲਈ ਰਾਜ ਸਰਕਾਰਾਂ ਆਦੇਸ਼ ਦਿੱਤਾ ਗਏ ਜਿਸ ਨਾਲ ਸੂਬੇ ਦੇ 14 ਜਿਲਿਆਂ ਵਿੱਚ ਚਾਇਲਡ ਲਾਇਨ ਦੀ ਸੇਵਾ ਦੇ ਰਹੇ ਕਰੀਬ 175 ਮੁਲਾਜਿਮਾਂ ਨੂੰ ਆਪਣੀ ਨੋਕਰੀ ਦਾ ਡਰ ਸਤਾਉਣ ਲੱਗ ਗਿਆ ਜਿਸ ਸੰਬੰਧੀ ਚਾਇਲਡ ਲਾਇਨ ਪੰਜਾਬ ਮੁਲਿਜ੍ਮਾਂ ਵਲੋਂ ਆਪਣੀ ਬਹਾਲੀ ਲਈ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਨੂੰ ਮੰਗ ਪੱਤਰ ਦਿੱਤੇ ਗਏ I
ਇਸੇ ਲੜੀ ਵਿੱਚ ਪੰਜਾਬ ਚਾਇਲਡ ਲਾਇਨ ਦਾ ਇੱਕ ਵਫਦ ਮਾਨਯੋਗ ਮੰਤਰੀ ਡਾ.ਬਲਜੀਤ ਕੌਰ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਦੇ ਨਾਲ ਮਲੋਟ ਵਿੱਚ ਮੁਲਾਕਾਤ ਕਰ ਚਾਇਲਡ ਲਾਇਨ ਮੁਲਾਜਿਮਾਂ ਦੀ ਬਹਾਲੀ ਲਈ ਇੱਕ ਮੰਗ ਪੱਤਰ ਦਿੱਤਾ ਤਾਂ ਮਾਨਯੋਗ ਮੰਤਰੀ ਸਾਹਿਬ ਵਲੋਂ ਚਾਇਲਡ ਲਾਇਨ ਪੰਜਾਬ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਸਾਰੇ ਮੁਲਾਜਿਮਾ ਨੂੰ ਬਹਾਲ ਕਰ ਉਨ੍ਹਾ ਦੀਆਂ ਸੇਵਾਵਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਉਨ੍ਹਾ ਵਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਬੱਚਿਆਂ ਦੀ ਸੁਰੱਖਿਆ ਲਈ ਬਚਨਬਧ ਹੈ ਅਤੇ ਵਰਤਮਾਨ ਮੁਲਾਜਿਮਾਂ ਨੂੰ ਬਹਾਲ ਕਰ ਬੱਚਿਆਂ ਦੀ ਸੁਰੱਖਿਆ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾਵੇਗਾ I
ਇਸ ਸਮੇ ਸਾਬਕਾ ਚਾਇਲਡ ਲਾਇਨ ਫਾਜ਼ਿਲਕਾ ਕੋਆਰਡੀਨੇਟਰ ਫੂਲ ਚੰਦ, ਕੋਆਰਡੀਨੇਟਰ ਬਠਿੰਡਾ ਸ਼੍ਰੀ ਮਤੀ ਰਿਤੂ, ਜਿਲਾ ਅਤੇ ਰੇਲਵੇ ਚਾਇਲਡ ਲਾਇਨ ਫਿਰੋਜਪੁਰ ਕੋਆਰਡੀਨੇਟਰ ਅਮਰੀਕ ਸਿੰਘ, ਅਮਨਦੀਪ ਸਿੰਘ ਮਾਨਸਾ ਟੀਮ ਮੈਬਰ ਗੁਰਦੇਵ ਸਿੰਘ, ਅੰਕਿਤ, ਧਰਮਵੀਰ, ਸਤਨਾਮ ਸਿੰਘ ਟੀਮ ਮੈਂਬਰ, ਅਰਜਨ ਸਿੰਘ ਟੀਮ ਮੈਂਬਰ ਅਤੇ ਕੋਸਲਰ ਕੋਮਲ ਸ਼ਿਖਾ ਮੌਜੂਦ ਸਨ।

Leave a Reply

Your email address will not be published. Required fields are marked *