26 ਨਵੰਬਰ ਨੂੰ ਰਾਮਦਾਸ ਬਲਾਕ ਵਿੱਚ ਲੱਗੇਗਾ ਕੈਂਪ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 23 ਨਵੰਬਰ 2024—

ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸ਼ਾਕਸੀ ਸਾਹਨੀ ਨੇ ਕਰਦਿਆਂ ਦੱਸਿਆ ਕਿ ਬਾਰਡਰ ਏਰੀਆਂ ਦੇ ਨਾਗਰਿਕਾ ਨੂੰ ਕਾਮਯਾਬੀ ਅਤੇ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਲਈ ਕੈਂਪ ਲਗਵਾਉਣੇ ਸੁਰੂ ਕੀਤੇ ਜਾ ਰਹੇ ਹਨਜਿਸ ਤਹਿਤ  26 ਨਵੰਬਰ 2024 ਦਿਨ ਮੰਗਲਵਾਰ ਨੂੰ ਰਾਮਦਾਸ ਬਲਾਕ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਰਮਦਾਸ ਵਿਖੇ ਸਰਕਾਰੀ ਸੁਵਿਧਾਵਾ ਸਬੰਧੀ ਜਾਗਰੂਕ ਕਰਨ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਸਵੇਰੇ 9:30 ਵਜੇ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ(ਸਿਖਲਾਈ ਅਧੀਨ) ਸ੍ਰੀਮਤੀ ਸੋਨਮ  ਨੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾ ਜਿਵੇਂ ਕਿ ਕਿਰਤ ਵਿਭਾਗਅੰਮ੍ਰਿਤਸਰਜੀ.ਐਮ. ਜਿਲ੍ਹਾਂ ਇੰਡਸਟਰੀ ਸੈਂਟਰ, (ਜੀ.ਐਮ.ਡੀ.ਆਈ.ਸੀ) ਅੰਮ੍ਰਿਤਸਰਡਾਇਰੈਕਟਰ ਆਰ ਸੈਟੀ ਪੀ.ਐਨ.ਬੀ. ਮੱਲੀਆਂ ਕਲਾਂਅੰਮ੍ਰਿਤਸਰਬਲਾਕ ਮਿਸ਼ਨ ਮੈਨੇਜਰਪੰਜਾਬ ਸਕਿਲ ਡਵੈਲਪਮੈਟ ਮਿਸ਼ਨਅੰਮ੍ਰਿਤਸਰਡਿਪਟੀ ਡਾਇਰੈਕਟਰਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋਅੰਮ੍ਰਿਤਸਰਜਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨਅੰਮ੍ਰਿਤਸਰਜਿਲ੍ਹਾ ਮੈਨੇਜਰ ਬੈਂਕ ਫਿੰਨੋ ਕਾਰਪੋਰੇਸ਼ਨਅੰਮ੍ਰਿਤਸਰਡਾਇਰੈਕਟਰ ਕਿਸ਼ੀ ਵਿਗਿਆਨ ਕੇਂਦਰਅੰਮ੍ਰਿਤਸਰਡਿਪਟੀ ਡਾਇਰੈਕਟਰਡੇਅਰੀ ਡਿਵੈਲਪਮੈਂਟ ਵਿਭਾਗਅੰਮ੍ਰਿਤਸਰਜਿਲ੍ਹਾ ਲੀਡ ਬੈਂਕ ਮੈਨੇਜਰਅੰਮ੍ਰਿਸਤਰਜਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ, (CSC) ਅੰਮ੍ਰਿਤਸਰਜਿਲ੍ਹਾ ਮੈਨੇਜਰ ਪੰਜਾਬ ਸਟੇਟ ਰੂਲਰ ਲਾਇਵਲੀਹੁਡ ਮਿਸ਼ਨਅੰਮ੍ਰਿਤਸਰ ਵੱਲੋਂ ਭਾਗ ਲਿਆ ਜਾਣਾ ਹੈ। ਜਿਸ ਵਿੱਚ ਉਹਨਾ ਦੇ ਮਹਿਕਮੇ ਵੱਲੋਂ ਜਰੂਰੀ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ। ਰਮਦਾਸ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਦੇ ਨਾਗਰਿਕਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਕੈਂਪ ਵਿੱਚ ਹਿੱਸਾ ਲੈ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਬਲਾਕ ਡਿਵੈਲਪਮੈਟ ਅਤੇ ਪੰਚਾਇਤ ਅਫ਼ਸਰਰਮਦਾਸ ਦੇ ਦਫਤਰ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *